11.76C Vancouver
ADS

Oct 22, 2021 12:22 AM - Connect News

ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ 200,000 ਦੇ ਪਾਰ

Share On
b-c-crosses-grim-milestone-of-200-000-covid-19-cases
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਸੰਬੰਧੀ ਰਿਪੋਰਟ ਹੁੰਦੇ ਮਾਮਲਿਆਂ ਦੀ ਗਿਣਤੀ 200,000 ਦਾ ਅੰਕੜਾ ਪਾਰ ਕਰ ਗਈ ਹੈ।

ਸੂਬੇ 'ਚ ਅੱਜ ਕੋਵਿਡ-19 ਦੇ 715 ਮਾਮਲੇ ਰਿਪੋਰਟ ਹੋਏ ਹਨ।

4 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 200,249 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,096 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 4,965 ਤਕ ਪਹੁੰਚ ਗਈ ਹੈ।

ਕੁੱਲ 377 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 136 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਇੱਕ ਹੋਰ ਆਊਟਬ੍ਰੇਕ ਦਾ ਐਲਾਨ

ਬੀ.ਸੀ. 'ਚ 2 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇੰਟੀਰੀਅਰ ਹੈਲਥ ਵਿੱਚ ਸਥਿਤ ਡੈਨੀ ਹਾਊਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ ਨੌਰਦਰਨ ਹੈਲਥ 'ਚ ਸਥਿਤ ਬਲਕਲੀ ਵੈਲੀ ਡਿਸਟ੍ਰਿਕਟ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 26 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 13 ਅਕਤੂਬਰ ਤੋਂ 19 ਅਕਤੂਬਰ ਵਿਚਾਲੇ ਦੇ 4,351 ਮਾਮਲਿਆਂ 'ਚ 2,561 (58.9%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 325 (7.5%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,465 (33.7%) ਦੱਸੀ ਗਈ ਹੈ।

ਇਸੇ ਦਰਮਿਆਨ 6 ਅਕਤੂਬਰ ਤੋਂ 19 ਅਕਤੂਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 445 ਦਾਖਲਿਆਂ 'ਚ 314 (70.6%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 25 (5.6%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 106 (23.8%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

illegal-gambling-investigation-in-metro-vancouver-leads-to-11-arrests
Punjabi

ਬੀ. ਸੀ. ਵਿਚ ਗੈਰ-ਕਾਨੂੰਨੀ ਕੈਸੀਨੋ ਦਾ ਪਰਦਾਫਾਸ਼, 11 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਬੀ. ਸੀ. ਦੀ ਐਂਟੀ-ਗੈਂਗ ਯੂਨਿਟ CFSEU ਨੇ ਮੈਟਰੋ ਵੈਨਕੂਵਰ ਵਿਚ ਗੈਰ-ਕਾਨੂੰਨੀ ਕੈਸੀਨੋ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ 29 ਅਪ੍ਰੈਲ ਨੂੰ ਮੈਪਲ ਰਿਜ, ਸਰੀ ਅਤੇ ਕੋਕੁਇਟਲਮ ਵਿਚ ਮਾਰੇ ਗਏ ਛਾਪਿਆਂ ਦੌਰਾਨ ਕੀਤੀ ਗਈ, ਜਿਸ ਵਿਚ ਕੰਬਾਈਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ $34,000 ਕੈਸ਼, ਰੇਂਜ ਰੋਵਰ ਸਮੇਤ ਤਿੰਨ ਗੱਡੀਆਂ ਅਤੇ ਸਾਈਲੈਂਸਰ ਲੱਗੀ ਇੱਕ ਬੰਦੂਕ ਸਣੇ ਜੂਏ ਦਾ ਭਾਰੀ ਸਾਮਾਨ ਬਰਾਮਦ ਕੀਤਾ।
lethbridge-man-charged-with-breaching-release-conditions-tied-to-child-sexual-abuse-case
Punjabi

ਲੈਥਬ੍ਰਿਜ ਦੇ ਵਿਅਕਤੀ 'ਤੇ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਨਾਲ ਜੁੜੀਆਂ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼

ਲੈਥਬ੍ਰਿਜ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਬਾਲ ਜਿਨਸੀ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਨਾਲ ਸੰਬੰਧਿਤ ਪਹਿਲਾਂ ਲਗਾਈਆਂ ਗਈਆਂ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 6 ਮਈ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ 15 ਸਾਲਾ ਲੜਕੀ ਨਾਰਥਸਾਈਡ ਸਥਿਤ ਸਵੀਮਿੰਗ ਪੂਲ ਦੀ ਪਾਰਕਿੰਗ ਵਿੱਚ ਇੱਕ ਵਿਅਕਤੀ ਦੀ ਕਾਰ ਵਿੱਚ ਬੈਠੀ ਦੇਖੀ ਗਈ।
smith-presses-carney-on-pipeline-agreement-and-project-approvals
Punjabi

ਪ੍ਰੀਮੀਅਰ ਸਮਿਥ ਨੇ ਪੀ.ਐਮ.ਕਾਰਨੀ ਨਾਲ ਊਰਜਾ ਪ੍ਰੋਜੈਕਟਾਂ ਅਤੇ ਪਾਈਪਲਾਈਨ ਸਮਝੌਤੇ ’ਤੇ ਕੀਤੀ ਗੱਲਬਾਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੱਜ ਔਟਵਾ ਵਿਖੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਐਲਬਰਟਾ ਦੇ ਲੋਕ ਅਤੇ ਉਦਯੋਗਿਕ ਖੇਤਰ ਦੇ ਨਿਵੇਸ਼ਕ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਹੁਣ ਬੇਸਬਰੇ ਹੋ ਰਹੇ ਹਨ।
manitoba-declares-public-health-emergency-over-rising-hiv-cases
Punjabi

ਮੈਨੀਟੋਬਾ ਸਰਕਾਰ ਨੇ ਐਚ.ਆਈ.ਵੀ. ਦੇ ਵਧਦੇ ਮਾਮਲਿਆਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਦਾ ਕੀਤਾ ਐਲਾਨ

ਮੈਨੀਟੋਬਾ ਸਰਕਾਰ ਨੇ ਸੂਬੇ ਵਿਚ ਐਚ.ਆਈ.ਵੀ. ਦੇ ਵਧਦੇ ਮਾਮਲਿਆਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਐਚ.ਆਈ.ਵੀ. ਨੂੰ ਲੈ ਕੇ ਅਜਿਹੀ ਐਮਰਜੈਂਸੀ ਲਗਾਈ ਗਈ ਹੈ।
canada-post-begins-notifying-residents-of-end-to-door-to-door-mail-delivery
Punjabi

ਕੈਨੇਡਾ ਪੋਸਟ 4 ਮਿਲੀਅਨ ਘਰਾਂ ਲਈ ਡੋਰ-ਟੂ-ਡੋਰ ਮੇਲ ਡਿਲਿਵਰੀ ਖਤਮ ਕਰਨ ਵੱਲ ਵਧੀ

ਕੈਨੇਡਾ ਪੋਸਟ ਨੇ ਹੋਮ ਮੇਲ ਡਿਲਿਵਰੀ ਬੰਦ ਹੋਣ ਦਾ ਸਾਹਮਣਾ ਕਰਨ ਵਾਲੇ ਨਿਵਾਸੀਆਂ ਨੂੰ ਚਿੱਠੀਆਂ ਭੇਜਣਾ ਸ਼ੁਰੂ ਕੀਤਾ ਹੈ, ਜਿਸ ਵਿਚ ਕੰਪਨੀ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਪਤੇ ’ਤੇ ਮੇਲ ਅਤੇ ਪਾਰਸਲ ਪਹੁੰਚਾਉਣ ਦਾ ਤਰੀਕਾ ਬਦਲਿਆ ਜਾ ਰਿਹਾ ਹੈ, ਹਾਲਾਂਕਿ ਫਿਲਹਾਲ ਤੁਹਾਡੇ ਦਰਵਾਜ਼ੇ 'ਤੇ ਡਿਲਿਵਰੀ ਜਾਰੀ ਰਹੇਗੀ ਪਰ 2026 ਦੇ ਅਖੀਰ ਜਾਂ 2027 ਦੀ ਸ਼ੁਰੂਆਤ ਤੋਂ ਤੁਹਾਡੀ ਡਾਕ ਕਮਿਊਨਿਟੀ ਮੇਲ ਬਾਕਸ ਵਿਚ ਹੀ ਪਹੁੰਚਾਈ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link