20.12C Vancouver
ADS

Feb 17, 2020 8:25 PM -

ਐਂਟੀ ਪਾਈਪਲਾਈਨ ਪ੍ਰਦਰਸ਼ਨਾਂ ਬਾਰੇ ਐਮਰਜੈਂਸੀ ਬੈਠਕ ਦਾ ਅੰਤ, ਅੱਗੇ ਦੀ ਰਾਹ 'ਤੇ ਨਹੀਂ ਪਾਇਆ ਚਾਨਣਾ

Share On
anti-pipeline-emergency-meeting-ends-no-signs-on-whats-the-way-ahead
Lorem ipsum dolor sit, amet consectetur adipisicing elit. Temporibus odio iste minima consequuntur pariatur magni delectus sapiente numquam quos voluptatum! Esse tempora dolore quisquam ipsa laborum blanditiis nulla doloremque iusto!

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਇੰਸੀਡੈਂਟ ਰਿਸਪਾਂਸ ਟੀਮ (Incident Response team) ਨਾਲ, ਦੇਸ਼ ਭਰ 'ਚ ਜਾਰੀ ਐਂਟੀ ਪਾਈਪਲਾਈਨ ਪ੍ਰਦਰਸ਼ਨਾਂ, ਅਤੇ ਰੇਲ ਅੜਿੱਕਿਆਂ ਨੂੰ ਲੈਕੇ ਬੈਠਕ ਕੀਤੀ ਹੈ।

ਇਹ ਬੈਠਕ ਕਰੀਬ 90 ਮਿਨਟ ਤਕ ਜਾਰੀ ਰਹੀ।

ਪਰ ਇਸ ਬੈਠਕ 'ਚ ਵੀ ਪੂਰੇ ਮਸਲੇ ਨੂੰ ਲੈਕੇ ਕੋਈ ਸਕਾਰਾਤਮਕ ਨਤੀਜੇ ਨਾ ਨਿਕਲ ਸਕੇ।

ਇਨ੍ਹਾਂ ਰੇਲ ਅੜਿੱਕਿਆਂ ਨੂੰ ਲੈਕੇ, ਦੇਸ਼ ਭਰ 'ਚ ਰੇਲ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਗਰੁੱਪ 'ਚ ਸਿਨਿਯਰ ਕੈਬਿਨੇਟ ਮੈਂਬਰ ਵੀ ਸ਼ਾਮਿਲ ਸਨ।

ਬੈਠਕ 'ਚ ਉੱਤਰੀ ਬੀ.ਸੀ. 'ਚ ਸਥਿਤ ਵੈਟ'ਸੁਵੈਟ'ਐਨ ਇਲਾਕੇ ਤੋਂ ਹੋਕੇ ਲੰਘਣ ਵਾਲੀ ਪਾਈਪਲਾਈਨ ਨੂੰ ਲੈਕੇ ਗੱਲਬਾਤ ਕੀਤੀ ਗਈ, ਜਿਸਦੇ ਕਾਰਨ ਵੱਖ-ਵੱਖ ਇਲਾਕਿਆਂ 'ਚ ਪ੍ਰਦਰਸ਼ਨ ਜਾਰੀ ਹਨ।

ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ, ਇਸ ਮਾਮਲੇ 'ਚ ਅੱਗੇ ਦੀ ਪ੍ਰਕਿਰਿਆ ਆਸਾਨ ਨਹੀਂ ਰਹਿਣ ਵਾਲੀ, ਕਿਉਂਕਿ ਸਿਆਸਤਦਾਨਾਂ ਅਤੇ ਪੁਲਿਸ ਦਾ ਵੀ ਇੰਡੀਜਨਸ ਗਰੁੱਪਸ ਨਾਲ ਵਿਵਾਦ ਕਾਫੀ ਵਧ ਚੁੱਕਿਆ ਹੈ।

ਇਸ ਬੈਠਕ ਬਾਰੇ ਕੱਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਸੀ।

ਯਾਦ ਰਹੇ ਐਤਵਾਰ ਨੂੰ ਖਬਰਾਂ ਆਈਆਂ ਸਨ ਕਿ, ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਦਰਸ਼ਨਾਂ ਦੇ ਚਲਦੇ, ਆਪਣਾ ਇਸੇ ਹਫਤੇ ਦਾ ਕੈਰਿਬੀਆਈ ਦੌਰਾ ਵੀ ਰੱਦ ਕਰ ਦਿੱਤਾ ਸੀ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link