25.09C Vancouver
ADS

Jan 13, 2026 5:15 PM - Connect Newsroom - Jasmine Singh with files from The Canadian Press

ਬੀ. ਸੀ. ਦੇ ਸਾਊਥ ਕੋਸਟ ਵਿਚ ਪਿਛਲੇ ਤਿੰਨਾਂ ਦੌਰਾਨ ਪਿਆ ਭਾਰੀ ਮੀਂਹ

Share On
atmospheric-river-soaks-b-c-south-coast-as-rainfall-tops-200-millimetres-in-some-areas
Heavy rainfall swells waterways along British Columbia’s south coast during a multi-day atmospheric river event. (Photo: The Canadian Press)

ਬੀ. ਸੀ. ਦੇ ਸਾਊਥ ਕੋਸਟ ਵਿਚ ਪਿਛਲੇ ਤਿੰਨਾਂ ਦੌਰਾਨ ਐਟਮੋਸਫੇਰਿਕ ਰਿਵਰ ਕਾਰਨ ਭਾਰੀ ਬਾਰਸ਼ ਰਿਕਾਰਡ ਕੀਤੀ ਗਈ ਹੈ।ਇਨਵਾਇਰਮੈਂਟ ਕੈਨੇਡਾ ਮੁਤਾਬਕ, ਕਈ ਕਮਿਊਨਿਟੀ ਵਿਚ 100 ਮਿਲੀਮੀਟਰ ਤੋਂ ਵੱਧ ਬਾਰਸ਼ ਹੋਈ, ਜਦੋਂ ਕਿ ਵੈਨਕੂਵਰ ਆਈਲੈਂਡ ਦੇ ਕੈਨੇਡੀ ਲੇਕ ਫੋਰੈਸਟਰੀ ਸਟੇਸ਼ਨ 'ਤੇ ਸ਼ਨੀਵਾਰ ਤੋਂ ਸੋਮਵਾਰ ਤੱਕ ਲਗਭਗ 300 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

ਉਥੇ ਹੀ, ਮੇਨਲੈਂਡ 'ਤੇ ਸਥਿਤ ਪੋਰਟ ਮੈਲਨ ਵਿਚ 204 ਮਿਲੀਮੀਟਰ ਅਤੇ Ucluelet ਵਿਚ 168 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੈਟਰੋ ਵੈਨਕੂਵਰ ਅਤੇ ਲੋਅਰ ਮੇਨਲੈਂਡ ਦੇ ਹਿੱਸਿਆਂ ਵਿਚ ਵੀ ਮੌਸਮ ਏਜੰਸੀ ਨੇ 100 ਮਿਲੀਮੀਟਰ ਤੋਂ ਵੱਧ ਬਾਰਸ਼ ਰਿਕਾਰਡ ਕੀਤੀ ਹੈ। ਸਕੁਆਮਿਸ਼ ਵਿਚ ਤਿੰਨ ਦਿਨਾਂ ਵਿਚ 132 ਮਿਲੀਮੀਟਰ ਬਾਰਸ਼ ਹੋਈ ਹੈ।

ਭਾਰੀ ਬਾਰਸ਼ ਕਾਰਨ ਪ੍ਰਸ਼ਾਸਨ ਨੇ ਕਈ ਥਾਵਾਂ 'ਤੇ ਨਿਕਾਸੀ ਦੇ ਹੁਕਮ ਜਾਰੀ ਕੀਤੇ, ਖ਼ਾਸ ਕਰ ਵੈਨਕੂਵਰ ਆਈਲੈਂਡ ਵਿਚ ਕੈਮੀਨਸ ਬ੍ਰਿਜ਼ ਅਤੇ ਨੈਨਾਈਮੋ ਰੀਜਨਲ ਡਿਸਟ੍ਰਿਕਟ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ। ਮੌਸਮ ਵਿਭਾਗ ਮੁਤਾਬਕ, ਸਾਊਥ ਕੋਸਟ ਅਤੇ ਵੈਨਕੂਵਰ ਆਈਲੈਂਡ ਦੇ ਕੁਝ ਹਿੱਸੇ ਅਜੇ ਵੀ'ਫਲੱਡ ਵੌਚ'ਹੇਠ ਹਨ, ਜਿਸ ਦਾ ਮਤਲਬ ਹੈ ਕਿ ਨਦੀ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ।

Latest news

surrey-police-board-expected-to-formally-appoint-parm-jawanda-as-new-chair
Punjabi

ਸਰੀ ਪੁਲਿਸ ਬੋਰਡ ਵੱਲੋਂ ਪਰਮ ਜਵਾਂਡਾ ਨੂੰ ਨਵਾਂ ਚੇਅਰਮੈਨ ਕੀਤਾ ਜਾ ਸਕਦਾ ਹੈ ਨਿਯੁਕਤ

ਸਰੀ ਪੁਲਿਸ ਬੋਰਡ ਵੱਲੋਂ ਅੱਜ ਹੋਣ ਵਾਲੀ ਆਪਣੀ ਮੀਟਿੰਗ ਵਿਚ ਪਰਮ ਜਵਾਂਡਾ ਨੂੰ ਨਵਾਂ ਮੁਖੀ ਚੁਣੇ ਜਾਣ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਇਹ ਨਿਯੁਕਤੀ ਇਸ ਮਹੀਨੇ ਦੇ ਸ਼ੁਰੂ ਵਿਚ ਹੋਏ ਸਿਆਸੀ ਅਤੇ ਪ੍ਰਸ਼ਾਸਨਿਕ ਹੰਗਾਮੇ ਤੋਂ ਬਾਅਦ ਕੀਤੀ ਜਾ ਰਹੀ ਹੈ, ਜਿਸ ਦੌਰਾਨ ਪੁਲਿਸ ਚੀਫ਼ ਨੌਰਮ ਲਿਪਿੰਸਕੀ ਨੂੰ ਅਚਾਨਕ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਐਸ.ਪੀ.ਐਸ.ਬੋਰਡ ਦੇ ਪੁਰਾਣੇ ਚੇਅਰਮੈਨ ਹਾਰਲੇ ਚੈਪਲ ਨੇ ਇਸ ਦੇ ਵਿਰੋਧ ਵਿਚ ਅਸਤੀਫ਼ਾ ਦੇ ਦਿੱਤਾ ਸੀ।
canadas-population-declines-slightly-in-first-quarter-of-2026-as-non-permanent-resident-numbers-fall
Punjabi

2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਸਰਕਾਰ ਵਲੋਂ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਕੀਤੀ ਗਈ ਕਮੀ ਸਦਕਾ ਇਸ ਸਾਲ ਦੇ ਪਹਿਲੇ ਤਿਮਾਹੀ ਵਿਚ ਦੇਸ਼ ਦੀ ਆਬਾਦੀ ਵਿਚ 0.1 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਸਟੈਟਿਸਟਿਕਸ ਵਿਭਾਗ ਨੇ 1 ਅਪ੍ਰੈਲ ਤੱਕ ਕੈਨੇਡਾ ਦੀ population ਲਗਭਗ 41.4 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਇਸ ਤੋਂ ਪਿਛਲੇ ਤਿਮਾਹੀ ਦੇ ਮੁਕਾਬਲੇ 55,025 ਲੋਕਾਂ ਦੀ ਗਿਰਾਵਟ ਹੈ ਪਰ ਏਜੰਸੀ ਨੇ ਕਿਹਾ ਕਿ ਉਸ ਦਾ ਅਨੁਮਾਨ ਅਜੇ ਸ਼ੁਰੂਆਤੀ ਹੈ ਅਤੇ ਸਤੰਬਰ ਵਿਚ ਨਵਾਂ ਡੇਟਾ ਅਪਡੇਟ ਕੀਤਾ ਜਾਵੇਗਾ।
car-crashes-into-chilliwack-home-fire-leaves-two-families-displaced
Punjabi

ਚਿਲੀਵੈਕ 'ਚ ਸੜਕ ਤੋਂ ਬੇਕਾਬੂ ਹੋਈ ਕਾਰ ਘਰ ਦੇ ਬੇਸਮੈਂਟ ਨਾਲ ਟਕਰਾਈ, ਅੱਗ ਲੱਗਣ ਕਾਰਨ ਦੋ ਪਰਿਵਾਰ ਬੇਘਰ

ਚਿਲੀਵੈਕ ਵਿਚ ਮੰਗਲਵਾਰ ਤੜਕੇ ਇੱਕ ਬੇਕਾਬੂ ਕਾਰ ਇੱਕ ਘਰ ਦੇ ਬੇਸਮੈਂਟ ਨਾਲ ਕ੍ਰੈਸ਼ ਹੋ ਗਈ। ਇਸ ਹਾਦਸੇ ਤੋਂ ਤੁਰੰਤ ਬਾਅਦ ਘਰ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੀ ਮਿੰਟਾਂ ਵਿਚ ਪੂਰੇ ਮਕਾਨ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਕਾਰਨ ਦੋ ਪਰਿਵਾਰ ਬੇਘਰ ਹੋਏ। ਚਿਲੀਵੈਕ ਫਾਇਰ ਡਿਪਾਰਟਮੈਂਟ ਮੁਤਾਬਕ, ਘਟਨਾ ਤੜਕੇ ਕਰੀਬ 1:45 ਵਜੇ ਵਾਪਰੀ।
11-year-old-boy-dies-after-incident-during-school-field-trip-in-medicine-hat
Punjabi

ਮੈਡੀਸਨ ਹੈਟ ਵਿੱਚ ਸਕੂਲ ਪਿਕਨਿਕ ਮਨਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ

ਮੈਡੀਸਨ ਹੈਟ ਵਿਚ ਸਕੂਲ ਪਿਕਨਿਕ ਮਨਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਸੋਮਵਾਰ ਦੁਪਹਿਰ ਈਕੋ ਡੇਲ ਰੀਜਨਲ ਪਾਰਕ ਵਿਚ ਵਾਪਰੀ। ਇੱਥੇ ਬੱਚੇ ਦੇ ਲਾਪਤਾ ਹੋਣ ਦੀ ਖਬਰ ਮਿਲਣ ਮਗਰੋਂ ਉਸ ਨੂੰ ਝੀਲ ਵਿਚੋਂ ਬਾਹਰ ਕੱਢ ਕੇ ਹਸਪਤਾਲ ਲੈ ਜਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ।
langley-rcmp-link-shooting-at-home-to-extortion-investigation
Punjabi

ਲੈਂਗਲੀ ਵਿੱਚ ਘਰ 'ਤੇ ਫਾਇਰਿੰਗ ਦੀ ਘਟਨਾ ਨੂੰ ਪੁਲਿਸ ਨੇ ਐਕਸਟੋਸ਼ਨ ਨਾਲ ਜੋੜਿਆ

ਲੈਂਗਲੀ ਆਰ.ਸੀ.ਐਮ.ਪੀ. ਨੇ ਪਿਛਲੇ ਹਫ਼ਤੇ ਸ਼ਹਿਰ ਵਿਚ ਇੱਕ ਘਰ 'ਤੇ ਹੋਈ ਸ਼ੂਟਿੰਗ ਦੀ ਵਾਰਦਾਤ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ​ਇਹ ਘਟਨਾ ਸ਼ੁੱਕਰਵਾਰ ਨੂੰ 45A ਐਵੇਨਿਊ ਦੇ 21500 ਬਲਾਕ ਵਿਚ ਸਥਿਤ ਇੱਕ ਘਰ ਵਿਚ ਅੱਧੀ ਰਾਤ ਨੂੰ ਕਰੀਬ 12:40 ਵਜੇ ਵਾਪਰੀ ਸੀ। ​
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link