11.87C Vancouver
ADS

Dec 20, 2021 9:44 PM - The Canadian Press

ਬੀ.ਸੀ. ਸਰਕਾਰ ਵੱਲੋਂ ਫੂਡ ਡਿਲੀਵਰੀ ਕੰਪਨੀਆਂ ਵੱਲੋਂ ਲਗਾਈ ਜਾਂਦੀ ਫੀਸ ਨੂੰ ਕੀਤਾ ਗਿਆ ਐਕਸਟੈਂਡ

Share On
b-c-extends-cap-on-food-delivery-fees
The British Columbia government says it's extending the cap on fees charged by food delivery companies to help the restaurant industry through the COVID-19 pandemic. (Photo - John Horgan/Twitter)

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਫੂਡ ਡਿਲੀਵਰੀ ਕੰਪਨੀਆਂ ਵੱਲੋਂ ਲਗਾਈ ਜਾਂਦੀ ਫੀਸ 'ਤੇ ਜਾਰੀ ਕੈਪ ਨੂੰ ਐਕਸਟੈਂਡ ਕੀਤਾ ਜਾ ਰਿਹਾ ਹੈ।

ਸੂਬਾ ਸਰਕਾਰ ਅਨੁਸਾਰ ਇਸ ਨਾਲ ਕੋਵਿਡ-19 ਪੈਂਡੈਮਿਕ ਵਿਚਾਲੇ ਰੈਸਟੂਰੈਂਟ ਇੰਡਸਟਰੀ ਨੂੰ ਮਦਦ ਪਹੁੰਚ ਰਹੀ ਹੈ।

ਸੂਬੇ ਦੇ ਜੌਬਸ, ਇਕਨੌਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ, ਰਵੀ ਕਾਹਲੋਂ ਦਾ ਕਹਿਣਾ ਹੈ ਕਿ ਇਸ ਫੀ ਕੈਪ ਦਾ ਅੰਤ 31 ਦਿਸੰਬਰ ਨੂੰ ਹੋ ਜਾਣਾ ਸੀ ਪਰ ਹੁਣ ਇਸ ਨੂੰ ਸਾਲ 2022 ਦੇ ਅੰਤ ਤਕ ਵਧਾਇਆ ਜਾ ਰਿਹਾ ਹੈ।

ਫੂਡ ਡਿਲੀਵਰੀ ਕੰਪਨੀਆਂ ਵੱਲੋਂ ਰੈਸਟੂਰੈਂਟਾਂ ਤੋਂ ਵਸੂਲੀ ਜਾ ਰਹੀ ਫੀਸ 15% 'ਤੇ ਰਵੇਗੀ।

ਔਨਲਾਈਨ ਸੇਵਾਵਾਂ ਅਤੇ ਪ੍ਰੋਸੈਸਿੰਗ ਫੀਸ ਜਿਹੀਆਂ ਵਧੇਰੇ ਸੇਵਾਵਾਂ ਲਈ ਲਗਾਈ ਗਈ ਕੈਪ 5% 'ਤੇ ਰੱਖੀ ਗਈ ਹੈ।

ਯਾਦ ਰਹੇ ਇਸ ਸੰਬੰਧੀ ਪਹਿਲੇ ਨਿਰਦੇਸ਼ ਬੀਤੇ ਸਾਲ 22 ਦਿਸੰਬਰ ਨੂੰ ਜਾਰੀ ਕੀਤੇ ਗਏ ਸਨ।

ਰਵੀ ਕਾਹਲੋਂ ਦਾ ਕਹਿਣਾ ਹੈ ਕਿ ਇਸ ਨੂੰ ਵਪਾਰਾਂ ਅਤੇ ਇੰਡਸਟਰੀ ਮਾਹਿਰਾਂ ਨੇ ਕਾਮਯਾਬੀ ਭਰੀ ਪ੍ਰੀਕਿਰਿਆ ਮੰਨਿਆ ਹੈ।

Latest news

canada-u-s-trade-deal-trump-announces-no-new-tariffs-auto-tariffs-to-get-relief
Punjabi

ਕੈਨੇਡਾ-ਅਮਰੀਕਾ ਵਪਾਰਕ ਸਮਝੌਤਾ: ਟਰੰਪ ਵੱਲੋਂ ਨਵੇਂ ਟੈਰਿਫ ਨਾ ਲਗਾਉਣ ਦਾ ਐਲਾਨ, ਕੈਨੇਡੀਅਨ ਆਟੋਜ਼ ਨੂੰ ਵੀ ਰਾਹਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿਚ ਨਵਾਂ ਮੋੜ ਆਉਣ ਦੀ ਉਮੀਦ ਹੈ, ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਤੋਂ ਆਉਣ ਵਾਲੇ ਸਾਮਾਨ 'ਤੇ ਕੋਈ ਨਵਾਂ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਕੈਨੇਡੀਅਨ ਆਟੋਜ਼ 'ਤੇ ਲੱਗਣ ਵਾਲੇ ਟੈਰਿਫਸ ਵਿਚ ਵੀ ਕੁਝ ਰਾਹਤ ਦਿੱਤੀ ਜਾ ਰਹੀ ਹੈ।
maple-ridge-shooting-leaves-56-year-old-man-critically-injured
Punjabi

ਮੈਪਲ ਰਿਜ ’ਚ ਹੋਈ ਗੋਲੀਬਾਰੀ, 56 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ

ਮੈਪਲ ਰਿਜ ਵਿਚ ਮੰਗਲਵਾਰ ਰਾਤ ਹੋਈ ਸ਼ੂਟਿੰਗ ਵਿਚ ਇੱਕ 56 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਆਰਸੀਐਮਪੀ ਮੁਤਾਬਕ ਵਾਰਦਾਤ ਰਾਤ ਲਗਭਗ 10 ਵਜੇ ਕਾਟਨਵੁੱਡ ਇਲਾਕੇ ਵਿਚ 236 ਸਟ੍ਰੀਟ ਦੇ 11400 ਬਲੌਕ ਵਿਚ ਵਾਪਰੀ।
two-arrested-in-brampton-online-dating-extortion-case
Punjabi

ਬਰੈਂਪਟਨ 'ਚ ਆਨਲਾਈਨ ਡੇਟਿੰਗ ਰਾਹੀਂ ਐਕਸਟੌਰਸ਼ਨ ਦਾ ਮਾਮਲਾ, ਪੰਜਾਬੀ ਨੌਜਵਾਨ ਸਣੇ ਦੋ ਗ੍ਰਿਫ਼ਤਾਰ

ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਔਨਲਾਈਨ ਡੇਟਿੰਗ ਪਲੇਟਫਾਰਮ ਰਾਹੀਂ ਐਕਸਟੋਸ਼ਨ ਦਾ ਨੈੱਟਵਰਕ ਚਲਾਉਣ ਦੇ ਮਾਮਲੇ ਵਿਚ ਇੱਕ ਪੰਜਾਬੀ ਨੌਜਵਾਨ ਸਣੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 35 ਸਾਲਾ ਹਰਵਿੰਦਰ ਸਿੰਘ ਅਤੇ 23 ਸਾਲਾ ਰੀਆ ਵਜੋਂ ਹੋਈ ਹੈ, ਇਨ੍ਹਾਂ 'ਤੇ ਐਕਸਟੋਸ਼ਨ, ਡਕੈਤੀ ਅਤੇ ਜ਼ਬਰਦਸਤੀ ਈ-ਟ੍ਰਾਂਸਫਰ ਕਰਵਾਉਣ ਦੇ ਚਾਰਜਿਜ਼ ਲਗਾਏ ਗਏ ਹਨ।
farmers-suspend-protest-at-punjab-haryana-border-meeting-with-manohar-lal-set-for-september-4
Punjabi

ਕਿਸਾਨ ਅੰਦੋਲਨ ਮੁਅੱਤਲ, 4 ਸਤੰਬਰ ਨੂੰ ਮਨੋਹਰ ਲਾਲ ਨਾਲ ਹੋਵੇਗੀ ਮੀਟਿੰਗ

ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਆਪਣੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ 'ਤੇ ਚਰਚਾ ਲਈ 4 ਸਤੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੀਟਿੰਗ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ।
alberta-ai-data-centres-face-public-scrutiny-at-lacombe-town-hall
Punjabi

ਐਲਬਰਟਾ ਦੇ Lacombe ਵਿਚ ਏ.ਆਈ. ਡਾਟਾ ਸੈਂਟਰਾਂ ਸਬੰਧੀ ਹੋਵੇਗੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਤੇ Innovation Minister ਨੈਟ ਗਲੂਬਿਸ਼ ਵੱਲੋਂ ਅੱਜ ਸ਼ਾਮ Lacombe ਵਿਚ ਸ਼ਹਿਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਾਟਾ ਸੈਂਟਰਾਂ ਬਾਰੇ ਲੋਕਾਂ ਦੇ ਵਿਚਾਰ ਸੁਣਨ ਲਈ ਟਾਊਨ ਹਾਲ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਡਾਟਾ ਸੈਂਟਰ ਸਥਾਪਤ ਕਰਨ ਦੀ ਯੋਜਨਾ ਦਾ ਕੁਝ ਸਥਾਨਕ ਲੋਕਾਂ ਅਤੇ ਵਾਤਾਵਰਨ ਪੱਖੀਆਂ ਵੱਲੋਂ ਕਸਵਿਰੋਧ ਕੀਤਾ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link