25.53C Vancouver
ADS

Feb 18, 2026 4:47 PM - Connect Newsroom - Ramandeep Kaur with files from The Canadian Press

ਐਲਬਰਟਾ ਦੇ ਸੰਸਦ ਮੈਂਬਰ ਮੈਟ ਜੇਨੇਰੋਕਸ ਕੰਜ਼ਰਵੇਟਿਵ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਹੋਏ ਸ਼ਾਮਲ

Share On
alberta-mp-matt-jeneroux-joins-liberal-caucus-after-leaving-conservatives
Alberta MP Matt Jeneroux rises during Question Period in the House of Commons on Parliament Hill in Ottawa. (Photo: The Canadian Press)

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਸੰਸਦ ਮੈਂਬਰ ਮੈਟ ਜੇਨੇਰੋਕਸ ਨੇ ਅੱਜ ਅਧਿਕਾਰਤ ਤੌਰ 'ਤੇ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਰਾਹੀਂ ਜੇਨੇਰੋਕਸ ਦਾ ਲਿਬਰਲ ਕਾਕਸ ਵਿਚ ਸਵਾਗਤ ਕੀਤਾ। ਪਿਛਲੇ ਸਾਲ ਜਦੋਂ ਜੇਨੇਰੋਕਸ ਦਾ ਨਾਮ ਪਾਰਟੀ ਬਦਲਣ ਵਾਲਿਆਂ ਦੀ ਸੂਚੀ ਵਿਚ ਆਇਆ ਸੀ ਤਾਂ ਉਨ੍ਹਾਂ ਰਾਜਨੀਤੀ ਛੱਡਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਸਰਕਾਰ ਵਿਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਜੇਨੇਰੋਕਸ ਤੀਜੇ ਅਜਿਹੇ ਕੰਜ਼ਰਵੇਟਿਵ ਐਮ.ਪੀ. ਹਨ ਜਿਨ੍ਹਾਂ ਨੇ ਲਿਬਰਲ ਪਾਰਟੀ ਜੁਆਇਨ ਕੀਤੀ ਹੈ। ਇਸ ਤੋਂ ਪਹਿਲਾਂ ਮਾਈਕਲ ਮਾ ਅਤੇ ਕ੍ਰਿਸ ਡੀ'ਐਂਟਰਮੋਂਟ ਪਿਛਲੇ ਸਾਲ ਦੇ ਅਖੀਰ ਵਿਚ ਪਾਲਾ ਬਦਲ ਚੁੱਕੇ ਹਨ। ਜੇਨੇਰੋਕਸ ਐਡਮਿੰਟਨ ਰਿਵਰਬੈਂਡ ਦੀ ਨੁਮਾਇੰਦਗੀ ਕਰਦੇ ਹਨ। ਲਿਬਰਲ ਪਾਰਟੀ ਵਿਚ ਸ਼ਾਮਲ ਹੁੰਦਿਆਂ ਹੀ ਮੈਟ ਜੇਨੇਰੋਕਸ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਰਥਿਕ ਅਤੇ ਸੁਰੱਖਿਆ ਭਾਈਵਾਲੀ ਸਬੰਧੀ ਨਵਾਂ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਕੈਨੇਡਾ ਦੇ ਵਪਾਰਕ ਸਬੰਧਾਂ ਅਤੇ ਗਲੋਬਲ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।

Latest news

surrey-police-investigate-overnight-shooting-at-residence-possible-extortion-link
Punjabi

Surrey police investigate overnight shooting at residence, possible extortion link

Surrey Police Service says officers are investigating a shooting at a residential property early Wednesday that is believed to be linked to an extortion attempt.
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ ਵਿੱਚ ਕਤਲ ਮਾਮਲੇ ‘ਚ ਨਵੀਂ ਸੁਣਵਾਈ ਦਾ ਹੁਕਮ, ਅਪੀਲ ਅਦਾਲਤ ਨੇ ਦੋਸ਼ੀ ਦੀ ਸਜ਼ਾ ਕੀਤੀ ਰੱਦ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
liberals-plan-motion-to-secure-majority-on-house-committees-mackinnon-says
Punjabi

ਲਿਬਰਲ ਪਾਰਟੀ ਹਾਊਸ ਔਫ ਕਾਮਨ ਦੀਆਂ ਕਮੇਟੀਆਂ 'ਚ ਵਧਾਏਗੀ ਕੰਟਰੋਲ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਜਲਦ ਹਾਊਸ ਔਫ ਕਾਮਨ ਦੀਆਂ ਕਮੇਟੀਆਂ ਵਿਚ ਕੰਟਰੋਲ ਹਾਸਲ ਕੀਤਾ ਜਾ ਸਕਦਾ ਹੈ। ਇਹ ਕਦਮ ਹਾਲ ਹੀ ਵਿਚ ਬਹੁਮਤ ਪ੍ਰਾਪਤ ਕਰਨ ਮਗਰੋਂ ਉਠਾਇਆ ਜਾ ਰਿਹਾ ਹੈ। ਸਰਕਾਰੀ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਦਨ ਵਿਚ ਇਸ ਸਬੰਧੀ ਪ੍ਰਸਤਾਵ ਰੱਖ ਸਕਦੇ ਹਨ, ਜਿਸ ਦਾ ਮਕਸਦ ਜ਼ਿਆਦਾਤਰ ਕਮੇਟੀਆਂ ਵਿਚ ਲਿਬਰਲ ਐਮ.ਪੀਜ਼ ਦੀ ਗਿਣਤੀ ਨੂੰ ਹੋਰ ਪਾਰਟੀਆਂ ਦੇ ਮੈਂਬਰਸ ਨਾਲੋਂ ਵਧਾਉਣਾ ਹੈ।
alberta-ndp-accuses-ucp-government-of-undermining-democracy-over-riding-boundary-review
Punjabi

ਐਨ.ਡੀ.ਪੀ. ਨੇ ਪ੍ਰੀਮੀਅਰ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਲਗਾਏ ਦੋਸ਼

ਐਲਬਰਟਾ ਦੀ ਵਿਰੋਧੀ ਧਿਰ ਐਨ.ਡੀ.ਪੀ. ਨੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਵਿਵਾਦ ਰਾਈਡਿੰਗ ਮੈਪ ਦੀ ਮੁੜ ਸਮੀਖਿਆ ਕਰਨ ਦੀ ਸਰਕਾਰੀ ਯੋਜਨਾ ਕਾਰਨ ਪੈਦਾ ਹੋਇਆ ਹੈ।
trump-says-u-s-pauses-strikes-on-iran-following-pakistan-request
Punjabi

ਟਰੰਪ ਨੇ ਪਾਕਿਸਸਤਾਨ ਦੀ ਅਪੀਲ 'ਤੇ ਈਰਾਨ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਕੀਤਾ ਫੈਸਲਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਈਰਾਨ ਨਾਲ ਚੱਲ ਰਹੀ ਜੰਗਬੰਦੀ ਨੂੰ ਅਣ-ਮਿੱਥੇ ਸਮੇਂ ਲਈ ਵਧਾ ਰਿਹਾ ਹੈ। ਟਰੰਪ ਨੇ ਕਿਹਾ ਕਿ ਇਸ ਸਮੇਂ ਈਰਾਨ ਦੀ ਲੀਡਰਸ਼ਿਪ ਅਤੇ ਸਰਕਾਰ ਦੇ ਅੰਦਰ ਏਕਤਾ ਦੀ ਘਾਟ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link