13.12C Vancouver
ADS

Sep 28, 2026 2:12 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਲਾਏ ਅਮਰੀਕਾ 'ਤੇ ਨਿਸ਼ਾਨੇ

Share On
canadas-anita-anand-calls-for-greater-strategic-autonomy-diversification-at-un-general-assembly
Anita Anand addresses the UN General Assembly in New York. (Photo: The Canadian Press)

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਇਜਲਾਸ ਵਿਚ ਬਿਨਾਂ ਨਾਂ ਲਏ ਅਮਰੀਕਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸ਼ਨੀਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਸ਼ਵ ਹੁਣ ਇੱਕ ਨਵੇਂ disorder ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਵੱਡੀਆਂ ਤਾਕਤਾਂ ਗਲੋਬਲ ਆਰਥਿਕ ਸਹਿਯੋਗ ਤੋਂ ਪਿੱਛੇ ਹਟ ਰਹੀਆਂ ਹਨ ਅਤੇ ਆਰਥਿਕ ਏਕੀਕਰਨ ਨੂੰ ਤੋੜ ਰਹੀਆਂ ਹਨ।

ਆਨੰਦ ਨੇ ਕਿਹਾ ਕਿ ਇਸ ਬਦਲਦੀ ਵਿਸ਼ਵ ਵਿਵਸਥਾ ਵਿਚ ਕੈਨੇਡਾ ਹੁਣ ਕਿਸੇ ਇੱਕ ਭਾਈਵਾਲ 'ਤੇ ਲੋੜ ਤੋਂ ਵੱਧ ਨਿਰਭਰ ਨਹੀਂ ਰਹਿ ਸਕਦਾ, ਇਸੇ ਲਈ ਔਟਵਾ ਆਪਣੀ ਕਦਰਾਂ-ਕੀਮਤਾਂ 'ਤੇ ਆਧਾਰਿਤ ਨੀਤੀ ਤਹਿਤ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਨਾਲ ਨਵੇਂ ਸਿਰੇ ਤੋਂ ਭਾਈਵਾਲੀ ਵਧਾ ਰਿਹਾ ਹੈ। ਆਪਣੇ ਭਾਸ਼ਣ ਦੌਰਾਨ ਆਨੰਦ ਨੇ ਸਿੱਧੇ ਤੌਰ 'ਤੇ ਅਮਰੀਕਾ ਅਤੇ ਟਰੇਡ ਵਾਰ ਦਾ ਨਾਂ ਨਹੀਂ ਲਿਆ ਪਰ ਕਿਹਾ ਕਿ ਮਹਾਸ਼ਕਤੀਆਂ ਚਾਹੁੰਦੀਆਂ ਹਨ ਕਿ ਬਾਕੀ ਦੁਨੀਆ ਉਹੀ ਸਵੀਕਾਰ ਕਰੇ ਜੋ Offer ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ।

ਆਨੰਦ ਨੇ ਇਹ ਵੀ ਸੰਕੇਤ ਦਿੱਤਾ ਕਿ ਕੈਨੇਡਾ ਇਸ ਗਲੋਬਲ ਖਿੱਚੋਤਾਣ ਦੇ ਦੌਰ ਵਿਚ ਮੱਧ-ਵਰਗੀ ਤਾਕਤਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਥੇ ਹੀ, ਬੀਤੇ ਕੱਲ੍ਹ ਜਨਰਲ ਅਸੈਂਬਲੀ ਦੀ ਸਾਈਡਲਾਈਨ 'ਤੇ ਆਨੰਦ ਵਲੋਂ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਗਈ।

Latest news

surrey-dasmesh-darbar-gurdwara-elections-all-five-sarb-sanjhe-panthak-front-candidates-elected
Punjabi

ਦਸਮੇਸ਼ ਦਰਬਾਰ ਗੁਰਦੁਆਰਾ ਚੋਣਾਂ: ਸਰਬ ਸਾਂਝੇ ਪੰਥਕ ਫਰੰਟ ਦੇ ਪੰਜੇ ਉਮੀਦਵਾਰ ਜੇਤੂ

ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀਆਂ ਡਾਇਰੈਕਟਰ ਚੋਣਾਂ ਵਿਚ ਸਰਬ ਸਾਂਝੇ ਪੰਥਕ ਫਰੰਟ ਦੇ ਪੰਜੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਸ ਵਿਚੋਂ ਜਗਤਾਰ ਸਿੰਘ ਸੰਧੂ ਨੂੰ ਸਭ ਤੋਂ ਵੱਧ 159 ਵੋਟਾਂ ਮਿਲੀਆਂ ਹਨ। ਸ਼ਨੀਵਾਰ ਨੂੰ ਹੋਈ ਵੋਟਿੰਗ ਵਿਚ ਕੁੱਲ 313 ਮੈਂਬਰਾਂ ਵਿਚੋਂ 281 ਨੇ ਹਿੱਸਾ ਲਿਆ।
u-s-restrictions-on-canadian-alcohol-dairy-and-motorcycles-take-effect-tuesday
Punjabi

ਕੈਨੇਡੀਅਨ ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ’ਤੇ ਅਮਰੀਕੀ ਰੋਕ 29 ਸਤੰਬਰ ਤੋਂ ਲਾਗੂ

ਕੈਨੇਡੀਅਨ ਸ਼ਰਾਬ, ਡੇਅਰੀ ਅਤੇ ਮੋਟਰਸਾਈਕਲ ਦੇ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਰੋਕ 29 ਸਤੰਬਰ ਯਾਨੀ ਮੰਗਲਵਾਰ ਨੂੰ ਲਾਗੂ ਹੋਣ ਜਾ ਰਹੀ ਹੈ। ਇਸ ਸੂਚੀ ਵਿਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਵਿਸਕੀ, ਬੀਅਰ, ਵਾਈਨ, ਵੋਡਕਾ, ਰਮ ਅਤੇ ਟਕੀਲਾ ਵਰਗੇ ਪ੍ਰੋ਼ਡਕਟਸ ਸ਼ਾਮਲ ਹਨ। ਕੈਨੇਡਾ ਦੇ ਵਪਾਰ ਕਮਿਸ਼ਨਰ ਸਰਵਿਸ ਦਫ਼ਤਰ ਅਨੁਸਾਰ ਸਾਲ 2023 ਵਿਚ ਲਗਭਗ $1.36 ਬਿਲੀਅਨ ਦੀ ਸ਼ਰਾਬ ਐਕਸਪੋਰਟ ਕੀਤੀ ਗਈ ਸੀ, ਜਿਸ ਦਾ 90 ਫੀਸਦੀ ਹਿੱਸਾ ਇਕੱਲੇ ਅਮਰੀਕਾ ਗਿਆ ਸੀ।
alberta-ontario-premiers-to-discuss-energy-policy-in-calgary
Punjabi

ਕੈਲਗਰੀ ’ਚ ਅੱਜ ਇਕੱਠੇ ਹੋਣਗੇ ਐਲਬਰਟਾ ਤੇ ਓਨਟਾਰੀਓ ਦੇ ਪ੍ਰੀਮੀਅਰ, ਊਰਜਾ ਨੀਤੀ ’ਤੇ ਕਰਨਗੇ ਚਰਚਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੈਲਗਰੀ ਵਿਚ ਕੈਨੇਡਾ ਦੀ ਐਨਰਜੀ ਅਤੇ ਕੁਦਰਤੀ ਸਾਧਨਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਸਬੰਧੀ ਗੱਲਬਾਤ ਕਰਨਗੇ। ਪ੍ਰੀਮੀਅਰ ਸਮਿਥ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਅਲਬਰਟਾ ਦੇ ਤੇਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਕਿਵੇਂ ਪਹੁੰਚਾਇਆ ਜਾਵੇ ਅਤੇ ਉੱਥੋਂ ਅੱਗੇ ਏਸ਼ੀਆ ਦੇ ਬਾਜ਼ਾਰਾਂ ਤੱਕ ਕਿਵੇਂ ਭੇਜਿਆ ਜਾਵੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਜਾਰੀ ਟੈਰਿਫ ਵਾਰ ਦਾ ਸਾਹਮਣਾ ਕਰ ਰਿਹਾ ਹੈ।
canadas-anita-anand-calls-for-greater-strategic-autonomy-diversification-at-un-general-assembly
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਲਾਏ ਅਮਰੀਕਾ 'ਤੇ ਨਿਸ਼ਾਨੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਇਜਲਾਸ ਵਿਚ ਬਿਨਾਂ ਨਾਂ ਲਏ ਅਮਰੀਕਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸ਼ਨੀਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਸ਼ਵ ਹੁਣ ਇੱਕ ਨਵੇਂ disorder ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਵੱਡੀਆਂ ਤਾਕਤਾਂ ਗਲੋਬਲ ਆਰਥਿਕ ਸਹਿਯੋਗ ਤੋਂ ਪਿੱਛੇ ਹਟ ਰਹੀਆਂ ਹਨ ਅਤੇ ਆਰਥਿਕ ਏਕੀਕਰਨ ਨੂੰ ਤੋੜ ਰਹੀਆਂ ਹਨ।
aman-singh-deep-sandhu-to-face-off-in-vancouver-fraserview
Punjabi

ਵੈਨਕੂਵਰ-ਫਰੇਜ਼ਰਵਿਊ ’ਚ ਅਮਨ ਸਿੰਘ ਤੇ ਦੀਪ ਸੰਧੂ ਆਹਮੋ-ਸਾਹਮਣੇ

ਬੀ.ਸੀ. ਦੀ ਵੈਨਕੂਵਰ-ਫਰੇਜ਼ਰਵਿਊ ਸੀਟ 'ਤੇ ਇਸ ਵਾਰ ਚੋਣ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਬੀਸੀ ਐਨਡੀਪੀ ਨੇ ਇਸ ਰਾਈਡਿੰਗ ਲਈ ਅਮਨ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ, ਜੋ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਦੀਪ ਸਿੰਘ ਸੰਧੂ ਨਾਲ ਹੋਵੇਗਾ, ਜੋ ਇੱਕ ਕਾਰੋਬਾਰੀ ਅਤੇ ਗੁਰੂ ਨਾਨਕ ਫਰੀ ਕਿਚਨ ਦੇ ਸਮਰਪਿਤ ਵਲੰਟੀਅਰ ਵੀ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link