18.05C Vancouver
ADS

Apr 6, 2026 6:44 PM - Connect Newsroom - Ramandeep Kaur with files from The Canadian Press

ਆਰਟੇਮਿਸ II ਮਿਸ਼ਨ ਨੇ ਬਣਾਇਆ ਨਵਾਂ ਰਿਕਾਰਡ, ਨਾਸਾ ਅਨੁਸਾਰ ਮਨੁੱਖ ਸਭ ਤੋਂ ਵੱਧ ਦੂਰੀ ਤੱਕ ਪਹੁੰਚੇ

Share On
artemis-ii-crew-sets-new-distance-record-on-lunar-flyby-nasa-says
The Artemis II Orion spacecraft passes near the Moon during its flyby, carrying four astronauts on a record-setting mission.(Photo: The Canadian Press)

ਕੈਨੇਡੀਅਨ ਅਤੇ ਅਮਰੀਕੀ ਪੁਲਾੜ ਯਾਤਰੀਆਂ ਦੇ ਨਾਸਾ ਆਰਟੇਮਿਸ II ਮਿਸ਼ਨ ਨੇ ਅੱਜ ਮਨੁੱਖੀ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਜੋੜ ਦਿੱਤਾ ਹੈ। ਇਹ ਚਾਰੋ ਪੁਲਾੜ ਯਾਤਰੀ ਚੰਦਰਮਾ ਦੇ ਬੇਹੱਦ ਕਰੀਬ ਪਹੁੰਚ ਕੇ ਹੁਣ ਧਰਤੀ ਤੋਂ ਸਭ ਤੋਂ ਵੱਧ ਦੂਰੀ ਤੈਅ ਕਰਨ ਵਾਲੇ ਇਨਸਾਨ ਬਣ ਗਏ ਹਨ।

ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਅਤੇ ਉਨ੍ਹਾਂ ਦੇ ਤਿੰਨ ਅਮਰੀਕੀ ਸਾਥੀ ਰੀਡ ਵਾਈਜ਼ਮੈਨ, ਵਿਕਟਰ ਗਲੋਵਰ ਅਤੇ ਕ੍ਰਿਸਟੀਨਾ ਕੋਚ ਨੇ ਅਪੋਲੋ 13 ਦੇ ਯਾਤਰੀਆਂ ਵੱਲੋਂ 1970 ਵਿਚ ਬਣਾਇਆ 400,171 ਕਿਲੋਮੀਟਰ ਦੂਰੀ ਦਾ ਰਿਕਾਰਡ ਤੋੜ ਦਿੱਤਾ ਹੈ।

ਨਾਸਾ ਅਨੁਸਾਰ, ਓਰੀਅਨ ਪੁਲਾੜ ਯਾਨ ਦੀ ਚੰਦਰਮਾ ਕੋਲੋਂ ਲੰਘਦੇ ਹੋਏ ਧਰਤੀ ਤੋਂ ਅੰਦਾਜ਼ਨ ਦੂਰੀ ਕਰੀਬ 406,000 ਕਿਲੋਮੀਟਰ ਹੋਵੇਗੀ। ਇਸ ਯਾਤਰਾ ਦੌਰਾਨ ਓਰੀਅਨ ਚੰਦਰਮਾ ਦੀ ਸਤਹ ਤੋਂ ਮਹਿਜ਼ 6,500 ਕਿਲੋਮੀਟਰ ਦੀ ਦੂਰੀ ਤੋਂ ਗੁਜ਼ਰ ਰਿਹਾ ਹੈ। ਜੇਰੇਮੀ ਹੈਨਸਨ ਮੁਤਾਬਕ, ਉੱਥੋਂ ਚੰਦਰਮਾ ਇੱਕ ਬਾਸਕਟਬਾਲ ਵਰਗਾ ਦਿਖਾਈ ਦੇਵੇਗਾ। ਪੁਲਾੜ ਯਾਤਰੀ ਇਸ ਦੌਰਾਨ ਚੰਦਰਮਾ ਦੇ ਪੁਰਾਣੇ ਜਵਾਲਾਮੁਖੀ ਦੇ ਲਾਵੇ ਅਤੇ ਟੋਇਆਂ ਦੀਆਂ ਤਸਵੀਰਾਂ ਲੈਣਗੇ।

ਖ਼ਾਸ ਗੱਲ ਇਹ ਹੈ ਕਿ ਉਹ ਚੰਦਰਮਾ ਦੇ ਉਸ ਓਹਲੇ ਵਾਲੇ ਹਿੱਸੇ ਨੂੰ ਵੀ ਦੇਖ ਸਕਣਗੇ ਜੋ ਪਹਿਲਾਂ ਦੇ ਪੁਲਾੜ ਯਾਤਰੀਆਂ ਲਈ ਦੇਖਣਾ ਬਹੁਤ ਮੁਸ਼ਕਲ ਸੀ। ਮੰਗਲਵਾਰ ਨੂੰ ਓਰੀਅਨ ਚੰਦਰਮਾ ਦੇ ਗ੍ਰੇਵਟੀ ਖੇਤਰ ਤੋਂ ਬਾਹਰ ਨਿਕਲ ਕੇ ਵਾਪਸ ਧਰਤੀ ਵੱਲ ਆਪਣਾ ਸਫ਼ਰ ਸ਼ੁਰੂ ਕਰੇਗਾ।

Latest news

court-grants-bail-to-bikram-majithia-two-others-in-majitha-police-station-case
Punjabi

ਮਜੀਠਾ ਥਾਣਾ ਟਕਰਾਅ ਮਾਮਲੇ ਵਿੱਚ ਬਿਕਰਮ ਮਜੀਠੀਆ ਸਮੇਤ ਤਿੰਨ ਨੂੰ ਜ਼ਮਾਨਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਜੋਧ ਸਿੰਘ ਸਮਰਾ ਅਤੇ ਜਤਿੰਦਰ ਪਾਲ ਸਿੰਘ ਨੂੰ ਅਦਾਲਤ ਨੇ ਅੱਜ ਮਜੀਠਾ ਪੁਲਿਸ ਥਾਣੇ ਵਿੱਚ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਅਨੁਸਾਰ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਜੀਠੀਆ ਥਾਣੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
mission-memorial-hospital-emergency-department-closed-for-third-consecutive-sunday
Punjabi

ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਲਗਾਤਾਰ ਤੀਜੇ ਐਤਵਾਰ ਵੀ ਬੰਦ

ਮਿਸ਼ਨ ਮੈਮੋਰੀਅਲ ਹਸਪਤਾਲ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਜਾਰੀ ਹਨ, ਬੀਤੇ ਕੱਲ੍ਹ ਲਗਾਤਾਰ ਤੀਜੇ ਐਤਵਾਰ ਇਸ ਦਾ ਐਮਰਜੈਂਸੀ ਡਿਪਾਰਟਮੈਂਟ ਬੰਦ ਰਿਹਾ। ਫਰੇਜ਼ਰ ਹੈਲਥ ਨੇ ਪਹਿਲੇ ਦੀ ਤਰ੍ਹਾਂ ਡਾਕਟਰਾਂ ਦੀ ਕਮੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਸਪਤਾਲ ਵਿੱਚ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਸੰਕਟ ਵਿੱਚੋਂ ਨਿਕਲਣ ਲਈ ਨਵੇਂ ਡਾਕਟਰਾਂ ਦੀ ਭਰਤੀ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
joly-to-meet-chinese-ev-manufacturers-in-shanghai-as-canada-seeks-auto-sector-investment
Punjabi

ਕੈਨੇਡਾ ਦੀ ਇੰਡਸਟਰੀ ਮੰਤਰੀ ਮੇਲਾਨੀ ਜੋਲੀ ਸ਼ੰਘਾਈ ਵਿੱਚ ਚੀਨੀ ਈਵੀ ਕੰਪਨੀਆਂ ਨਾਲ ਕਰਨਗੇ ਮੁਲਾਕਾਤ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਇਸ ਹਫ਼ਤੇ ਚੀਨ ਦੇ ਸ਼ੰਘਾਈ ਦੌਰੇ ਦੌਰਾਨ ਪ੍ਰਮੁੱਖ ਚਾਈਨਿਜ਼ ਇਲੈਕਟ੍ਰਿਕ ਵਹੀਕਲ ਕੰਪਨੀਆਂ ਬੀ.ਵਾਈ.ਡੀ., ਗੀਲੀ ਅਤੇ ਚੈਰੀ ਦੇ ਨਾਲ-ਨਾਲ ਆਟੋਮੋਟਿਵ ਰਿਸਰਚ ਕੰਪਨੀ ਸ਼ੰਘਾਈ ਲਾਂਚ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।
carney-says-canada-u-s-trade-talks-will-remain-with-negotiators-during-g7-summit
Punjabi

ਜੀ-7 ਸੰਮੇਲਨ ਦੌਰਾਨ ਟਰੰਪ ਨਾਲ ਵਪਾਰਕ ਮੁੱਦਿਆਂ 'ਤੇ ਗੱਲਬਾਤ ਦੀ ਉਮੀਦ ਨਹੀਂ: ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਫਰਾਂਸ ਦੇ Evian ਸ਼ਹਿਰ ਵਿਚ ਹਨ, ਜਿੱਥੇ ਉਹ ਸੋਮਵਾਰ ਤੋਂ ਬੁੱਧਵਾਰ ਤੱਕ ਚੱਲਣ ਵਾਲੇ ਜੀ-7 ਸੰਮੇਲਨ ਵਿਚ ਹਿੱਸਾ ਲੈ ਰਹੇ ਹਨ। ਇਸ ਸਮਿਟ ਦੌਰਾਨ ਉਨ੍ਹਾਂ ਦੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਮੁਲਾਕਾਤ ਹੋਵੇਗੀ ਪਰ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੌਕੇ ਉਨ੍ਹਾਂ ਵਿਚਕਾਰ ਕੈਨੇਡਾ-ਅਮਰੀਕਾ ਵਪਾਰਕ ਮੁੱਦਿਆਂ 'ਤੇ ਗੱਲਬਾਤ ਹੋਣ ਦੀ ਉਮੀਦ ਨਹੀਂ ਹੈ।
carney-macron-discuss-strengthening-canada-france-defence-and-industrial-cooperation
Punjabi

ਕਾਰਨੀ ਅਤੇ ਮੈਕਰੋਨ ਨੇ ਕੈਨੇਡਾ-ਫਰਾਂਸ ਰੱਖਿਆ ਤੇ ਉਦਯੋਗਿਕ ਸਹਿਯੋਗ ਵਧਾਉਣ 'ਤੇ ਕੀਤੀ ਚਰਚਾ

ਪੀ.ਐਮ. ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਦੌਰੇ ਮੌਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਹਿਮ ਮੁਲਾਕਾਤ ਦੌਰਾਨ ਕੈਨੇਡਾ ਅਤੇ ਫਰਾਂਸ ਵਿਚਾਲੇ ਡਿਫੈਂਸ ਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਕਾਰਨੀ ਨੇ ਇਸ ਦੌਰਾਨ ਵਿਸ਼ਵ ਪੱਧਰ 'ਤੇ ਵੱਧ ਰਹੇ ਤਣਾਅ ਅਤੇ Geopolitical ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਵਧੇਰੇ ਖ਼ਤਰਨਾਕ ਅਤੇ ਵੰਡੇ ਹੋਏ ਸੰਸਾਰ ਵਿਚ ਫਰਾਂਸ ਅਤੇ ਕੈਨੇਡਾ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link