17.44C Vancouver
ADS

Nov 22, 2021 5:45 PM - The Canadian Press

ਬੀ ਸੀ ਦੇ ਅਧਿਕਾਰੀਆਂ ਨੇ ਇੱਕ ਵਾਰ ਫੇਰ ਤੋਂ ਤੂਫਾਨ ਆਉਣ ਦੀ ਚੇਤਾਵਨੀ ਕੀਤੀ ਜਾਰੀ।

Share On
b-c-officials-warn-of-storm-expected-to-hit-the-province
Rising flood waters surround buildings in Abbotsford, B.C., Tuesday, Nov. 16, 2021. THE CANADIAN PRESS/Jonathan Hayward

ਵਾਤਾਵਰਨ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਹੋਰ ਤੂਫਾਨ ਬੀ ਸੀ ਦੇ ਉਤਰੀ ਕੋਸਟ ਵੱਲ ਨੂੰ ਵੱਧ ਰਿਹਾ ਹੈ।

ਇਹਨਾਂ ਦੇ ਮੁਤਾਬਿਕ ਇੱਕ ਵਾਰ ਫੇਰ ਤੋਂ ਬੀ ਸੀ ਵਿੱਚ ਬਹੁਤ ਜ਼ਿਆਦਾ ਮੀਂਹ ਪਵੇਗਾ।

ਹਾਇਦਾ ਗਵਾਈ ਵਿੱਚ 100 ਮਮ ਤੋਂ ਵੱਧ ਮੀਂਹ ਪਵੇਗਾ ਅਤੇ ਫੇਰ ਇਹ ਤੂਫਾਨ ਸੋਮਵਾਰ ਅਤੇ ਮੰਗਲਵਾਰ ਨੂੰ ਪਹਿਲਾਂ ਤੋਂ ਹੀ ਪਰਭਾਵਿਤ ਇਲਾਕਿਆਂ ਵਿੱਚ ਆ ਜਾਵੇਗਾ।

ਵਾਤਾਵਰਨ ਕੈਨੇਡਾ ਨੇ ਦੱਸਿਆ ਕਿ ਭਾਰੀ ਬਾਰਿਸ਼ ਕਰਕੇ ਸੂਬੇ ਵਿੱਚ ਹੋਰ ਹੜ ਵੀ ਆ ਸਕਦੇ ਹਨ ਅਤੇ ਲੈਂਡਸਲਾਈਡਸ ਵੀ ਹੋ ਸਕਦੀਆਂ ਹਨ।

ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਨਵਰਥ ਨੇ ਕਿਹਾ ਕਿ ਜਿਹੜੇ ਇਲਾਕੇ ਹੜਾਂ ਕਰਕੇ ਪਰਭਾਵਿਤ ਹਨ ਉਹਨਾਂ ਵਲ ਉਹ ਖਾਸ ਧਿਆਨ ਦੇ ਰਹੇ ਹਨ।

ਅਬੋਸਫਰ੍ਡ ਦੇ ਮੇਅਰ ਹੈਨਰੀ ਬ੍ਰਾਉਨ ਨੇ ਦੱਸਿਆ ਕਿ ਉਹਨਾਂ ਨੇ ਬੈਰੋਟਾਊਨ ਸਟੇਸ਼ਨ ਦੇ ਦਰਵਾਜ਼ੇ ਖੋਲ ਦਿੱਤੇ ਹਨ ਤਾਂ ਕਿ ਇਲਾਕੇ ਵਿੱਚ ਪਾਣੀ ਦੇ ਪੱਧਰ ਨੂੰ ਘੱਟਾਇਆ ਜਾ ਸਕੇ।

ਕਲ ਆਰ ਸੀ ਐਮ ਪੀ ਨੇ ਇਹ ਐਲਾਨ ਵੀ ਕੀਤਾ ਕਿ ਹਾਈਵੇ 99 ਤੋਂ 3 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ ਜਿਸ ਨਾਲ ਮੱਡਸਲਾਈਡਸ ਕਰਕੇ ਹੋਈਆਂ ਮੌਤਾਂ ਦੀ ਗਿਣਤੀ 4 ਹੋ ਗਈ ਹੈ।

Latest news

russia-president-putin-may-attend-brics-summit-in-delhi-on-september-12-13
Punjabi

ਦਿੱਲੀ ਵਿੱਚ BRICS ਸੰਮੇਲਨ: ਪੁਤਿਨ 12-13 ਸਤੰਬਰ ਨੂੰ ਆ ਸਕਦੇ ਹਨ ਭਾਰਤ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਸ਼ਾਮਲ ਹੋ ਸਕਦੇ ਹਨ। ਸੋਮਵਾਰ ਨੂੰ ਮਾਸਕੋ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੀ ਮੁਲਾਕਾਤ ਦੌਰਾਨ, ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦੀ ਮੁਲਾਕਾਤ ਦੀ ਉਮੀਦ ਜਤਾਈ।
three-punjabi-youths-arrested-after-illegal-gun-seized-during-brampton-traffic-stop
Punjabi

ਬਰੈਂਪਟਨ ‘ਚ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਪਿਸਤੌਲ ਬਰਾਮਦ, ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਅਸਲੇ ਨਾਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤਾਜ਼ਾ ਕਾਰਵਾਈ ਨਾਲ ਇਸ ਸਾਲ ਪੀਲ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਕੁੱਲ ਗਿਣਤੀ 112 ਤੱਕ ਪਹੁੰਚ ਗਈ ਹੈ। ਪੁਲਿਸ ਮੁਤਾਬਕ, 10 ਅਗਸਤ ਨੂੰ ਤੜਕੇ ਲਗਭਗ 2:20 ਵਜੇ ਸੀਡਰਬਰੂਕ ਰੋਡ ਅਤੇ ਐਜਵਾਟਰ ਕੋਰਟ ਦੇ ਇਲਾਕੇ ਵਿਚ ਪੁਲਿਸ ਨੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਗਲਤ ਨਾਂ ਦੱਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
hit-and-run-in-vancouver-leaves-23-year-old-woman-injured
Punjabi

ਵੈਨਕੂਵਰ ਵਿੱਚ ਹਿੱਟ-ਐਂਡ-ਰਨ ਦੀ ਘਟਨਾ ਵਿੱਚ 23 ਸਾਲਾ ਲੜਕੀ ਜ਼ਖਮੀ

ਵੈਨਕੂਵਰ ਵਿਚ ਇੱਕ ਹਿੱਟ-ਐਂਡ-ਰਨ ਦੀ ਘਟਨਾ ਸਾਹਮਣੇ ਆਈ ਹੈ, ਇਹ ਸ਼ੁੱਕਰਵਾਰ ਰਾਤ ਡਾਊਨਟਾਊਨ ਵਿਚ ਵਾਪਰੀ। ਪੁਲਿਸ ਮੁਤਾਬਕ 21 ਅਗਸਤ ਦੀ ਰਾਤ ਲਗਭਗ 9:30 ਵਜੇ ਇੱਕ 23 ਸਾਲਾ ਲੜਕੀ ਡੇਵੀ ਸਟ੍ਰੀਟ ਅਤੇ ਪੈਸੀਫਿਕ ਬੁਲੇਵਾਰਡ ਨੂੰ ਪਾਰ ਕਰ ਰਹੀ ਸੀ, ਜਦੋਂ ਇੱਕ ਨੀਲੇ ਰੰਗ ਦੀ ਸੇਡਾਨ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
trump-tariffs-could-put-87-000-canadian-jobs-at-risk-carney-says-ottawa-wont-beg-for-talks
Punjabi

ਟਰੰਪ ਦੇ 50% ਟੈਰਿਫ ਨਾਲ ਕੈਨੇਡੀਅਨ ਨੌਕਰੀਆਂ ਖ਼ਤਰੇ ’ਚ, ਕਾਰਨੀ ਨੇ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਕੀਤਾ ਇਨਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਨਾਲ ਫਿਰ ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਵਪਾਰਕ ਜੰਗ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਬਹੁਤ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਮਰੀਕਾ ਸਹੀ ਤਰੀਕੇ ਗੱਲਬਾਤ ਦੀ ਮੇਜ਼ 'ਤੇ ਆਵੇਗਾ ਤਾਂ ਬੇਸ਼ੱਕ ਅਸੀਂ ਵੀ ਆਵਾਂਗੇ ਪਰ ਇਹ ਰਵੱਈਆ ਕਿ ਕੈਨੇਡਾ ਅਮਰੀਕਾ ਦੀ Subsidiary ਹੈ, ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ।
b-c-ex-conservative-mlas-announce-plans-to-form-new-political-party
Punjabi

ਬੀ.ਸੀ. ਦੇ ਦੋ ਸਾਬਕਾ ਕੰਜ਼ਰਵੇਟਿਵ ਵਿਧਾਇਕਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ, ਡੈਲਟਾ ਸਾਊਥ ਤੋਂ ਵਿਧਾਇਕ ਇਆਨ ਪੈਟਨ ਨੇ ਪਾਰਟੀ ਕਾਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਉਹ ਕੈਰੀ-ਲਿੰਨ ਫਿੰਡਲੇ ਦੇ ਨਵੇਂ ਲੀਡਰ ਬਣਨ ਤੋਂ ਬਾਅਦ ਪਾਰਟੀ ਛੱਡਣ ਵਾਲੇ ਦੂਜੇ ਵੱਡੇ ਆਗੂ ਬਣ ਗਏ ਹਨ। ਪੈਟਨ, ਜੋ ਕਿ ਬੀ. ਸੀ. ਕੰਜ਼ਰਵੇਟਿਵ ਵਿਚ ਖੇਤੀਬਾੜੀ ਮਾਮਲਿਆਂ ਦੇ ਕ੍ਰਿਟਿਕ ਵਜੋਂ ਸੇਵਾ ਨਿਭਾ ਰਹੇ ਸਨ, ਨੇ ਸੋਮਵਾਰ ਸਵੇਰੇ ਵਿਧਾਨ ਸਭਾ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਹੁਣ ਇੱਕ ਆਜ਼ਾਦ ਮੈਂਬਰ ਵਜੋਂ ਸਦਨ ਵਿਚ ਬੈਠਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link