Mar 1, 2022 1:17 AM - Connect News

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਹਨ ਚਾਲਕ ਨੂੰ ਕਾਰਜੈਕਿੰਗ ਦੀ ਘਟਨਾ 'ਚ ਸੱਟਾਂ ਲੱਗੀਆਂ ਹਨ।
ਘਟਨਾ ਵੀਕਐਂਡ ਦੌਰਾਨ ਸ਼ਹਿਰ ਦੇ ਇੱਕ ਵਿਅਸਤ ਇੰਟਰਸੈਕਸ਼ਨ ਕੋਲ ਵਾਪਰੀ।
ਪੀੜਤ ਔਰਤ ਦੀ ਉਮਰ 58 ਸਾਲ ਦੱਸੀ ਗਈ ਹੈ।
ਔਰਤ ਨੇ ਗੱਡੀ ਇੱਕ ਲਾਲ ਬੱਤੀ 'ਤੇ ਕੈਂਬੀ ਸਟ੍ਰੀਟ ਅਤੇ ਵੈਸਟ ਬਰੌਡਵੇਅ ਕੋਲ ਐਤਵਾਰ ਸਵੇਰੇ ਕਰੀਬ 8.40 ਵਜੇ ਰੋਕੀ ਹੋਈ ਸੀ।
ਬੱਤੀ 'ਤੇ ਰੁਕੀ ਗੱਡੀ ਦਾ ਪਸੈਂਜਰ ਵਾਲੇ ਪਾਸੇ ਦਾ ਦਰਵਾਜਾ ਕਥਿਤ ਤੌਰ 'ਤੇ ਇੱਕ ਆਦਮੀ ਨੇ ਖੋਲ੍ਹ ਲਿਆ।
ਉਸ ਨੇ ਵਾਹਨ ਚਾਲਕ ਔਰਤ ਨੂੰ ਗੱਡੀ ਵਿੱਚੋਂ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ।
ਵਾਹਨ ਦੀ ਡਰਾਈਵਰ ਸਾਈਡ 'ਤੇ ਬੈਠੀ ਔਰਤ ਦੀ ਸੀਟ ਬੈਲਟ ਲੱਗੀ ਹੋਈ ਸੀ ਅਤੇ ਸ਼ੱਕੀ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਦੌਰਾਨ ਉਹ ਗੱਡੀ ਦੇ ਦਰਵਾਜੇ ਦੇ ਬਾਹਰ ਘੜੀਸੀ ਗਈ।
ਇਸ ਤੋਂ ਬਾਅਦ ਉਹ ਸੜਕ 'ਤੇ ਡਿੱਗ ਪਈ ਅਤੇ ਸ਼ੱਕੀ ਮੌਕੇ ਤੋਂ ਨਿਕਲ ਗਿਆ।
ਪੁਲਿਸ ਅਨੁਸਾਰ ਪੀੜਤ ਨੂੰ ਕਾਫੀ ਸੱਟਾਂ ਲੱਗੀਆਂ ਹਨ।
ਪੁਲਿਸ ਨੇ ਕਿਹਾ ਕਿ ਗੱਡੀ ਅਤੇ ਸ਼ੱਕੀ ਦਾ ਕੁਝ ਹੀ ਸਮੇਂ 'ਚ ਪਤਾ ਲਗ ਗਿਆ।
ਸ਼ੱਕੀ ਦੀ ਪਛਾਣ 48 ਸਾਲਾ ਚੈਡ ਆਇਉਕਾਵਾ ਵਜੋਂ ਹੋਈ ਹੈ।
ਸ਼ੱਕੀ ਨੂੰ ਸਟਰੈਥਕੋਨਾ ਇਲਾਕੇ ਤੋਂ ਕਾਬੂ ਕਰ ਲਿਆ ਗਿਆ ਸੀ।
ਉਸ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ।
ਉਸ 'ਤੇ ਡਾਕੇ, ਹਮਲੇ ਅਤੇ ਵਾਹਨ ਚਲਾਉਣ ਸੰਬੰਧੀ ਦੋਸ਼ ਲੱਗੇ ਹਨ।




