14.48C Vancouver
ADS

Oct 1, 2025 12:52 PM - The Canadian Press

ਵਿਦੇਸ਼ ਮੰਤਰੀ ਅਨੀਤਾ ਆਨੰਦ ਇਸ ਮਹੀਨੇ ਜਾਣਗੇ ਭਾਰਤ ਅਤੇ ਚੀਨ ਦੌਰੇ 'ਤੇ

Share On
anand-taking-two-different-approaches-to-building-bridges-with-china-india
Anand will visit both China and India in mid-October. She said the two stops will look quite different.(Photo- The Canadian Press)

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਇਸ ਮਹੀਨੇ ਭਾਰਤ ਅਤੇ ਚੀਨ ਦੇ ਦੌਰੇ 'ਤੇ ਜਾਣਗੇ, ਸੂਤਰਾਂ ਮੁਤਾਬਕ, ਉਨ੍ਹਾਂ ਦਾ ਇਹ ਦੌਰਾ 13-14 ਅਕਤੂਬਰ ਤੋਂ ਹੋ ਸਕਦਾ ਹੈ। ਨਵੀਂ ਦਿੱਲੀ ਲਈ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੋਵੇਗੀ। ਸੋਮਵਾਰ ਨੂੰ ਉਨ੍ਹਾਂ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਾਈਡਲਾਈਨ 'ਤੇ ਵੀ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।

ਆਨੰਦ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਕੈਨੇਡਾ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਗੱਲਬਾਤ ਕੀਤੀ ਜੋ ਕਿ ਇਸ ਸਾਲ ਐਲਬਰਟਾ ਵਿਚ ਜੀ 7 ਬੈਠਕ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਬੰਧਾਂ ਨੂੰ ਬਹਾਲ ਕਰਨ ਦੇ ਅਗਲੇ ਕਦਮ ਦਾ ਹਿੱਸਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਅੰਤਰ-ਰਾਸ਼ਟਰੀ ਦਮਨ ਅਤੇ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਔਟਵਾ ਦੀਆਂ ਚਿੰਤਾਵਾਂ ਨੂੰ ਲੈ ਕੇ ਗੰਭੀਰਤਾ ਦਿਖਾਈ ਹੈ, ਇਸ ਲਈ ਅਸੀਂ ਡਿਪਲੋਮੈਟਿਕ ਸਬੰਧਾਂ ਨੂੰ ਹੌਲੀ-ਹੌਲੀ ਵਧਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਕਦਮ-ਦਰ-ਕਦਮ ਪਹੁੰਚ ਨਾਲ ਲਾਅ ਇਨਫੋਰਸਮੈਂਟ ਪੱਧਰ ਦੀ ਗੱਲਬਾਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕੈਨੇਡਾ ਦੇ ਪਬਲਿਕ ਸੇਫਟੀ ਹਿੱਤਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪੀ. ਐੱਮ.ਕਾਰਨੀ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਥਾਲੀ ਡਰੌਇਨ ਅਤੇ ਗਲੋਬਲ ਅਫੇਅਰਜ਼ ਕੈਨੇਡਾ ਦੇ ਡਿਪਟੀ ਮੰਤਰੀ ਡੇਵਿਡ ਮੌਰੀਸਨ ਭਾਰਤ ਦੌਰੇ 'ਤੇ ਗਏ ਸਨ।

Latest news

israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
calgary-transit-workers-to-rally-ahead-of-court-hearing-in-driver-assault-case
Punjabi

ਕੈਲਗਰੀ ਟ੍ਰਾਂਜ਼ਿਟ ਕਰਮਚਾਰੀ ਬੱਸ ਡਰਾਈਵਰ ਹਮਲਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਰਨਗੇ ਰੈਲੀ

ਕੈਲਗਰੀ ਟ੍ਰਾਂਜ਼ਿਟ ਦੇ ਕਰਮਚਾਰੀ ਪਿਛਲੇ ਸਾਲ ਡਰਾਈਵਰ ਹਮਲੇ ਦੀ ਸੁਣਵਾਈ ਦੇ ਮਾਮਲੇ ਵਿਚ ਅੱਜ ਮਿਊਂਸੀਪਲ ਪਲਾਜ਼ਾ ਦੇ ਬਾਹਰ ਰੈਲੀ ਕਰਨ ਜਾ ਰਹੇ ਹਨ। ਏਟੀਯੂ ਲੋਕਲ 583 ਦੇ ਮੈਂਬਰ ਦੁਪਹਿਰ 12 ਵਜੇ ਰੈਲੀ ਕਰਨ ਮਗਰੋਂ ਦੁਪਹਿਰ 1:30 ਵਜੇ ਸੁਣਵਾਈ ਲਈ ਕੈਲਗਰੀ ਕੋਰਟ ਸੈਂਟਰ ਵੱਲ ਜਾਣਗੇ।
alberta-residents-to-receive-100-relief-payment-within-two-weeks-of-application-smith-says
Punjabi

ਐਲਬਰਟਾ ਵਾਸੀਆਂ ਨੂੰ ਅਰਜ਼ੀ ਦੇਣ ਤੋਂ ਦੋ ਹਫ਼ਤਿਆਂ ਅੰਦਰ ਮਿਲੇਗੀ 100 ਡਾਲਰ ਦੀ ਰਾਹਤ ਰਾਸ਼ੀ

ਐਲਬਰਟਾ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 100 ਡਾਲਰ ਦੀ ਵਿੱਤੀ ਸਹਾਇਤਾ ਅਪਲਾਈ ਕਰਨ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੈਟਰੋਲ ਪੰਪਾਂ 'ਤੇ ਗੈਸੋਲੀਨ ਟੈਕਸ ਘਟਾਉਣ ਦੀ ਬਜਾਏ ਇਹ ਸਹਾਇਤਾ ਰਾਸ਼ੀ ਸਿੱਧੀ ਲੋਕਾਂ ਨੂੰ ਦੇ ਰਹੀ ਹੈ।
carney-says-cusma-remains-in-force-despite-trumps-criticism-ahead-of-review-talks
Punjabi

ਟਰੰਪ ਦੀਆਂ ਟਿੱਪਣੀਆਂ ਦੇ ਬਾਵਜੂਦ CUSMA ਫਿਲਹਾਲ ਲਾਗੂ ਰਹੇਗਾ: ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਨਿਆ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ CUSMA ਵਪਾਰਕ ਸਮਝੌਤੇ ਨੂੰ ਅੱਗੇ ਵਧਾਉਣ ਨੂੰ ਲੈ ਕੇ ਹਾਂ-ਪੱਖੀ ਨਹੀਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ, ਹਾਲਾਂਕਿ, ਪੀ. ਐੱਮ. ਕਾਰਨੀ ਨੇ ਭਰੋਸਾ ਦਿੱਤਾ ਕਿ ਇਹ ਸਮਝੌਤਾ ਘੱਟੋ-ਘੱਟ ਆਉਣ ਵਾਲੇ ਕੁਝ ਸਮੇਂ ਤੱਕ ਤਾਂ ਲਾਗੂ ਰਹੇਗਾ।
mission-rcmp-seize-firearms-issue-tickets-during-crackdown-on-illegal-shooting-along-forest-service-road
Punjabi

ਮਿਸ਼ਨ ਆਰ.ਸੀ.ਐਮ.ਪੀ. ਨੇ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ, ਕਈ ਨੌਜਵਾਨਾਂ ਨੂੰ ਕੀਤਾ ਕਾਬੂ

ਮਿਸ਼ਨ ਆਰ.ਸੀ.ਐਮ.ਪੀ. ਨੇ ਲੌਸਟ ਕਰੀਕ ਫੋਰੈਸਟ ਸਰਵਿਸ ਰੋਡ ਵਿਚ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪਿਛਲੇ ਹਫ਼ਤੇ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਜ਼ਬਤ ਕੀਤੇ ਹਨ। 13 ਜੂਨ ਦੀ ਸ਼ਾਮ ਅਤੇ ਉਸ ਤੋਂ ਅਗਲੇ ਦਿਨ ਵੱਖ-ਵੱਖ ਕਾਰਵਾਈਆਂ ਦੌਰਾਨ ਪੁਲਿਸ ਨੇ ਸਰੀ, ਡੈਲਟਾ, ਐਬਟਸਫੋਰਡ ਅਤੇ ਨੋਵਾ ਸਕੋਸ਼ੀਆ ਦੇ ਨੌਜਵਾਨਾਂ ਨੂੰ ਫੜਿਆ, ਜਿਨ੍ਹਾਂ ਵਿਚੋਂ ਕੁਝ ਨੌਜਵਾਨ ਉੱਥੇ ਇੱਕ rap ਵੀਡੀਓ ਫਿਲਮਾਉਣ ਆਏ ਸਨ ਜਦੋਂ ਕਿ ਇੱਕ ਗਰੁੱਪ ਕੋਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਨਾਲ-ਨਾਲ ਗੱਡੀਆਂ ਵਿਚ ਖੁੱਲ੍ਹੀ ਸ਼ਰਾਬ ਵੀ ਬਰਾਮਦ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link