Sep 24, 2024 2:40 PM - The Canadian Press

ਐਲਬਰਟਾ ਦੇ ਡੌਕਟਰਜ਼ ਗਰੁੱਪ ਦਾ ਕਹਿਣਾ ਹੈ ਕਿ ਭਾਵੇਂ ਸੂਬਾ ਇਕ ਨਵਾਂ ਤਨਖਾਹ ਸੌਦਾ ਲਾਗੂ ਕਰਨ ਲਈ ਤਿਆਰ ਹੈ ਪਰ ਸਰਕਾਰ ਆਪਣਾ ਪੈਸਾ ਉੱਥੇ ਨਹੀਂ ਲਗਾ ਰਹੀ ਜਿੱਥੇ ਜ਼ਰੂਰਤ ਹੈ।
ਅਲਬਰਟਾ ਮੈਡੀਕਲ ਐਸੋਸੀਏਸ਼ਨ ਦੀ ਨਵੀਂ ਮੁਖੀ ਡਾ: ਸ਼ੈਲੀ ਦੁੱਗਨ ਦਾ ਕਹਿਣਾ ਹੈ ਕਿ ਡੌਕਟਰਜ਼ ਸੂਬੇ ਦੇ ਸਿਹਤ ਸੰਭਾਲ ਸਿਸਟਮ ਕਾਰਨ ਚਿੰਤਾ ਵਿਚ ਹਨ। ਖਜ਼ਾਨਾ ਬੋਰਡ ਵਲੋਂ ਤਨਖਾਹ ਸੌਦੇ ਦੀ ਮਨਜ਼ੂਰੀ ਦੀ ਅਜੇ ਉਡੀਕ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਅਤੇ ਡੌਕਟਰਜ਼ ਨੂੰ ਸਮੇਂ ਸਿਰ ਤਨਖਾਹ ਨਾ ਮਿਲੀ ਤਾਂ ਉਹ ਨੌਕਰੀਆਂ ਛੱਡਦੇ ਰਹਿਣਗੇ। ਇਸ ਕਾਰਨ ਡਿੱਗਦੇ ਹੈਲਥ ਸਿਸਟਮ ਨੂੰ ਠੀਕ ਕਰਨਾ ਬੇਹੱਦ ਮੁਸ਼ਕਿਲ ਹੋ ਜਾਵੇਗਾ। ਇਸ ਕਾਰਨ ਮਰੀਜ਼ਾਂ ਨੂੰ ਬਹੁਤ ਕੁਝ ਸਹਿਣਾ ਪਵੇਗਾ ।
ਅਪ੍ਰੈਲ ਵਿਚ ਸੂਬੇ ਨੇ ਐਲਾਨ ਕੀਤਾ ਕਿ ਫੈਮਿਲੀ ਡੌਕਟਰਜ਼ ਨੂੰ ਤਨਖਾਹ ਦੇਣ ਦੀ ਯੋਜਨਾ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਮੁਖੀ ਡਾ: ਪਾਲ ਪਾਰਕਸ ਦਾ ਕਹਿਣਾ ਹੈ ਕਿ ਪ੍ਰੀਮੀਅਰ ਸਮਿਥ ਵਲੋਂ ਸਤੰਬਰ ਵਿਚ ਡੀਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੈਲਥ ਸਿਸਟਮ ਅਜੇ ਵੀ ਕਾਫੀ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਹੈ।




