Mar 23, 2020 10:19 PM -

ਐਲਬਰਟਾ ਦੇ ਪ੍ਰੀਮਿਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਖੜੀ ਹੋਈ ਮੁਸ਼ਕਿਲ ਦੀ ਇਸ ਘੜੀ ਦੇ ਵਿਚ ਜਿਹੜੇ ਲੋਕ ਜਮਾਂਖੋਰੀ 'ਚ ਜੁਟੇ ਹੋਏ ਹਨ, ਜਾਂ ਫੇਰ ਸਕੈਮ ਕਰ ਰਹੇ ਹਨ, ਉਨ੍ਹਾਂ ਲਈ ਨਰਕ ਦੇ ਵਿਚ ਖਾਸ ਜਗ੍ਹਾ ਰੱਖੀ ਗਈ ਹੋਵੇਗੀ।
ਕੈਨੀ ਦਾ ਕਹਿਣਾ ਹੈ ਕਿ, ਅਜਿਹੇ ਮਾਮਲੇ ਉਜਾਗਰ ਹੋ ਰਹੇ ਹਨ ਜਿਥੇ ਖਾਣੇ ਦੀ ਜਾਂ ਹੋਰ ਜਰੂਰੀ ਪਦਾਰਥਾਂ ਦੀ ਜਮਾਂਖੋਰੀ ਹੋ ਰਹੀ ਹੈ।
ਇਸੇ ਤਰ੍ਹਾਂ ਲੋਕਾਂ 'ਚ ਫੈਲੇ ਕੋਰੋਨਾ ਵਾਇਰਸ ਦੇ ਡਰ ਕਾਰਨ, ਉਨ੍ਹਾਂ ਤੋਂ ਸਕੈਮ ਜਰੀਏ ਕਰੈਡਿਟ ਕਾਰਡ ਨੰਬਰ ਹਾਸਿਲ ਕਰਨ, ਦੇ ਮਾਮਲੇ ਵੀ ਸ੍ਹਾਮਣੇ ਆਏ ਹਨ।
ਉਨ੍ਹਾਂ ਕਿਹਾ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਵੇਗੀ।
ਸੂਬੇ ਵੱਲੋਂ ਉਠਾਏ ਜਾ ਰਹੇ ਮਦਦ ਦੇ ਕਦਮਾਂ ਬਾਰੇ ਗੱਲਬਾਤ ਕਰਦਿਆਂ, ਜੇਸਨ ਕੈਨੀ ਨੇ ਕਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੇ ਕਦਮਾਂ ਦੀ ਜਾਣਕਾਰੀ ਦਿੱਤੀ।



