18.05C Vancouver
ADS

Apr 6, 2026 7:22 PM - Connect Newsroom - Ramandeep Kaur with files from The Canadian Press

ਕੈਨੇਡਾ ਵਿਚ ਤਿੰਨ ਸੰਸਦੀ ਸੀਟਾਂ 'ਤੇ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਅੱਜ ਰਾਤ ਹੋ ਰਹੀ ਸਮਾਪਤ

Share On
advance-polls-close-monday-in-three-federal-byelections-that-could-affect-liberal-seat-count
Election workers assist voters at an advance polling station during federal byelections in Toronto and Montreal.(Photo: The Canadian Press)

ਕੈਨੇਡਾ ਵਿਚ ਤਿੰਨ ਸੰਸਦੀ ਸੀਟਾਂ 'ਤੇ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਅੱਜ ਰਾਤ ਸਮਾਪਤ ਹੋ ਰਹੀ ਹੈ। ਇਹ ਜ਼ਿਮਨੀ ਚੋਣਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਨਤੀਜੇ ਉਨ੍ਹਾਂ ਨੂੰ ਹਾਊਸ ਔਫ ਕੌਮਨਜ਼ ਵਿਚ ਬਹੁਮਤ ਦਿਵਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਟੋਰੌਂਟੋ ਖੇਤਰ ਦੀਆਂ ਦੋ ਸੀਟਾਂ ਸਕਾਰਬਰੋ-ਸਾਊਥ ਵੈਸਟ, ਯੂਨੀਵਰਸਿਟੀ-ਰੋਜ਼ਡੇਲ ਅਤੇ ਮਾਂਟਰੀਅਲ਼ ਦੀ ਰਾਈਡਿੰਗ ਟੈਰੇਬੋਨ ਵਿਚ 13ਅਪ੍ਰੈਲ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਸੀ। ਯੂਨੀਵਰਸਿਟੀ-ਰੋਜ਼ਡੇਲ ਸੀਟ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ।

ਸਕਾਰਬਰੋ-ਸਾਊਥ ਵੈਸਟ ਸੀਟ ਬਿਲ ਬਲੇਅਰ ਦੇ ਯੂਕੇ ਵਿਚ ਹਾਈ ਕਮਿਸ਼ਨਰ ਨਿਯੁਕਤ ਹੋਣ ਤੋਂ ਬਾਅਦ ਖਾਲੀ ਹੋਈ ਸੀ। ਟੈਰੇਬੋਨ ਸੀਟ 'ਤੇ ਤਾਜ਼ਾ ਚੋਣ ਸੁਪਰੀਮ ਕੋਰਟ ਵੱਲੋਂ ਪਿਛਲੀ ਚੋਣ ਦੇ ਨਤੀਜੇ ਰੱਦ ਕੀਤੇ ਜਾਣ ਤੋਂ ਬਾਅਦ ਰਹੀ ਹੈ। ਜੇਕਰ ਲਿਬਰਲ ਪਾਰਟੀ ਟੋਰੌਂਟੋ ਦੀਆਂ ਦੋਵੇਂ ਸੀਟਾਂ ਜਿੱਤ ਜਾਂਦੀ ਹੈ ਤਾਂ ਉਹਨਾਂ ਕੋਲ 172 ਸੀਟਾਂ ਹੋ ਜਾਣਗੀਆਂ, ਜੋ ਬਹੁਮਤ ਲਈ ਕਾਫ਼ੀ ਹਨ।

ਹਾਲਾਂਕਿ, ਸਪੀਕਰ ਦੇ ਵੋਟ ਨਾ ਪਾਉਣ ਕਾਰਨ ਉਨ੍ਹਾਂ ਨੂੰ ਅਜੇ ਵੀ ਇੱਕ ਵਾਧੂ ਸੀਟ ਦੀ ਲੋੜ ਪੈ ਸਕਦੀ ਹੈ। ਇਸ ਲਈ ਸਭ ਦੀਆਂ ਨਜ਼ਰਾਂ ਟੈਰੇਬੋਨ 'ਤੇ ਟਿਕੀਆਂ ਹਨ, ਜਿੱਥੇ ਲਿਬਰਲ ਅਤੇ ਬਲਾਕ ਕਿਊਬੈਕਵਾ ਵਿਚਕਾਰ ਸਖ਼ਤ ਟੱਕਰ ਮੰਨੀ ਜਾ ਰਹੀ ਹੈ।

Latest news

court-grants-bail-to-bikram-majithia-two-others-in-majitha-police-station-case
Punjabi

ਮਜੀਠਾ ਥਾਣਾ ਟਕਰਾਅ ਮਾਮਲੇ ਵਿੱਚ ਬਿਕਰਮ ਮਜੀਠੀਆ ਸਮੇਤ ਤਿੰਨ ਨੂੰ ਜ਼ਮਾਨਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਜੋਧ ਸਿੰਘ ਸਮਰਾ ਅਤੇ ਜਤਿੰਦਰ ਪਾਲ ਸਿੰਘ ਨੂੰ ਅਦਾਲਤ ਨੇ ਅੱਜ ਮਜੀਠਾ ਪੁਲਿਸ ਥਾਣੇ ਵਿੱਚ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਅਨੁਸਾਰ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਜੀਠੀਆ ਥਾਣੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
mission-memorial-hospital-emergency-department-closed-for-third-consecutive-sunday
Punjabi

ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਲਗਾਤਾਰ ਤੀਜੇ ਐਤਵਾਰ ਵੀ ਬੰਦ

ਮਿਸ਼ਨ ਮੈਮੋਰੀਅਲ ਹਸਪਤਾਲ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਜਾਰੀ ਹਨ, ਬੀਤੇ ਕੱਲ੍ਹ ਲਗਾਤਾਰ ਤੀਜੇ ਐਤਵਾਰ ਇਸ ਦਾ ਐਮਰਜੈਂਸੀ ਡਿਪਾਰਟਮੈਂਟ ਬੰਦ ਰਿਹਾ। ਫਰੇਜ਼ਰ ਹੈਲਥ ਨੇ ਪਹਿਲੇ ਦੀ ਤਰ੍ਹਾਂ ਡਾਕਟਰਾਂ ਦੀ ਕਮੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਸਪਤਾਲ ਵਿੱਚ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਸੰਕਟ ਵਿੱਚੋਂ ਨਿਕਲਣ ਲਈ ਨਵੇਂ ਡਾਕਟਰਾਂ ਦੀ ਭਰਤੀ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
joly-to-meet-chinese-ev-manufacturers-in-shanghai-as-canada-seeks-auto-sector-investment
Punjabi

ਕੈਨੇਡਾ ਦੀ ਇੰਡਸਟਰੀ ਮੰਤਰੀ ਮੇਲਾਨੀ ਜੋਲੀ ਸ਼ੰਘਾਈ ਵਿੱਚ ਚੀਨੀ ਈਵੀ ਕੰਪਨੀਆਂ ਨਾਲ ਕਰਨਗੇ ਮੁਲਾਕਾਤ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਇਸ ਹਫ਼ਤੇ ਚੀਨ ਦੇ ਸ਼ੰਘਾਈ ਦੌਰੇ ਦੌਰਾਨ ਪ੍ਰਮੁੱਖ ਚਾਈਨਿਜ਼ ਇਲੈਕਟ੍ਰਿਕ ਵਹੀਕਲ ਕੰਪਨੀਆਂ ਬੀ.ਵਾਈ.ਡੀ., ਗੀਲੀ ਅਤੇ ਚੈਰੀ ਦੇ ਨਾਲ-ਨਾਲ ਆਟੋਮੋਟਿਵ ਰਿਸਰਚ ਕੰਪਨੀ ਸ਼ੰਘਾਈ ਲਾਂਚ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।
carney-says-canada-u-s-trade-talks-will-remain-with-negotiators-during-g7-summit
Punjabi

ਜੀ-7 ਸੰਮੇਲਨ ਦੌਰਾਨ ਟਰੰਪ ਨਾਲ ਵਪਾਰਕ ਮੁੱਦਿਆਂ 'ਤੇ ਗੱਲਬਾਤ ਦੀ ਉਮੀਦ ਨਹੀਂ: ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਫਰਾਂਸ ਦੇ Evian ਸ਼ਹਿਰ ਵਿਚ ਹਨ, ਜਿੱਥੇ ਉਹ ਸੋਮਵਾਰ ਤੋਂ ਬੁੱਧਵਾਰ ਤੱਕ ਚੱਲਣ ਵਾਲੇ ਜੀ-7 ਸੰਮੇਲਨ ਵਿਚ ਹਿੱਸਾ ਲੈ ਰਹੇ ਹਨ। ਇਸ ਸਮਿਟ ਦੌਰਾਨ ਉਨ੍ਹਾਂ ਦੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਮੁਲਾਕਾਤ ਹੋਵੇਗੀ ਪਰ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੌਕੇ ਉਨ੍ਹਾਂ ਵਿਚਕਾਰ ਕੈਨੇਡਾ-ਅਮਰੀਕਾ ਵਪਾਰਕ ਮੁੱਦਿਆਂ 'ਤੇ ਗੱਲਬਾਤ ਹੋਣ ਦੀ ਉਮੀਦ ਨਹੀਂ ਹੈ।
carney-macron-discuss-strengthening-canada-france-defence-and-industrial-cooperation
Punjabi

ਕਾਰਨੀ ਅਤੇ ਮੈਕਰੋਨ ਨੇ ਕੈਨੇਡਾ-ਫਰਾਂਸ ਰੱਖਿਆ ਤੇ ਉਦਯੋਗਿਕ ਸਹਿਯੋਗ ਵਧਾਉਣ 'ਤੇ ਕੀਤੀ ਚਰਚਾ

ਪੀ.ਐਮ. ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਦੌਰੇ ਮੌਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਹਿਮ ਮੁਲਾਕਾਤ ਦੌਰਾਨ ਕੈਨੇਡਾ ਅਤੇ ਫਰਾਂਸ ਵਿਚਾਲੇ ਡਿਫੈਂਸ ਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਕਾਰਨੀ ਨੇ ਇਸ ਦੌਰਾਨ ਵਿਸ਼ਵ ਪੱਧਰ 'ਤੇ ਵੱਧ ਰਹੇ ਤਣਾਅ ਅਤੇ Geopolitical ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਵਧੇਰੇ ਖ਼ਤਰਨਾਕ ਅਤੇ ਵੰਡੇ ਹੋਏ ਸੰਸਾਰ ਵਿਚ ਫਰਾਂਸ ਅਤੇ ਕੈਨੇਡਾ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link