9.64C Vancouver
ADS

Nov 27, 2023 6:03 PM - The Canadian Press

ਕੈਨੇਡੀਅਨ ਏਅਰਲਾਈਨ ਏਅਰ ਟਰਾਂਜ਼ਿਟ ਦੇ 2100 ਦੇ ਕਰੀਬ ਵਰਕਰ ਨਵੇਂ ਸਾਲ ਤੋਂ ਸ਼ੁਰੂ ਕਰਨਗੇ ਹੜਤਾਲ

Share On
air-transat-flight-attendants-ok-strike-mandate-if-new-contract-cannot-be-reached
The collective agreement for the flight attendants based at airports in Montreal and Toronto expired on Oct. 31, 2022. (Photo: X/@airtransat)

ਕੈਨੇਡੀਅਨ ਏਅਰਲਾਈਨ ਏਅਰ ਟਰਾਂਜ਼ਿਟ ਦੇ 2100 ਦੇ ਕਰੀਬ ਵਰਕਰ ਨਵੇਂ ਸਾਲ ਦੇ ਸ਼ੁਰੂ ਵਿੱਚ ਹੜਤਾਲ 'ਤੇ ਜਾ ਰਹੇ ਹਨ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਯੂਨੀਅਨ ਨੇ ਕਿਹਾ ਕਿ ਕੰਮ ਕਰਨ ਦੇ ਹਾਲਾਤ ਅਤੇ ਤਨਖਾਹ ਨੂੰ ਲੈ ਕੇ ਡੀਲ ਨਾ ਹੋਣ ਦੀ ਸੂਰਤ ਵਿੱਚ 99.8% ਵਰਕਰਾਂ ਨੇ ਹੜਤਾਲ 'ਤੇ ਜਾਣ ਦੇ ਪੱਖ ਵਿੱਚ ਵੋਟ ਕੀਤੀ ਹੈ, ਜਿਸ ਨਾਲ ਏਅਰ ਟਰਾਂਜ਼ਿਟ ਦੇ 2,100 ਫਲਾਈਟ ਅਟੈਂਡੈਂਟ 3 ਜਨਵਰੀ ਤੋਂ ਹੜਤਾਲ ਕਰਨ ਦੀ ਸਥਿਤੀ ਵਿੱਚ ਹਨ।

ਯੂਨੀਅਨ ਨੇ ਇੱਕ ਬਿਆਨ ਵਿਚ ਕਿਹਾ ਕਿ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਡੀਲ 'ਤੇ ਪਹੁੰਚਣ ਲਈ ਅਜੇ ਵੀ ਕਾਫੀ ਸਮਾਂ ਹੈ ਨਹੀਂ ਤਾਂ ਹੜਤਾਲ ਦੀ ਸਥਿਤੀ ਵਿੱਚ ਏਅਰ ਟਰਾਂਜ਼ਿਟ ਦੀਆਂ ਸਾਰੀਆਂ ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ।

ਏਅਰਲਾਈਨ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਸ ਤੋਂ ਪਹਿਲਾਂ ਸਮਝੌਤਾ ਹੋ ਜਾਵੇਗਾ। ਗੌਰਤਲਬ ਹੈ ਕਿ ਯੂਨੀਅਨ ਨਵੀਂ ਲੇਬਰ ਡੀਲ ਲਈ ਅਪ੍ਰੈਲ ਤੋਂ ਏਅਰਲਾਈਨ ਨਾਲ ਗੱਲਬਾਤ ਕਰ ਰਹੀ ਹੈ, ਇਸ ਵਿੱਚ ਕਈ ਵੱਖ-ਵੱਖ ਮੁੱਦੇ ਸ਼ਾਮਲ ਹਨ ਪਰ ਇਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਮੁਆਵਜ਼ੇ ਦਾ ਮੁੱਦਾ ਹੈ।

ਏਅਰ ਟਰਾਂਜ਼ਿਟ ਯੂਨੀਅਨ ਦੇ ਪ੍ਰਧਾਨ ਡੋਮਿਨਿਕ ਲੇਵੇਸੂਰ ਨੇ ਕਿਹਾ ਕਿ ਅੱਧੇ ਤੋਂ ਵੱਧ ਵਰਕਰਜ਼ ਦੀ ਸ਼ੁਰੂਆਤੀ ਤਨਖਾਹ ਮਹਿਜ $26,577 ਪ੍ਰਤੀ ਸਾਲ ਹੈ, ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਦੂਜੀ ਜਾਂ ਇੱਥੋਂ ਤੱਕ ਤੀਜੀ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ।

Latest news

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link