23.5C Vancouver
ADS

Sep 18, 2024 1:51 PM - The Canadian Press

ਐਲਬਰਟਾ ਸਰਕਾਰ ਖੋਲ੍ਹੇਗੀ 30 ਨਵੇਂ ਸਕੂਲ, ਕੀਤਾ 8.6 ਅਰਬ ਡੌਲਰਜ਼ ਦੀ ਫੰਡਿੰਗ ਦਾ ਐਲਾਨ

Share On
alberta-premier-danielle-smith-announces-8-6-billion-in-school-builds
Smith says she expects the construction could lead to about 50-thousand new student spaces over the next three years.(Photo: The Canadian Press)

ਐਲਬਰਟਾ ਸਰਕਾਰ ਨੇ ਸੂਬੇ ਵਿਚ ਨਵੇਂ 30 ਸਕੂਲ ਖੋਲ੍ਹਣ ਲਈ $8.6 ਅਰਬ ਦਾ ਖਰਚਾ ਕਰਨ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਕੱਲ ਸ਼ਾਮ ਟੀ. ਵੀ.'ਤੇ ਐਲਾਨ ਕੀਤਾ ਕਿ ਸੂਬਾ ਅਗਲੇ 7 ਸਾਲਾਂ ਵਿਚ ਨਵੇਂ 30 ਸਕੂਲ ਅਤੇ 200,000 ਹੋਰ ਵਿਦਿਆਰਥੀਆਂ ਲਈ ਥਾਂ ਦੀ ਤਿਆਰੀ ਕਰੇਗਾ। ਉਨ੍ਹਾਂ ਇਸ ਨੂੰ “ਇਕਮੁਸ਼ਤ ਪੂੰਜੀ ਨਿਵੇਸ਼" ਦਾ ਨਾਮ ਦਿੱਤਾ ਹੈ।

ਇਸ ਪ੍ਰੋਗਰਾਮ ਅਧੀਨ 8 ਸਕੂਲਾਂ ਨੂੰ ਅਗਲੇ ਤਿੰਨ ਸਾਲਾਂ ਤੱਕ ਆਧੁਨਿਕੀਕਰਨ ਕਰਨ ਲਈ ਕੰਮ ਕੀਤਾ ਜਾਵੇਗਾ। ਸਮਿਥ ਨੇ ਕਿਹਾ ਕਿ ਸਕੂਲਾਂ ਦੀ ਉਸਾਰੀ ਲਈ ਪਰਮਿਟ, ਤਿਆਰੀ ਅਤੇ ਸਕੂਲ ਸਾਈਟ ਸਰਵਿਸਸ ਮੁਹੱਈਆ ਕਰਵਾਉਣ ਲਈ ਉਹ ਜਲਦੀ ਤੋਂ ਜਲਦੀ ਅਤੇ ਤੇਜ਼ੀ ਨਾਲ ਕੰਮ ਕਰਵਾਉਣ ਜਾ ਰਹੇ ਹਨ। ਇਹ ਪ੍ਰੋਗਰਾਮ 2025 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਅਗਲੇ ਸੂਬਾਈ ਬਜਟ ਰਾਹੀਂ ਸ਼ੁਰੂ ਹੋਵੇਗਾ।

ਇਸ ਫੰਡਿੰਗ ਦਾ ਕੁਝ ਹਿੱਸਾ “ਚਾਰਟਰ ਸਕੂਲ ਐਕਸਲੇਟਰ ਪ੍ਰੋਗਰਾਮ" ਲਈ ਵਰਤਿਆ ਜਾਵੇਗਾ ਅਤੇ ਸਰਕਾਰ ਅਗਲੇ 4 ਸਾਲਾਂ ਵਿਚ 12,500 ਨਵੀਆਂ ਚਾਰਟਰ ਸਕੂਲ ਵਿਦਿਆਰਥੀ ਸਪੇਸ ਤਿਆਰ ਕਰਾਵੇਗੀ। ਗੌਰਤਲਬ ਹੈ ਕਿ ਸੂਬੇ ਵਿਚ ਪਿਛਲੇ ਸਾਲ ਜਨਸੰਖਿਆ ਵਿਚ 4.4 ਫੀਸਦੀ ਦਾ ਵਾਧਾ ਹੋਇਆ ਹੈ,ਇਸ ਲਈ ਵਧੇਰੇ ਸਕੂਲਾਂ ਦੀ ਜ਼ਰੂਰਤ ਹੈ।

Latest news

burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
man-charged-after-alleged-attempted-child-abduction-in-surrey
Punjabi

ਸਰੀ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ 22 ਸਾਲਾ ਨੌਜਵਾਨ 'ਤੇ ਦਰਜ ਕੀਤਾ ਗਿਆ ਕੇਸ

ਸਰੀ ਵਿਚ ਇੱਕ ਘਰ ਦੇ ਡਰਾਈਵ ਵੇਅ ਤੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ 22 ਸਾਲਾ ਨੌਜਵਾਨ 'ਤੇ ਕੇਸ ਦਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈ੍ੱਸ ਨੋਟ ਮੁਤਾਬਕ, ਮੁਲਜ਼ਮ ਦੀ ਪਛਾਣ Liam Robert Dobbs-Morency ਵਜੋਂ ਹੋਈ ਹੈ। ਉਸ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਚਾਰਜਿਜ਼ ਲਗਾਏ ਗਏ ਹਨ।
parm-jawanda-assumes-chair-of-surrey-police-board
Punjabi

ਪਰਮ ਜਵਾਂਡਾ ਨੇ ਸਰੀ ਪੁਲਿਸ ਬੋਰਡ ਦੀ ਸੰਭਾਲੀ ਕਮਾਨ

ਸਰੀ ਪੁਲਿਸ ਬੋਰਡ ਦੀ ਮੁਖੀ ਵਜੋਂ ਪਰਮ ਜਵਾਂਡਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਬੋਰਡ ਨੇ ਸਰੀ ਪੁਲਿਸ ਸਰਵਿਸ ਦੀ ਵਿੱਤੀ ਸਮੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅਹਿਮ ਰਿਵਿਊ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਇੱਕ independent accounting firm ਦੀਆਂ ਸੇਵਾਵਾਂ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
trump-says-talks-with-modi-at-g7-summit-were-productive-highlights-india-u-s-partnership
Punjabi

ਫਰਾਂਸ 'ਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐਮ.ਮੋਦੀ ਨਾਲ ਬਹੁਤ ਹੀ ਵਧੀਆ ਅਤੇ ਸਾਰਥਕ ਚਰਚਾ ਹੋਈ:ਟਰੰਪ

ਫਰਾਂਸ ਵਿੱਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸ ਦੀ ਮਦਦ ਲਈ ਅੱਗੇ ਆਵੇਗਾ।
canadas-population-declines-slightly-in-first-quarter-of-2026-as-non-permanent-resident-numbers-fall
Punjabi

2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਸਰਕਾਰ ਵਲੋਂ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਕੀਤੀ ਗਈ ਕਮੀ ਸਦਕਾ ਇਸ ਸਾਲ ਦੇ ਪਹਿਲੇ ਤਿਮਾਹੀ ਵਿਚ ਦੇਸ਼ ਦੀ ਆਬਾਦੀ ਵਿਚ 0.1 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਸਟੈਟਿਸਟਿਕਸ ਵਿਭਾਗ ਨੇ 1 ਅਪ੍ਰੈਲ ਤੱਕ ਕੈਨੇਡਾ ਦੀ population ਲਗਭਗ 41.4 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਇਸ ਤੋਂ ਪਿਛਲੇ ਤਿਮਾਹੀ ਦੇ ਮੁਕਾਬਲੇ 55,025 ਲੋਕਾਂ ਦੀ ਗਿਰਾਵਟ ਹੈ ਪਰ ਏਜੰਸੀ ਨੇ ਕਿਹਾ ਕਿ ਉਸ ਦਾ ਅਨੁਮਾਨ ਅਜੇ ਸ਼ੁਰੂਆਤੀ ਹੈ ਅਤੇ ਸਤੰਬਰ ਵਿਚ ਨਵਾਂ ਡੇਟਾ ਅਪਡੇਟ ਕੀਤਾ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link