15.58C Vancouver
ADS

Feb 1, 2020 4:35 PM -

ਆਸਟ੍ਰੇਲੀਅਨ ਓਪਨ: ਕੈਨਿਨ ਸਿਰ ਸਜਿਆ ਤਾਜ, ਮੁਗੁਰੁਜ਼ਾ ਹਾਰੀ

Share On
australian-open-sofia-kenin-beats-muguruza-to-win-grand-slam
Sofia Kenin defeats Garbine Muguruza to clinch Australian Open title. Photo-ANI

ਸਾਲ ਦੇ ਪਹਿਲੇ ਟੈਨਿਸ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ 'ਚ ਅਮਰੀਕਾ ਦੀ ਸੋਫੀਆ ਕੈਨਿਨ ਨੇ ਇਤਿਹਾਸਿਕ ਜਿੱਤ ਦਰਜ ਕਰ, ਖਿਤਾਬ ਆਪਣੇ ਨਾਮ ਕੀਤਾ। ਫਾਈਨਲ ਮੁਕਾਬਲੇ 'ਚ ਅਮਰੀਕਾ ਦੀ ਕੈਨਿਨ ਨੇ ਸਪੇਨ ਦੀ ਗਾਰਬਿਨ ਮੁਗੁਰੁਜ਼ਾ ਨੂੰ ਮਾਤ ਦਿੱਤੀ। ਤਿੰਨ ਸੈਟ ਤਕ ਚੱਲੇ ਮੈਚ 'ਚ ਸੋਫੀਆ ਕੈਨਿਨ 4-6, 6-2, 6-2 ਦੇ ਫਰਕ ਨਾਲ ਜੇਤੂ ਰਹੀ। ਇਹ ਸੋਫੀਆ ਕੈਨਿਨ ਦੀ ਪਹਿਲੀ ਗਰੈਂਡ ਸਲੈਮ ਜਿੱਤ ਹੈ।


ਕੈਨਿਨ ਦੀ ਇਤਿਹਾਸਿਕ ਜਿੱਤ


ਸੋਫੀਆ ਕੈਨਿਨ ਦੀ ਉਮਰ 21 ਸਾਲ ਹੈ, ਅਤੇ ਇਸ ਗਰੈਂਡ ਸਲੈਮ ਜਿੱਤ ਦੇ ਨਾਲ ਸੋਫੀਆ ਕੈਨਿਨ ਪਿਛਲੇ 12 ਸਾਲ 'ਚ ਆਸਟ੍ਰੇਲੀਅਨ ਓਪਨ ਜਿੱਤਣ ਵਾਲੀ ਸਬ ਤੋਂ ਯੁਵਾ ਖਿਡਾਰਨ ਬਣ ਗਈ ਹੈ। ਇਸਤੋਂ ਪਹਿਲਾਂ ਸਾਲ 2008 'ਚ ਮਾਰੀਆ ਸ਼ਾਰਾਪੋਵਾ ਨੇ ਇਹ ਕਮਾਲ ਕੀਤਾ ਸੀ। ਜਿੱਤ ਦਰਜ ਕਰਨ ਤੋਂ ਬਾਅਦ ਕੈਨਿਨ ਬੇਹਦ ਉਤਸ਼ਾਹਿਤ ਸੀ। ਉਨ੍ਹਾਂ ਕਿਹਾ ਕਿ ਓਹ ਆਪਣੇ ਖੁਦ ਤੋਂ ਬੇਹਦ ਖੁਸ਼ ਹੈ। ਨਾਲ ਹੀ ਉਨ੍ਹਾਂ ਆਪਣੇ ਪਿਤਾ, ਆਪਣੀ ਟੀਮ ਅਤੇ ਉਨ੍ਹਾਂ ਦਾ ਸਾਥ ਨਿਭਾਉਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਖਤ ਮਹਿਨਤ ਅਤੇ ਨਿਰੰਤਰ ਅਭਿਆਸ ਤੋਂ ਬਾਅਦ ਇਹ ਕਾਮਯਾਬੀ ਹਾਸਿਲ ਹੋਈ ਹੈ। ਯਾਦ ਰਹੇ ਸੋਫੀਆ ਕੈਨਿਨ ਨੇ ਫਾਈਨਲ 'ਚ ਐਂਟਰੀ ਲਈ ਸੈਮੀਫਾਈਨਲ 'ਚ ਵਿਸ਼ਵ ਨੰਬਰ 1 ਖਿਡਾਰਨ ਐਸ਼ਲੀ ਬਾਰਟੀ ਨੂੰ ਮਾਤ ਦਿੱਤੀ ਸੀ।


ਰੈਂਕਿੰਗ 'ਚ ਉਛਾਲ


ਇਸ ਜਿੱਤ ਦੇ ਨਾਲ ਹੀ ਸੋਫੀਆ ਕੈਨਿਨ ਦੀ ਰੈਂਕਿੰਗ 'ਚ ਵੀ ਸੁਧਾਰ ਹੋਵੇਗਾ। ਵਿਸ਼ਵ ਨੰਬਰ 15 ਤੋਂ ਓਹ ਹੁਣ ਟਾਪ 10 ਦੇ ਵਿੱਚ ਸ਼ਾਮਿਲ ਹੋ ਜਾਵੇਗੀ। ਇਸਤੋਂ ਅਲਾਵਾ ਸਿਰਫ ਅਮਰੀਕਾ ਦੀ ਰੈਂਕਿੰਗ 'ਚ ਸੋਫੀਆ ਕੈਨਿਨ ਸੇਰੇਨਾ ਵਿਲੀਅਮਸ ਨੂੰ ਪਛਾੜ ਕੇ ਨੰਬਰ 1 ਬਣ ਜਾਵੇਗੀ। ਇਸ ਜਿੱਤ ਦੇ ਨਾਲ ਹੀ ਸੋਫੀਆ ਕੈਨਿਨ ਨੂੰ $4 ਮਿਲੀਅਨ (ਆਸਟ੍ਰੇਲੀਆਈ) ਦੀ ਇਨਾਮੀ ਰਾਸ਼ੀ ਮਿਲੀ ਹੈ। ਰੂਸ 'ਚ ਜਨਮੀ ਅਤੇ ਨਿਊ ਯਾਰਕ 'ਚ ਵੱਡੀ ਹੋਈ ਸੋਫੀਆ ਕੈਨਿਨ ਨੇ ਕਰੜੇ ਸੰਘਰਸ਼ ਵਾਲੇ ਦਿਨ ਵੀ ਵੇਖੇ, ਜਦ ਉਸਦੇ ਪਿਤਾ ਟੈਕਸੀ ਦਾ ਕੰਮ ਕਰਦੇ ਸਨ, ਪਰ ਸ਼ਨੀਵਾਰ ਨੂੰ ਉਸਨੇ ਆਪਣੇ ਪਿਤਾ ਦੀ ਮੌਜੂਦਗੀ 'ਚ ਗਰੈਂਡ ਸਲੈਮ ਖਿਤਾਬ ਜਿੱਤ ਵਿਖਾਇਆ।


ਮੁਗੁਰੁਜ਼ਾ ਨੇ ਕੀਤਾ ਨਿਰਾਸ਼


ਸਪੇਨ ਦੀ ਨਾਮੀ ਟੈਨਿਸ ਖਿਡਾਰਨ ਗਾਰਬਿਨ ਮੁਗੁਰੁਜ਼ਾ, ਵਿਸ਼ਵ ਦੀ ਸਾਬਕਾ ਨੰਬਰ 1 ਖਿਡਾਰਨ ਰਹਿ ਚੁੱਕੀ ਹੈ। ਉਨ੍ਹਾਂ ਸਾਲ 2016 'ਚ ਫ੍ਰੈਂਚ ਓਪਨ ਅਤੇ ਸਾਲ 2017 'ਚ ਵਿੰਬੈਲਡਨ ਗਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ ਸਨ। ਪਰ ਸ਼ਨੀਵਾਰ ਨੂੰ ਖੇਡੇ ਗਏ ਖਿਤਾਬੀ ਮੈਚ ਵਿੱਚ ਮੁਗੁਰੁਜ਼ਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਪਹਿਲਾ ਸੈਟ ਆਪਣੇ ਨਾਮ ਕਰਨ ਤੋਂ ਬਾਅਦ, ਦੂਜੇ ਅਤੇ ਤੀਜੇ ਸੈਟ 'ਚ ਮੁਗੁਰੁਜ਼ਾ ਦੀ ਲੈਅ ਵਿਗੜ ਗਈ, ਅਤੇ ਸੋਫੀਆ ਕੈਨਿਨ ਦੇ ਅਟੈਕਿੰਗ ਖੇਡ ਦੇ ਅੱਗੇ ਮੁਗੁਰੁਜ਼ਾ ਦੀ ਕੋਈ ਵਾਹ ਨਾ ਗਈ। ਹਾਲਾਂਕਿ ਪਿਛਲੇ ਕੁਝ ਮੈਚਾਂ ਦੌਰਾਨ ਐਲੀਨਾ ਸਵੀਤੋਲਿਨਾ, ਕੀਕੀ ਬਰਟਨਸ, ਐਨਸਤੇਸੀਆ ਪਾਵਲੀਚੈਂਕੋਵਾ ਅਤੇ ਸਿਮੋਨਾ ਹਾਲੇਪ ਵਰਗੀਆਂ ਵੱਡੀਆਂ ਖਿਡਾਰਨਾਂ ਨੂੰ ਮਾਤ ਦੇਕੇ ਫਾਈਨਲ 'ਚ ਐਂਟਰੀ ਕਰਨ ਵਾਲੀ ਮੁਗੁਰੁਜ਼ਾ ਨੂੰ ਖਿਤਾਬੀ ਮੈਚ ਵਿੱਚ ਫੇਵਰਿਟ ਮੰਨਿਆ ਜਾ ਰਿਹਾ ਸੀ, ਪਰ ਸਪੈਨਿਸ਼ ਖਿਡਾਰਨ 'ਤੇ ਅਮਰੀਕੀ ਖਿਡਾਰਨ ਦਾ ਖੇਡ ਭਾਰੀ ਪੈ ਗਿਆ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link