12.55C Vancouver
ADS

Jul 9, 2020 12:26 AM -

ਬੀ.ਸੀ. 'ਚ ਕੋਵਿਡ-19 ਸੰਬੰਧੀ ਮਾਮਲਿਆਂ ਦੀ ਗਿਣਤੀ 3,000 ਤੋਂ ਟੱਪੀ, ਤਿੰਨ ਹੋਰ ਵਾਇਰਸ ਪੀੜਤਾਂ ਦੀ ਮੌਤ

Share On
b-c-crosses-3-000-mark-for-covid-19-cases-records-three-more-deaths
(File) -  British Columbia's public health officer, Dr. Bonnie Henry giving her views during a press conference. - B.C. government

ਬੁੱਧਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਦੁੱਖ ਦੀ ਖਬਰ ਰਹੀ ਕਿ ਤਿੰਨ ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਇਹ ਮਾਮਲੇ ਮੰਗਲਵਾਰ ਤੋਂ ਬੁੱਧਵਾਰ ਦੇ ਦਰਮਿਆਨ ਦੇ ਹਨ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,000 ਦੇ ਪਾਰ ਪਹੁੰਚ ਗਈ ਹੈ।

ਸੂਬੇ 'ਚ ਕੁੱਲ ਮਾਮਲਿਆਂ ਦੀ ਗਿਣਤੀ 3,008 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਸਾਂਝੇ ਬਿਆਨ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 186 ਹੈ।

ਬੀ.ਸੀ. 'ਚ 162 ਵਾਇਰਸ ਸੰਬੰਧੀ ਐਕਟਿਵ ਮਾਮਲੇ ਦੱਸੇ ਜਾ ਰਹੇ ਹਨ।

ਹੁਣ ਤੱਕ ਵਾਇਰਸ ਲਈ ਪਾਜ਼ਿਟਿਵ ਪਾਏ ਗਏ 2,660 ਮਾਮਲੇ ਸੁਲਝ ਜਾਣ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਕੁੱਲ 17 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ ਵਿੱਚੋਂ ਤਿੰਨ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

Latest news

vancouver-police-seek-witnesses-after-suspicious-death-in-downtown-eastside
Punjabi

ਵੈਨਕੂਵਰ 'ਚ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਗਵਾਹਾਂ ਦੀ ਭਾਲ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਚਸ਼ਮਦੀਦ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਘਟਨਾ 20 ਮਾਰਚ ਦੀ ਸਵੇਰ ਨੂੰ ਵਾਪਰੀ ਸੀ।
b-c-police-watchdog-launches-systemic-probe-into-handling-of-sexual-misconduct-cases
Punjabi

ਬੀ.ਸੀ. ਦੇ ਪੁਲਿਸ ਕਮਿਸ਼ਨਰ ਨੇ ਮਹਿਕਮੇ 'ਚ ਜਿਨਸੀ ਦੁਰਵਿਵਾਹ ਦੇ ਮਾਮਲਿਆਂ ਦੀ ਜਾਂਚ ਸ਼ੁਰੂ ਕਰਨ ਦਾ ਕੀਤਾ ਐਲਾਨ

ਬੀ.ਸੀ. ਦੇ ਪੁਲਿਸ ਸ਼ਿਕਾਇਤ ਕਮਿਸ਼ਨਰ ਪ੍ਰਭੂ ਰਾਜਨ ਨੇ ਸ਼ਹਿਰਾਂ ਦੇ ਪੁਲਿਸ ਵਿਭਾਗ ਵਿਚ ਔਫੀਸਰ ਨਾਲ ਜੁੜੇ ਜਿਨਸੀ ਦੁਰਵਿਹਾਰ ਦੇ ਮਾਮਲਿਆਂ ਦੀ ਸਿਸਟਮਿਕ ਇਨਵੈਸਟੀਦੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਮਿਸ਼ਨਰ ਰਾਜਨ ਮੁਤਾਬਕ, ਇਹ ਜਾਂਚ ਇਸ ਗੱਲ 'ਤੇ ਕੇਂਦਰਿਤ ਹੋਵੇਗੀ ਕਿ ਪੁਲਿਸ ਵਿਭਾਗ ਆਪਣੇ ਹੀ ਔਫੀਸਰ ਖਿਲਾਫ ਲੱਗੇ ਅਜਿਹੇ ਇਲਜ਼ਾਮਾਂ ਨੂੰ ਕਿਵੇਂ ਹੈਂਡਲ ਕਰਦੇ ਹਨ।
taxpayers-group-urges-b-c-to-suspend-fuel-tax-amid-high-gas-prices
Punjabi

ਬੀ.ਸੀ. ਵਿਚ ਤੇਲ ਕੀਮਤਾਂ ਵਿਚ ਉਛਾਲ ਦੇ ਮੱਦੇਨਜ਼ਰ ਫਿਊਲ ਟੈਕਸ ਰੋਕਣ ਦੀ ਕੀਤੀ ਗਈ ਮੰਗ

ਬੀ.ਸੀ. ਵਿਚ ਤੇਲ ਕੀਮਤਾਂ ਵਿਚ ਉਛਾਲ ਦੇ ਮੱਦੇਨਜ਼ਰ ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਸੂਬਾਈ ਮੋਟਰ ਫਿਊਲ ਟੈਕਸ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰਨ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਅਨੁਸਾਰ, ਬੀ.ਸੀ. ਦੇ ਡਰਾਈਵਰ ਪੂਰੇ ਕੈਨੇਡਾ ਵਿਚ ਸਭ ਤੋਂ ਵੱਧ ਕੀਮਤ ਅਦਾ ਕਰ ਰਹੇ ਹਨ।
south-africa-arrests-12-senior-police-officers-in-corruption-probe-tied-to-service-contract
Punjabi

ਸਾਊਥ ਅਫਰੀਕਾ 'ਚ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਏਜੰਸੀਆਂ ਨੇ 12 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ

ਸਾਊਥ ਅਫਰੀਕਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਏਜੰਸੀਆਂ ਨੇ 12 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਦੋਸ਼ ਲਗੇ ਹਨ। ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀ ਰਾਜਧਾਨੀ ਪ੍ਰੀਟੋਰੀਆ ਦੀ ਅਦਾਲਤ ਵਿੱਚ ਪੇਸ਼ ਹੋਏ।
three-arrested-in-abbotsford-drug-trafficking-investigation-police-seize-cocaine-and-cash
Punjabi

ਐਬਟਸਫੋਰਡ ਪੁਲਿਸ ਨੇ ਸ਼ਹਿਰ ਵਿਚ ਨਸ਼ਾ ਵੇਚਣ ਆਏ ਤਿੰਨ ਬਾਹਰੀ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਸ਼ਹਿਰ ਵਿਚ ਨਸ਼ਾ ਵੇਚਣ ਆਏ ਤਿੰਨ ਬਾਹਰੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ, ਸੋਮਵਾਰ ਰਾਤ ਲਗਭਗ 9 ਵਜੇ ਉਨ੍ਹਾਂ ਨੂੰ ਸ਼ੱਕੀ ਗਤੀਵਧੀ ਦਾ ਪਤਾ ਲੱਗਾ, ਜਿਸ ਦੌਰਾਨ ਔਫੀਸਰ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਅਤੇ ਇੱਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ। ਗਸ਼ਤ ਅਧਿਕਾਰੀ ਨੇ ਇਨ੍ਹਾਂ ਤਿੰਨਾਂ ਨੂੰ ਗਿਲਿਸ ਐਵੇਨਿਊ ਅਤੇ ਮੈਕੈਲਮ ਰੋਡ ਦੇ ਇਲਾਕੇ ਵਿਚੋਂ ਕਾਬੂ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link