Aug 24, 2026 6:22 PM - Connect Newsroom - Ramandeep Kaur

ਵੈਨਕੂਵਰ ਵਿਚ ਇੱਕ ਹਿੱਟ-ਐਂਡ-ਰਨ ਦੀ ਘਟਨਾ ਸਾਹਮਣੇ ਆਈ ਹੈ, ਇਹ ਸ਼ੁੱਕਰਵਾਰ ਰਾਤ ਡਾਊਨਟਾਊਨ ਵਿਚ ਵਾਪਰੀ। ਪੁਲਿਸ ਮੁਤਾਬਕ 21 ਅਗਸਤ ਦੀ ਰਾਤ ਲਗਭਗ 9:30 ਵਜੇ ਇੱਕ 23 ਸਾਲਾ ਲੜਕੀ ਡੇਵੀ ਸਟ੍ਰੀਟ ਅਤੇ ਪੈਸੀਫਿਕ ਬੁਲੇਵਾਰਡ ਨੂੰ ਪਾਰ ਕਰ ਰਹੀ ਸੀ, ਜਦੋਂ ਇੱਕ ਨੀਲੇ ਰੰਗ ਦੀ ਸੇਡਾਨ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਆਖਰੀ ਵਾਰ ਡੇਵੀ ਸਟ੍ਰੀਟ ਤੋਂ ਪੈਸੀਫਿਕ ਬੁਲੇਵਾਰਡ 'ਤੇ ਈਸਟ ਬਾਊਂਡ ਲੇਨ ਵਿਚ ਜਾਂਦੇ ਦੇਖਿਆ ਗਿਆ ਸੀ। ਜ਼ਖਮੀ ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।
ਕਾਂਸਟੇਬਲ ਡੈਰੇਨ ਵੋਂਗ ਨੇ ਦੱਸਿਆ ਕਿ ਹਾਦਸੇ ਸਮੇਂ ਇਲਾਕੇ ਵਿਚ ਕਈ ਲੋਕ ਮੌਜੂਦ ਸਨ, ਇਸ ਲਈ ਜਿਹਨਾਂ ਨੇ ਇਹ ਘਟਨਾ ਦੇਖੀ ਹੈ ਜਾਂ ਕਿਸੇ ਕੋਲ ਉਸ ਸਮੇਂ ਦੀ ਵੀਡੀਓ ਮੌਜੂਦ ਹੈ ਤਾਂ ਉਨ੍ਹਾਂ ਨੂੰ ਵੈਨਕੂਵਰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।




