Feb 4, 2023 9:40 AM -

ਬਾਲਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਹਰ ਸਾਲ ਵਾਂਗ ਇਸ ਸ਼ੁੱਕਰਵਾਰ ਨੂੰ ਆਪਣੀ ਸਵਰਗਵਾਸੀ ਮਾਂ ਮੋਨਾ ਸ਼ੋਰੀ ਕਪੂਰ ਨੂੰ ਉਸ ਦੇ ਜਨਮ ਦਿਨ ਮੌਕੇ ਬੜੀ ਸ਼ਿੱਦਤ ਨਾਲ ਯਾਦ ਕੀਤਾ1 ਉਸ ਨੇ ਇਸ ਸੰਬੰਧ ਵਿੱਚ ਸੋਸ਼ਲ ਮੀਡੀਆ ਨਾਲ ਇਕ ਪੱਤਰ ਸਾਂਝਾ ਕੀਤਾ,ਜਿਹੜਾ ਉਸ ਨੇ 1997 ਵਿੱਚ ਆਪਣੀ ਮਾਂ ਨੂੰ ਲਿਖਿਆ ਸੀ ਅਤੇ ਬੇਨਤੀ ਕੀਤੀ ਸਿ ਕਿ ਉਹ ਹਮੇਸ਼ਾਂ ਖੁਸ਼ ਰਹੇ1 ਮੋਨਾ ਕਪੂਰ ਜਿਹੜੀ ਕਿ ਨਿਰਮਾਤਾ ਬੋਨੀ ਕਪੂਰ ਦੀ ਪਹਿਲੀ ਪਤਨੀ ਸੀ, ਦਾ ਕੈਂਸਰ ਰੋਗ ਕਾਰਣ 25 ਮਾਰਚ 2012 ਨੂੰ ਦਿਹਾਂਤ ਹੋ ਗਿਆ ਸੀ।
ਬਚਪਨ ਵਿੱਚ ਲਿਖੇ ਉਸ ਪੱਤਰ ਵਿੱਚ ਅਰਜੁਨ ਨੇ ਲਿਖਿਆ ਸੀ ਕਿ ਮੇਰੀ ਮਾਂ ਸੋਨੇ ਤੋਂ ਵੱਧ ਕੀਮਤੀ, ਫੁੱਲ-ਪੰਖੜੀ ਤੋਂ ਵੱਧ ਕੋਮਲ ਅਤੇ ਕਿਸੇ ਨੌਜਵਾਨ ਨਾਲੋਂ ਜ਼ਿਆਦਾ ਜੋਸ਼ੀਲੀ ਸੀ। ਮੈਂ ਉਸ ਨੂੰ ਖੁਦ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਸਾਂ। ਅਰਜੁਨ ਨੇ ਅਗੇ ਲਿਖਿਆ,"ਓ ਮਾਂ! ਉਦਾਸ ਨਾ ਹੋਣਾ, ਤੁਹਾਡੇ ਹੰਝੂ ਤ੍ਰੇਲ-ਤੁਪਕਿਆਂ ਵਰਗੇ ਹਨ ਅਤੇ ਤੁਹਾਡੀ ਮੁਸਕਰਾਹਟ ਇੱਕ ਕਰੋੜ ਰੁਪਏ ਤੋਂ ਵੱਧ ਮੁੱਲ ਦੀ ਹੈ"।
ਪੱਤਰ ਨਾਲ ਅਰਜੁਨ ਨੇ ਆਪਣੇ ਅਤੇ ਮਾਂ ਦੇ ਦੋ ਚਿੱਤਰ ਵੀ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਅਤੇ ਹੇਠਾਂ ਲਿਖਿਆ "ਮਾਂ, ਹੁਣ ਮੈਂ ਤੇਰੇ ਨਾਲ ਸਾਂਝੇ ਚਿੱਤਰਾਂ 'ਚੋਂ ਬਾਹਰ ਹੋ ਗਿਆ ਹਾਂ। ਹੁਣ ਤਾਂ ਮੈਂ ਤੇਰੇ ਸ਼ਬਦਾਂ ਤੋਂ ਵਾਝਾਂ ਹੋ ਗਿਆ ਹਾਂ ਅਤੇ ਸ਼ਾਇਦ ਸ਼ਕਤੀ ਅਤੇ ਹਿੰਮਤ ਵੀ ਕੁਝ ਘੱਟ ਰਹੀ ਹੈ।ਪਰ ਅੱਜ ਤਾ ਤੁਹਾਡਾ ਜਨਮ ਦਿਨ ਹੈ ਅਤੇ ਇਹ ਮੇਰੇ ਲਈ ਸਭ ਤੋਂ ਵਧੀਆ ਦਿਨ ਹੈ। ਮੈਂ ਵਾਅਦਾ ਕਰਦਾ ਹਾਂ ਕਿ ਆਪਣੇ ਵਿਚ ਨਵੀਂ ਤਾਕਤ ਅਤੇ ਜੋਸ਼ ਪੈਦਾ ਕਰਾਂਗਾ, ਜਿਸ 'ਤੇ ਤੁਹਾਨੂੰ ਬਹੁਤ ਮਾਣ ਹੋਵੇਗਾ।"ਜਨਮ ਦਿਨ ਮੁਬਾਰਕ ਮੇਰੀ ਮਾਂ,ਤੁਸੀਂ ਮੇਰਾ ਸਭ ਕੁਝ ਹੋ।




