8.86C Vancouver
ADS

Oct 22, 2026 6:58 PM - Connect Newsroom - Ramandeep Kaur with files from The Canadian Press

ਹਸਪਤਾਲਾਂ ’ਚ ਨਰਸ-ਮਰੀਜ਼ ਅਨੁਪਾਤ ਕਾਨੂੰਨੀ ਤੌਰ ’ਤੇ ਤੈਅ ਕਰੇਗੀ ਐਨ.ਡੀ.ਪੀ.

Share On
b-c-ndp-pledges-legally-enforced-nurse-to-patient-ratios-in-hospitals
B.C. NDP Leader David Eby pledges legally enforced nurse-to-patient ratios and 1,000 new health-care training seats.(Photo: The Canadian Press)

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਸਵੇਰ ਵੈਨਕੂਵਰ ਵਿਚ ਕੰਪੇਨ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਹਸਪਤਾਲਾਂ ਵਿਚ ਮਰੀਜ਼ਾਂ ਅਤੇ ਨਰਸਾਂ ਦੇ ratios ਨੂੰ ਕਾਨੂੰਨੀ ਰੂਪ ਦੇਵੇਗੀ, ਯਾਨੀ ਇੱਕ ਨਰਸ ਵਲੋਂ ਕਿੰਨੇ ਮਰੀਜ਼ ਦੇਖੇ ਜਾ ਸਕਦੇ ਹਨ। ਈਬੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਐਮਰਜੈਂਸੀ ਰੂਮ ਤੋਂ ਹੋਵੇਗੀ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਇਸ ਤਰ੍ਹਾਂ ਦੀ ਗਾਰੰਟੀ ਦੇਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਹੈ, ਜਿਸ ਦੀ ਬਦੌਲਤ ਪਹਿਲਾਂ ਹੀ 4,700 ਤੋਂ ਵੱਧ ਨਰਸਾਂ ਨੂੰ ਸਿਸਟਮ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਈਬੀ ਨੇ ਆਪਣੇ ਚੋਣ ਪਲੈਨ ਵਿਚ ਨਰਸਾਂ, ਨਰਸ ਅਭਿਆਸੀ ਅਤੇ ਸਿਹਤ ਕਰਮਚਾਰੀਆਂ ਲਈ 1,000 ਨਵੀਆਂ ਸਿਖਲਾਈ ਸੀਟਾਂ ਜੋੜਨ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਇਹ ਵੀ ਦੁਹਰਾਇਆ ਕਿ ਟੈਸਟ ਅਤੇ ਸਰਜਰੀ ਦੇ ਵੇਟਿੰਗ ਟਾਈਮ ਨੂੰ ਵੀ ਘਟਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਮੁੱਖ ਵਿਰੋਧੀ ਧਿਰ 'ਤੇ ਹਮਲਾ ਕਰਦਿਆਂ ਕਿ ਇਸ ਵਾਰ ਚੋਣਾਂ ਵਿਚ ਜਨਤਾ ਸਾਹਮਣੇ ਬਹੁਤ ਹੀ ਸਪੱਸ਼ਟ ਵਿਕਲਪ ਹੈ ਕਿਉਂਕਿ ਬੀ.ਸੀ. ਕੰਜ਼ਰਵੇਟਿਵਜ਼ ਹੈਲਥ ਵਿਚ ਅਰਬਾਂ ਡਾਲਰਾਂ ਦੀ ਕਟੌਤੀ ਕਰਨ ਦੀ ਯੋਜਨਾ ਲੁਕਾ ਰਹੇ ਹਨ।

Latest news

b-c-ndp-pledges-legally-enforced-nurse-to-patient-ratios-in-hospitals
Punjabi

ਹਸਪਤਾਲਾਂ ’ਚ ਨਰਸ-ਮਰੀਜ਼ ਅਨੁਪਾਤ ਕਾਨੂੰਨੀ ਤੌਰ ’ਤੇ ਤੈਅ ਕਰੇਗੀ ਐਨ.ਡੀ.ਪੀ.

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਸਵੇਰ ਵੈਨਕੂਵਰ ਵਿਚ ਕੰਪੇਨ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਹਸਪਤਾਲਾਂ ਵਿਚ ਮਰੀਜ਼ਾਂ ਅਤੇ ਨਰਸਾਂ ਦੇ ratios ਨੂੰ ਕਾਨੂੰਨੀ ਰੂਪ ਦੇਵੇਗੀ, ਯਾਨੀ ਇੱਕ ਨਰਸ ਵਲੋਂ ਕਿੰਨੇ ਮਰੀਜ਼ ਦੇਖੇ ਜਾ ਸਕਦੇ ਹਨ। ਈਬੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਐਮਰਜੈਂਸੀ ਰੂਮ ਤੋਂ ਹੋਵੇਗੀ।
bc-conservative-leader-lorne-doerkson-accuses-ndp-of-failing-surrey-residents
Punjabi

ਡੋਰਕਸਨ ਦਾ NDP ’ਤੇ ਨਿਸ਼ਾਨਾ, 9 ਸਾਲਾਂ ’ਚ ਸਰੀ ਵਾਸੀਆਂ ਨਾਲ ਖੋਖਲੇ ਵਾਅਦੇ ਕਰਨ ਦੇ ਲਾਏ ਦੋਸ਼

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਡੇਵਿਡ ਈਬੀ ਦੀ ਅਗਵਾਈ ਵਾਲੀ ਬੀ.ਸੀ. ਐਨ.ਡੀ.ਪੀ. 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਪਿਛਲੇ 9 ਸਾਲਾਂ ਦੌਰਾਨ ਬੀ.ਸੀ. ਐੱਨ.ਡੀ.ਪੀ. ਨੇ ਸਰੀ ਦੇ ਲੋਕਾਂ ਨਾਲ ਸਿਰਫ਼ ਖੋਖਲੇ ਵਾਅਦੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰੀ ਵਿਚ ਬੀ.ਸੀ. ਐਨ.ਡੀ.ਪੀ. ਦਾ ਰਿਕਾਰਡ ਇਹ ਹੈ ਕਿ ਸਕੂਲ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਹਨ, ਲੋਕ ਐਮਰਜੈਂਸੀ ਰੂਮ ਬੰਦ ਹੋਣ ਦਾ ਸਾਹਮਣਾ ਕਰਦੇ ਹਨ, ਡਾਕਟਰਾਂ ਦੀ ਕਮੀ ਹੈ ਅਤੇ ਦੂਜੇ ਪਾਸੇ ਜਬਰੀ ਵਸੂਲੀ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
punjab-cms-osd-rajbir-ghuman-skips-cbi-questioning-in-alleged-corruption-case
Punjabi

ਸੀ.ਬੀ.ਆਈ. ਪੁੱਛਗਿੱਛ ਲਈ ਪੇਸ਼ ਨਹੀਂ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਅੱਜ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਵਿਖੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਇਹ ਮਾਮਲਾ ਕਥਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਇਹ ਤੀਜੀ ਵਾਰ ਹੈ ਜਦੋਂ ਸੀ.ਬੀ.ਆਈ. ਨੇ ਘੁੰਮਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ, ਸੀ.ਬੀ.ਆਈ. ਦੋ ਵੱਖ-ਵੱਖ ਸੈਸ਼ਨਾਂ ਦੌਰਾਨ ਘੁੰਮਣ ਤੋਂ ਕੁੱਲ 90 ਸਵਾਲ ਪੁੱਛ ਚੁੱਕੀ ਹੈ।
direct-flights-between-canada-and-türkiye-to-nearly-double
Punjabi

ਕੈਨੇਡਾ-ਤੁਰਕੀ ਵਿਚਾਲੇ ਸਿੱਧੀਆਂ ਉਡਾਣਾਂ ਹੋਣਗੀਆਂ ਦੁੱਗਣੀਆਂ

ਕੈਨੇਡਾ ਅਤੇ ਤੁਰਕੀ ਨੇ ਦੋਵਾਂ ਦੇਸ਼ਾਂ ਵਿਚਾਲੇ ਯਾਤਰੀ ਉਡਾਣਾਂ ਵਧਾਉਣ ਲਈ ਅੱਜ ਇੱਕ ਨਵੇਂ ਏਅਰ ਟਰਾਂਸਪੋਰਟ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਦੋਵਾਂ ਦੇਸ਼ਾਂ ਦੇ ਵਪਾਰ ਵਾਰਤਾਕਾਰ ਮੁਕਤ ਵਪਾਰ ਸਮਝੌਤਾ ਦੇ ਪਹਿਲੇ ਦੌਰ ਦੀ ਚਰਚਾ ਲਈ ਅੰਕਾਰਾ ਵਿਚ ਗੱਲਬਾਤ ਸ਼ੁਰੂ ਕਰਨ ਦੀ ਨੀਂਹ ਰੱਖਣਗੇ।
alberta-reports-sharp-rise-in-flu-cases-5-deaths-and-26-icu-admissions
Punjabi

ਐਲਬਰਟਾ ’ਚ ਫਲੂ ਦੇ ਮਾਮਲਿਆਂ ’ਚ ਤੇਜ਼ ਵਾਧਾ, 5 ਮੌਤਾਂ, 26 ਮਰੀਜ਼ ICU ’ਚ ਦਾਖ਼ਲ

ਐਲਬਰਟਾ ਵਿੱਚ ਇਨਫਲੂਐਂਜ਼ਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪਹਿਲਾਂ ਹੀ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਇਸ ਵਾਰ ਅਧਿਕਾਰਤ ਫਲੂ ਸੀਜ਼ਨ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਹੀ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਵੱਲ ਇਸ਼ਾਰਾ ਕਰਦਾ ਹੈ। 11 ਅਕਤੂਬਰ ਤਕ ਐਲਬਰਟਾ ਵਿੱਚ ਲੈਬ ਵੱਲੋਂ ਤਸਦੀਕ ਕੀਤੇ ਗਏ ਫਲੂ ਦੇ 366 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ਼ 42 ਮਾਮਲੇ ਹੀ ਸਾਹਮਣੇ ਆਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link