8.85C Vancouver
ADS

Oct 22, 2026 6:41 PM - Connect Newsroom - Ramandeep Kaur

ਸੀ.ਬੀ.ਆਈ. ਪੁੱਛਗਿੱਛ ਲਈ ਪੇਸ਼ ਨਹੀਂ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

Share On
punjab-cms-osd-rajbir-ghuman-skips-cbi-questioning-in-alleged-corruption-case
Punjab CM Bhagwant Mann’s OSD Rajbir Singh Ghuman skips CBI questioning for the third time in an alleged corruption case.(Facebook/Rajbir Singh Ghuman)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਅੱਜ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਵਿਖੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਇਹ ਮਾਮਲਾ ਕਥਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਇਹ ਤੀਜੀ ਵਾਰ ਹੈ ਜਦੋਂ ਸੀ.ਬੀ.ਆਈ. ਨੇ ਘੁੰਮਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ, ਸੀ.ਬੀ.ਆਈ. ਦੋ ਵੱਖ-ਵੱਖ ਸੈਸ਼ਨਾਂ ਦੌਰਾਨ ਘੁੰਮਣ ਤੋਂ ਕੁੱਲ 90 ਸਵਾਲ ਪੁੱਛ ਚੁੱਕੀ ਹੈ।

ਇਸ ਦੌਰਾਨ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੱਖ-ਵੱਖ ਮਾਮਲਿਆਂ ਦੀ ਜਾਂਚ ਦੀ ਮੰਗ ਕੀਤੀ ਹੈ ਜਿਸ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਕਥਿਤ ਰਿਸ਼ਵਤਖੋਰੀ ਤੋਂ ਲੈ ਕੇ ਟੈਂਡਰ ਪ੍ਰਕਿਰਿਆ ਤੱਕ ਦੇ ਮੁੱਦੇ ਸ਼ਾਮਲ ਹਨ ਅਤੇ ਨਾਲ ਹੀ ਸਰਕਾਰੀ ਖਜ਼ਾਨੇ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਪੰਜਾਬ ਵਿੱਚ 144 ਟੋਇਟਾ ਹਿਲਕਸ ਗੱਡੀਆਂ ਦੀ ਖਰੀਦ ਨਾਲ ਜੁੜਿਆ ਮੁੱਦਾ ਵੀ ਉਠਾਇਆ। ਇਸ ਤੋਂ ਪਹਿਲਾਂ, ਇਸ ਖਰੀਦ ਸਬੰਧੀ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਵਾਹਨ ਬਹੁਤ ਵਧੀਆਂ ਹੋਈਆਂ ਕੀਮਤਾਂ 'ਤੇ ਖਰੀਦੇ ਗਏ ਸਨ।

Latest news

b-c-ndp-pledges-legally-enforced-nurse-to-patient-ratios-in-hospitals
Punjabi

ਹਸਪਤਾਲਾਂ ’ਚ ਨਰਸ-ਮਰੀਜ਼ ਅਨੁਪਾਤ ਕਾਨੂੰਨੀ ਤੌਰ ’ਤੇ ਤੈਅ ਕਰੇਗੀ ਐਨ.ਡੀ.ਪੀ.

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਸਵੇਰ ਵੈਨਕੂਵਰ ਵਿਚ ਕੰਪੇਨ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਹਸਪਤਾਲਾਂ ਵਿਚ ਮਰੀਜ਼ਾਂ ਅਤੇ ਨਰਸਾਂ ਦੇ ratios ਨੂੰ ਕਾਨੂੰਨੀ ਰੂਪ ਦੇਵੇਗੀ, ਯਾਨੀ ਇੱਕ ਨਰਸ ਵਲੋਂ ਕਿੰਨੇ ਮਰੀਜ਼ ਦੇਖੇ ਜਾ ਸਕਦੇ ਹਨ। ਈਬੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਐਮਰਜੈਂਸੀ ਰੂਮ ਤੋਂ ਹੋਵੇਗੀ।
bc-conservative-leader-lorne-doerkson-accuses-ndp-of-failing-surrey-residents
Punjabi

ਡੋਰਕਸਨ ਦਾ NDP ’ਤੇ ਨਿਸ਼ਾਨਾ, 9 ਸਾਲਾਂ ’ਚ ਸਰੀ ਵਾਸੀਆਂ ਨਾਲ ਖੋਖਲੇ ਵਾਅਦੇ ਕਰਨ ਦੇ ਲਾਏ ਦੋਸ਼

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਡੇਵਿਡ ਈਬੀ ਦੀ ਅਗਵਾਈ ਵਾਲੀ ਬੀ.ਸੀ. ਐਨ.ਡੀ.ਪੀ. 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਪਿਛਲੇ 9 ਸਾਲਾਂ ਦੌਰਾਨ ਬੀ.ਸੀ. ਐੱਨ.ਡੀ.ਪੀ. ਨੇ ਸਰੀ ਦੇ ਲੋਕਾਂ ਨਾਲ ਸਿਰਫ਼ ਖੋਖਲੇ ਵਾਅਦੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰੀ ਵਿਚ ਬੀ.ਸੀ. ਐਨ.ਡੀ.ਪੀ. ਦਾ ਰਿਕਾਰਡ ਇਹ ਹੈ ਕਿ ਸਕੂਲ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਹਨ, ਲੋਕ ਐਮਰਜੈਂਸੀ ਰੂਮ ਬੰਦ ਹੋਣ ਦਾ ਸਾਹਮਣਾ ਕਰਦੇ ਹਨ, ਡਾਕਟਰਾਂ ਦੀ ਕਮੀ ਹੈ ਅਤੇ ਦੂਜੇ ਪਾਸੇ ਜਬਰੀ ਵਸੂਲੀ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
punjab-cms-osd-rajbir-ghuman-skips-cbi-questioning-in-alleged-corruption-case
Punjabi

ਸੀ.ਬੀ.ਆਈ. ਪੁੱਛਗਿੱਛ ਲਈ ਪੇਸ਼ ਨਹੀਂ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਅੱਜ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਵਿਖੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਇਹ ਮਾਮਲਾ ਕਥਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਇਹ ਤੀਜੀ ਵਾਰ ਹੈ ਜਦੋਂ ਸੀ.ਬੀ.ਆਈ. ਨੇ ਘੁੰਮਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ, ਸੀ.ਬੀ.ਆਈ. ਦੋ ਵੱਖ-ਵੱਖ ਸੈਸ਼ਨਾਂ ਦੌਰਾਨ ਘੁੰਮਣ ਤੋਂ ਕੁੱਲ 90 ਸਵਾਲ ਪੁੱਛ ਚੁੱਕੀ ਹੈ।
direct-flights-between-canada-and-türkiye-to-nearly-double
Punjabi

ਕੈਨੇਡਾ-ਤੁਰਕੀ ਵਿਚਾਲੇ ਸਿੱਧੀਆਂ ਉਡਾਣਾਂ ਹੋਣਗੀਆਂ ਦੁੱਗਣੀਆਂ

ਕੈਨੇਡਾ ਅਤੇ ਤੁਰਕੀ ਨੇ ਦੋਵਾਂ ਦੇਸ਼ਾਂ ਵਿਚਾਲੇ ਯਾਤਰੀ ਉਡਾਣਾਂ ਵਧਾਉਣ ਲਈ ਅੱਜ ਇੱਕ ਨਵੇਂ ਏਅਰ ਟਰਾਂਸਪੋਰਟ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਦੋਵਾਂ ਦੇਸ਼ਾਂ ਦੇ ਵਪਾਰ ਵਾਰਤਾਕਾਰ ਮੁਕਤ ਵਪਾਰ ਸਮਝੌਤਾ ਦੇ ਪਹਿਲੇ ਦੌਰ ਦੀ ਚਰਚਾ ਲਈ ਅੰਕਾਰਾ ਵਿਚ ਗੱਲਬਾਤ ਸ਼ੁਰੂ ਕਰਨ ਦੀ ਨੀਂਹ ਰੱਖਣਗੇ।
alberta-reports-sharp-rise-in-flu-cases-5-deaths-and-26-icu-admissions
Punjabi

ਐਲਬਰਟਾ ’ਚ ਫਲੂ ਦੇ ਮਾਮਲਿਆਂ ’ਚ ਤੇਜ਼ ਵਾਧਾ, 5 ਮੌਤਾਂ, 26 ਮਰੀਜ਼ ICU ’ਚ ਦਾਖ਼ਲ

ਐਲਬਰਟਾ ਵਿੱਚ ਇਨਫਲੂਐਂਜ਼ਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪਹਿਲਾਂ ਹੀ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਇਸ ਵਾਰ ਅਧਿਕਾਰਤ ਫਲੂ ਸੀਜ਼ਨ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਹੀ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਵੱਲ ਇਸ਼ਾਰਾ ਕਰਦਾ ਹੈ। 11 ਅਕਤੂਬਰ ਤਕ ਐਲਬਰਟਾ ਵਿੱਚ ਲੈਬ ਵੱਲੋਂ ਤਸਦੀਕ ਕੀਤੇ ਗਏ ਫਲੂ ਦੇ 366 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ਼ 42 ਮਾਮਲੇ ਹੀ ਸਾਹਮਣੇ ਆਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link