11.89C Vancouver
ADS

Jul 28, 2023 6:24 PM - The Canadian Press

ਬੀ.ਸੀ. ਸਰਕਾਰ ਰਾਈਡਹੇਲਿੰਗ ਅਤੇ ਟੈਕਸੀਆਂ ਦੀ ਵਿਸਤ੍ਰਿਤ ਸਮੀਖਿਆ ਕਰੇਗੀ

Share On
b-c-government-to-perform-detailed-review-of-ridehailing-and-taxis
The provincial government says the review will examine licensing of the vehicles, safety and accessibility issues, public transit impacts, and services available in smaller and remote communities.

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਉਹ ਸੂਬੇ ਵਿੱਚ ਟੈਕਸੀ ਅਤੇ ਰਾਈਡ-ਹੇਲਿੰਗ ਸੇਵਾਵਾਂ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਤੋਂ ਫੀਡਬੈਕ ਲੈਣਾ ਚਾਹੁੰਦੀ ਹੈ।

ਸਰਕਾਰ ਵਲੋਂ ਫੌਲ ਵਿੱਚ ਇੱਕ ਜਨਤਕ ਮੀਟਿੰਗ ਕੀਤੀ ਜਾਵੇਗੀ।

ਸਰਕਾਰ ਨੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਜੋ ਪੈਸੰਜਰ ਟ੍ਰਾਂਸਪੋਰਟੇਸ਼ਨ ਐਕਟ ਦੇ ਅਧੀਨ ਯਾਤਰੀ-ਨਿਰਦੇਸ਼ਿਤ ਵਾਹਨਾਂ ਦੀ ਸਮੀਖਿਆ ਕਰੇਗੀ।

ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਸਮੀਖਿਆ ਵਾਹਨਾਂ ਦੇ ਲਾਇਸੈਂਸ, ਸੁਰੱਖਿਆ ਅਤੇ ਪਹੁੰਚਯੋਗਤਾ ਦੇ ਮੁੱਦਿਆਂ, ਜਨਤਕ ਆਵਾਜਾਈ ਦੇ ਪ੍ਰਭਾਵਾਂ, ਅਤੇ ਛੋਟੇ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਉਪਲਬਧ ਸੇਵਾਵਾਂ ਦੀ ਜਾਂਚ ਕਰੇਗੀ।

ਕਮੇਟੀ ਦੇ ਚੇਅਰ ਮੇਬਲ ਐਲਮੋਰ ਦਾ ਕਹਿਣਾ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਜੋ ਟੈਕਸੀ ਅਤੇ ਰਾਈਡ-ਹੇਲਿੰਗ ਸੇਵਾਵਾਂ ਦੀ ਵਰਤੋਂ ਕਰਦੇ ਹਨ ਤਾਂ ਜੋ ਸੰਭਾਵੀ ਸੁਧਾਰ ਕੀਤੇ ਜਾ ਸਕਣ।

Latest news

air-canada-extends-suspension-of-dubai-tel-aviv-flights-into-january-2027
Punjabi

ਏਅਰ ਕੈਨੇਡਾ ਨੇ ਦੁਬਈ ਅਤੇ ਤੇਲ ਅਵੀਵ ਲਈ ਉਡਾਣਾਂ ਦੀ ਮੁਅੱਤਲੀ ਜਨਵਰੀ 2027 ਤੱਕ ਵਧਾਈ

ਏਅਰ ਕੈਨੇਡਾ ਨੇ ਮਿਡਲ ਈਸਟ ਵਿਚ ਚੱਲ ਰਹੀ ਅਨਿਸ਼ਚਿਤਤਾ ਕਾਰਨ ਦੁਬਈ ਅਤੇ ਤੇਲ ਅਵੀਵ ਲਈ ਆਪਣੀਆਂ ਉਡਾਣਾਂ ਦੀ ਮੁਅੱਤਲੀ ਨੂੰ ਜਨਵਰੀ 2027 ਤੱਕ ਵਧਾ ਦਿੱਤਾ ਹੈ। ਪਹਿਲਾਂ ਏਅਰਲਾਈਨ ਵੱਲੋਂ ਆਪਣੇ ਸਰਦੀਆਂ ਦੀ ਸਮਾਂ-ਸਾਰਣੀ ਦੇ ਹਿੱਸੇ ਵਜੋਂ ਦੁਬਈ ਲਈ ਫਲਾਈਟਸ ਮੁੜ ਸ਼ੁਰੂ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।
31-year-old-mississauga-man-found-dead-after-boat-overturns-on-stewart-lake
Punjabi

ਸਟੀਵਰਟ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਮਿਸੀਸਾਗਾ ਦੇ 31 ਸਾਲਾ ਨੌਜਵਾਨ ਦੀ ਮੌਤ

ਓਨਟਾਰੀਓ ਦੇ ਕੇਂਦਰੀ ਇਲਾਕੇ ਦੀ ਸਟੀਵਰਟ ਲੇਕ ਵਿਚ ਮਿਸੀਸਾਗਾ ਦੇ ਇੱਕ 31 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪੁਲਿਸ ਮੁਤਾਬਕ, ਨੌਜਵਾਨ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਸੀ।ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਕਰੂ ਨੂੰ ਸ਼ਨੀਵਾਰ ਰਾਤ ਲਗਭਗ 8 ਵਜੇ ਜਾਰਜੀਅਨ ਬੇ ਟਾਊਨਸ਼ਿਪ ਨੇੜੇ ਸਟੀਵਰਟ ਲੇਕ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
carney-on-private-vacation-in-italy-as-canada-u-s-trade-talks-reach-critical-stage
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਾਜ਼ੁਕ ਦੌਰ 'ਚ, ਪੀ.ਐਮ.ਕਾਰਨੀ ਛੁੱਟੀ 'ਤੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਕ ਹਫ਼ਤੇ ਲਈ ਇਟਲੀ ਵਿਚ ਨਿੱਜੀ ਛੁੱਟੀਆਂ 'ਤੇ ਹਨ, ਉਨ੍ਹਾਂ ਦੀ ਇਹ ਛੁੱਟੀਆਂ ਉਸ ਵੇਲੇ ਹੈ ਜਦੋਂ ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਮਹੱਤਵਪੂਰਨ ਮੋੜ 'ਤੇ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ 19 ਅਗਸਤ ਤੋਂ ਕੈਨੇਡੀਅਨ ਸਾਮਾਨ 'ਤੇ 50 ਫ਼ੀਸਦੀ ਟੈਰਿਫ਼ਸ ਲਗਾਉਣ ਦੀ ਧਮਕੀ ਦਿੱਤੀ ਗਈ ਹੈ।
motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link