Dec 4, 2021 1:22 AM - The Canadian Press

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਬੀ.ਸੀ. ਵਿੱਚ ਬੀਤੇ ਮਹੀਨੇ 4,600 ਨੌਕਰੀਆਂ ਦਾ ਵਾਧਾ ਹੋਇਆ ਹੈ।
ਹਾਲਾਂਕਿ ਸੂਬੇ ਦੇ ਜੌਬਸ ਮੰਤਰੀ ਰਵੀ ਕਾਹਲੋਂ ਦਾ ਕਹਿਣਾ ਹੈ ਕਿ ਸੂਬੇ 'ਚ ਭਿਆਨਕ ਹੜ੍ਹਾਂ ਕਾਰਨ ਵਿੱਤੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾਣਾ ਬਾਕੀ ਹੈ।
ਰਵੀ ਕਾਹਲੋਂ ਦਾ ਕਹਿਣਾ ਹੈ ਕਿ ਸੂਬੇ ਨੇ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਕੋਵਿਡ-19 ਦੇ ਹਾਲਾਤ, ਫਿਰ ਭਾਰੀ ਗਰਮੀ ਅਤੇ ਵਾਈਲਡਫਾਇਰਸ ਅਤੇ ਹੁਣ ਹੜ੍ਹਾਂ ਅਤੇ ਮਡਸਲਾਈਡਸ ਨੇ ਸੂਬੇ ਨੂੰ ਪਰਖਿਆ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਹਰ ਵਾਰ ਸੂਬੇ ਦੇ ਲੋਕਾਂ ਅਤੇ ਵਪਾਰਾਂ ਨੇ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਹੈ।
ਉਨ੍ਹਾਂ ਇੱਕ ਬਿਆਨ 'ਚ ਕਿਹਾ ਕਿ ਸੂਬੇ ਦੀ ਬੇਰੁਜਗਾਰੀ ਦਰ ਦੇਸ਼ 'ਚ ਸਭ ਤੋਂ ਘੱਟ ਹੈ।
ਸੂਬੇ ਦਾ ਜੌਬ ਰਿਕਵਰੀ ਰੇਟ 102% ਦਾ ਦੱਸਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਅਰਥ ਹੈ ਕਿ ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਇਸ ਵੇਲੇ ਸੂਬੇ ਵਿੱਚ 55,000 ਵਧੇਰੇ ਰੁਜਗਾਰ ਹਾਸਿਲ ਹੋ ਚੁੱਕੇ ਹਨ।




