18.44C Vancouver
ADS

Aug 19, 2026 2:46 PM - Connect Newsroom - Ramandeep Kaur with files from The Canadian Press

ਬੀ.ਸੀ. ਸਰਕਾਰੀ ਡਾਇਰੈਕਟਰੀ ਬੰਦ ਕਰਨ ’ਤੇ ਵਿਵਾਦ, ਵਿਰੋਧੀ ਧਿਰ ਨੇ ਚੁੱਕੇ ਪਾਰਦਰਸ਼ਤਾ ’ਤੇ ਸਵਾਲ

Share On
b-c-governments-decision-to-shut-public-employee-directory-sparks-transparency-debate
Opposition parties have accused the government of hiding information from the public and undermining transparency. (Photo: The Canadian Press)

ਬੀ.ਸੀ. ਦੀ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਬਾਰੇ ਔਨਲਾਈਨ ਸਰਕਾਰੀ ਡਾਇਰੈਕਟਰੀ ਨੂੰ ਆਮ ਪਬਲਿਕ ਲਈ ਅਚਾਨਕ ਬੰਦ ਕਰਨ ਦੇ ਫ਼ੈਸਲੇ ਨੇ ਸੂਬੇ ਦੀ ਰਾਜਨੀਤੀ ਗਰਮਾ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਨੂੰ ਜਨਤਾ ਤੋਂ ਜਾਣਕਾਰੀ ਲੁਕਾਉਣ ਅਤੇ transparency 'ਤੇ ਹਮਲਾ ਦੱਸਿਆ ਹੈ, ਦੂਜੇ ਪਾਸੇ ਸਰਕਾਰ ਇਸ ਨੂੰ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਜੋੜ ਰਹੀ ਹੈ।

ਇਸ ਡਾਇਰੈਕਟਰੀ ਰਾਹੀਂ ਕੋਈ ਵੀ ਨਾਗਰਿਕ ਇਹ ਜਾਣ ਸਕਦਾ ਸੀ ਕਿ ਕਿਹੜੇ ਸਰਕਾਰੀ ਵਿਭਾਗ ਵਿਚ ਕੌਣ ਕੰਮ ਕਰਦਾ ਹੈ, ਅਧਿਕਾਰੀਆਂ ਦੇ ਅਹੁਦੇ ਕੀ ਹਨ ਅਤੇ ਉਨ੍ਹਾਂ ਨਾਲ ਕਿਵੇਂ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਲੈਂਗਲੀ-ਵਿਲੋਬਰੂਕ ਤੋਂ ਵਿਧਾਇਕ ਜੋਡੀ ਤੂਰ ਅਤੇ ਸਟੀਵ ਕੂਨਰ ਸਮੇਤ ਤਾਮਾਮ ਬੀ. ਸੀ. ਕੰਜ਼ਰਵੇਟਿਵ ਆਗੂਆਂ ਨੇ ਇਸ ਮੁੱਦੇ ਨੂੰ ਉਠਾਇਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਇਸ ਪਿੱਛੇ ਸਾਈਬਰ ਸੁਰੱਖਿਆ ਅਤੇ ਪ੍ਰਾਈਵੇਸੀ ਦਾ ਬਹਾਨਾ ਦੇਣਾ ਬੇਕਾਰ ਹੈ ਕਿਉਂਕਿ ਹੋਰ ਸਰਕਾਰਾਂ ਵੀ ਮੁਲਾਜ਼ਮਾਂ ਦੀ ਵਿਅਕਤੀਗਤ ਜਾਣਕਾਰੀ ਨੂੰ protect ਕਰ ਰਹੀਆਂ ਹਨ ਪਰ ਉਨ੍ਹਾਂ ਨੇ ਇਸ ਪੂਰੇ ਸਿਸਟਮ ਨੂੰ ਬੰਦ ਨਹੀਂ ਕੀਤਾ। ਤੂਰ ਨੇ ਕਿਹਾ ਕਿ ਸੂਬਾ ਪਹਿਲਾਂ ਹੀ ਭਾਰੀ ਘਾਟੇ ਵਿਚ ਚੱਲ ਰਿਹਾ ਹੈ, ਅਜਿਹੇ ਵਿਚ ਪਾਰਦਰਸ਼ਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਾਇਨੇ ਰੱਖਦੀ ਹੈ। ਗੌਰਤਲਬ ਹੈ ਕਿਬੀ.ਸੀ. ਸਰਕਾਰੀ ਡਾਇਰੈਕਟਰੀ ਕਾਫੀ ਪੁਰਾਣੇ ਸਮੇਂ 1930 ਤੋਂ ਚੱਲ ਰਹੀ ਸੀ।

Latest news

gulzar-singh-suicide-case-channi-seeks-cbi-probe-cheemas-resignation-and-arrest
Punjabi

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਚੰਨੀ ਵੱਲੋਂ CBI ਜਾਂਚ ਅਤੇ ਚੀਮਾ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ਦੀ ਮੰਗ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਜ਼ਿਲ੍ਹੇ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਆਤਮ-ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫ਼ੇ ਅਤੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ। ਕਾਂਗਰਸੀ ਆਗੂਆਂ ਦੇ ਵਫ਼ਦ ਦੀ ਅਗਵਾਈ ਕਰਦਿਆਂ ਚੰਨੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਾਏ।
maninder-dhaliwal-and-satinder-gill-murder-case-two-accused-plead-not-guilty
Punjabi

ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਕਤਲ ਮਾਮਲਾ: ਦੋ ਮੁਲਜ਼ਮਾਂ ਨੇ ਦੱਸਿਆ ਖੁਦ ਨੂੰ ਬੇਕਸੂਰ

ਬੀ.ਸੀ. ਦੇ ਵਿਸਲਰ ਵਿਲੇਜ ਵਿਖੇ Sundial ਹੋਟਲ ਦੇ ਬਾਹਰ ਜੁਲਾਈ 2022 ਵਿਚ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਵੈਨਕੂਵਰ ਲਾਅ ਕੋਰਟ ਵਿਚ ਜਿਊਰੀ ਮੁਕੱਦਮੇ ਦਾ ਸਾਹਮਣਾ ਕਰ ਰਹੇ 28 ਸਾਲਾ ਗੁਰਸਿਮਰਨ ਸਹੋਤਾ ਤੇ 24 ਸਾਲਾ ਤਨਵੀਰ ਖੱਖ ਨੇ ਫਸਟ ਡਿਗਰੀ ਮਰਡਰ ਦੇ ਦੋਸ਼ ਵਿਚ ਖੁਦ ਨੂੰ ਬੇਕਸੂਰ ਦੱਸਿਆ ਹੈ।
poilievre-in-new-york-for-9-11-25th-anniversary-events-trade-meetings
Punjabi

ਪੌਲੀਐਵ ਦਾ ਨਿਊਯਾਰਕ ਦੌਰਾ, 9/11 ਦੀ 25ਵੀਂ ਬਰਸੀ ਸਮਾਗਮ ’ਚ ਹੋਣਗੇ ਸ਼ਾਮਲ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਇਸ ਵੇਲੇ ਨਿਊਯਾਰਕ ਦੇ ਦੌਰੇ 'ਤੇ ਹਨ, ਜਿੱਥੇ ਉਹ ਸ਼ੁੱਕਰਵਾਰ ਨੂੰ 11 ਸਤੰਬਰ ਦੇ ਅੱਤਵਾਦੀ ਹਮਲੇ ਦੀ 25ਵੀਂ ਬਰਸੀ ਦੇ ਸਬੰਧ ਵਿਚ ਆਯੋਜਿਤ ਹੋਣ ਵਾਲੇ ਯਾਦਗਾਰੀ ਸਮਾਗਮਾਂ ਵਿਚ ਵੀ ਸ਼ਿਰਕਤ ਕਰਨਗੇ। ਪੌਲੀਐਵ ਬੁੱਧਵਾਰ ਰਾਤ ਨੂੰ ਹੀ ਰਵਾਨਾ ਹੋ ਗਏ ਸਨ।
carney-cabinet-meets-in-banff-as-zelenskyy-prepares-to-address-ministers
Punjabi

ਬੈਨਫ ਵਿੱਚ ਕਾਰਨੀ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ, ਜ਼ੇਲੇਨਸਕੀ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿਚ ਅੱਜ ਐਲਬਰਟਾ ਦੇ mountain resort town Banff ਵਿਚ ਕੈਬਨਿਟ ਦੀ ਅਹਿਮ ਮੀਟਿੰਗ ਸ਼ੁਰੂ ਹੋਈ ਹੈ, ਜਿਸ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੀ ਸੰਬੋਧਨ ਕਰਨ ਵਾਲੇ ਹਨ, ਜੋ ਆਪਣੀ ਪਤਨੀ Olena Zelenska ਨਾਲ ਬੁੱਧਵਾਰ ਰਾਤ ਕੈਲਗਰੀ ਪਹੁੰਚੇ ਹਨ।
canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link