13.44C Vancouver
ADS

Sep 24, 2021 7:19 PM -

ਪ੍ਰੀਮਿਅਰ ਜੌਨ ਹੌਰਗਨ ਨੇ ਨੈਲੋਕਸੌਨ ਦੀ ਸਪਲਾਈ 'ਚ ਪੇਸ਼ ਆਏ ਅੜਿੱਕੇ ਦੂਰ ਕਰਨ ਦਾ ਕੀਤਾ ਵਾਅਦਾ

Share On
b-c-premier-john-horgan-promises-more-funding-for-depleted-naloxone-kit-supply
A used naloxone kit is seen on the sidewalk as paramedics from B.C. Ambulance respond to a drug overdose in downtown Vancouver, Wednesday, June 23, 2021. British Columbia's premier says the province has depleted its naloxone supply, forcing some police forces forced to buy their own supplies of the overdose reversing drug.THE CANADIAN PRESS/Jonathan Hayward

ਬੀ.ਸੀ. 'ਚ ਨੈਲੋਕਸੌਨ ਦੀ ਸਪਲਾਈ 'ਚ ਅੜਿੱਕੇ ਪਏ ਹਨ।

ਇਸ ਦੇ ਚਲਦਿਆਂ ਕਈ ਪੁਲਿਸ ਅਜੈਂਸੀਆਂ ਨੂੰ ਇਸ ਓਵਰਡੋਜ਼ ਰਿਵਰਸਿੰਗ ਡਰੱਗ ਦੀ ਸਪਲਾਈ ਖੁਦ ਖਰੀਦਣੀ ਪੈ ਰਹੀ ਹੈ।

ਪ੍ਰੀਮਿਅਰ ਜੌਨ ਹੌਰਗਨ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ ਨੂੰ ਸੁਲਝਾਉਣ 'ਚ ਜੁਟੀ ਹੋਈ ਹੈ।

ਉਨ੍ਹਾਂ ਕਿਹਾ ਕਿ ਉਹ ਪੁਲਿਸ ਅਜੈਂਸੀਆਂ ਨੂੰ ਫੰਡਿੰਗ ਦੇਣ 'ਤੇ ਕੰਮ ਕਰ ਰਹੇ ਹਨ, ਜਿਸ ਨਾਲ ਇਹ ਕਿੱਟਾਂ ਖਰੀਦੀਆਂ ਜਾ ਸਕਣ।

ਓਵਰਡੋਜ਼ ਕਾਰਨ ਸਿਹਤ ਵਿਗੜਨ ਵਿਚਾਲੇ ਸੂਬੇ 'ਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਇਸ ਨੈਲੋਕਸੌਨ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਚੁੱਕੀ ਹੈ।

ਵਿੱਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਲਈ ਮਿਲੀ ਫੰਡਿੰਗ ਅਪ੍ਰੈਲ 2020 'ਚ ਮੁੱਕ ਗਈ ਸੀ ਅਤੇ ਉਸ ਵੇਲੇ ਤੋਂ ਖੁਦ ਇਹ ਕਿੱਟਾਂ ਖਰੀਦੀਆਂ ਜਾ ਰਹੀਆਂ ਹਨ।

ਸਾਨੀਚ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਨੈਲੋਕਸੌਨ ਕਿੱਟਾਂ ਇਸ ਸਾਲ ਦੇ ਅੰਤ ਤਕ ਮੁੱਕ ਜਾਣਗੀਆਂ।

ਯਾਦ ਰਹੇ ਸੂਬੇ 'ਚ ਓਵਰਡੋਜ਼ ਸੰਕਟ ਸੰਬੰਧੀ ਪਬਲਿਕ ਹੈਲਥ ਐਮਰਜੈਂਸੀ ਸਾਲ 2016 ਤੋਂ ਜਾਰੀ ਹੈ।

ਉਸ ਵੇਲੇ ਤੋਂ ਸੂਬੇ 'ਚ 7,760 ਲੋਕ ਓਵਰਡੋਜ਼ ਕਾਰਨ ਜਾਨ ਗਵਾ ਚੁੱਕੇ ਹਨ।

Latest news

canada-ecuador-sign-free-trade-agreement-ottawa-says-deal-will-expand-opportunities-for-exporters
Punjabi

ਕੈਨੇਡਾ ਸਰਕਾਰ ਨੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ

ਕੈਨੇਡਾ ਸਰਕਾਰ ਨੇ ਅੱਜ ਅਧਿਕਾਰਤ ਤੌਰ 'ਤੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਹਸਤਾਖਰ ਕਰ ਦਿੱਤੇ ਹਨ। ਕਾਰਨੀ ਸਰਕਾਰ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਇਸ ਇਤਿਹਾਸਕ ਸਮਝੌਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਦਮ ਕੈਨੇਡੀਅਨ ਕਾਰੋਬਾਰਾਂ, ਵਰਕਰ ਅਤੇ ਐਕਸਪੋਟਰਜ਼ ਲਈ ਭਵਿੱਖ ਵਿਚ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
experts-say-latest-u-s-tariff-threats-could-affect-provinces-unevenly
Punjabi

ਅਮਰੀਕਾ ਦੀਆਂ ਨਵੀਆਂ ਟੈਰਿਫ਼ ਧਮਕੀਆਂ ਦਾ ਅਸਰ ਸੂਬਿਆਂ 'ਤੇ ਇਕਸਾਰ ਨਹੀਂ ਪਵੇਗਾ:ਮਾਹਰ

ਐਲਬਰਟਾ ਅਤੇ ਸਸਕੈਚਵਨ 'ਤੇ ਅਮਰੀਕਾ ਦੀਆਂ ਟੈਰਿਫ ਧਮਕੀਆਂ ਨੂੰ ਲੈ ਕੇ ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ ਨੇ ਰਾਹਤ ਭਰੀ ਜਾਣਕਾਰੀ ਸਾਂਝੀ ਕੀਤੀ ਹੈ। ਅਰਥਸ਼ਾਸਤਰ ਦੇ ਪ੍ਰੋਫੈਸਰ Trevor Tombe ਅਨੁਸਾਰ ਇਨ੍ਹਾਂ ਦੋਹਾਂ ਸੂਬਿਆਂ 'ਤੇ ਅਮਰੀਕਾ ਦੀਆਂ ਤਾਜ਼ਾ ਟੈਰਿਫ ਧਮਕੀਆਂ ਦਾ ਅਸਰ ਬਹੁਤ ਘੱਟ ਪਵੇਗਾ ਜਦਕਿ ਕੁੱਝ ਸੂਬਿਆਂ 'ਤੇ ਇਸ ਦੀ ਮਾਰ ਵਧੇਰੇ ਪਵੇਗੀ।
nenshi-says-alberta-referendum-promotion-has-cost-taxpayers-at-least-365-000
Punjabi

ਐਲਬਰਟਾ ਵੱਖਵਾਦ ਰੈਫਰੈਂਡਮ ਦੇ ਪ੍ਰਚਾਰ 'ਤੇ 365,000 ਡਾਲਰ ਦਾ ਖਰਚਾ : ਨਾਹੀਦ ਨੈਨਸ਼ੀ

ਐਲਬਰਟਾ ਦੀ ਮੁੱਖ ਵਿਰੋਧੀ ਧਿਰ ਅਨੁਸਾਰ ਸੂਬੇ ਵਿੱਚ ਹੋਣ ਵਾਲੇ ਵੱਖਵਾਦੀ ਸਬੰਧੀ ਰੈਫਰੈਂਡਮ ਦੇ ਪ੍ਰਚਾਰ ਅਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਟੈਕਸਦਾਤਿਆਂ ਦੇ ਘੱਟੋ-ਘੱਟ $365,000 ਡਾਲਰ ਖਰਚ ਕੀਤੇ ਜਾ ਰਹੇ ਹਨ।ਐਨਡੀਪੀ ਆਗੂ ਨਾਹੀਦ ਨੈਨਸ਼ੀ ਨੇ ਫ੍ਰੀਡਮ ਆਫ ਇਨਫਾਰਮੇਸ਼ਨ ਬੇਨਤੀ ਰਾਹੀਂ ਪ੍ਰਾਪਤ ਹੋਏ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਇਹ ਖੁਲਾਸਾ ਕੀਤਾ ਹੈ।
b-c-businesses-could-access-1-5b-federal-emergency-fund-if-new-u-s-tariffs-take-effect-eby-says
Punjabi

ਅਮਰੀਕੀ ਟੈਰਿਫ ਲਾਗੂ ਹੋਣ 'ਤੇ ਪ੍ਰਭਾਵਿਤ ਕਾਰੋਬਾਰਾਂ ਲਈ ਐਮਰਜੈਂਸੀ ਫੰਡ ਹੋਵੇਗਾ ਉਪਲਬਧ : ਈਬੀ

ਪ੍ਰੀਮੀਅਰ ਡੇਵਿਡ ਈਬੀ ਨੇ ਐਲਾਨ ਕੀਤਾ ਹੈ ਕਿ ਜੇਕਰ ਅਮਰੀਕਾ ਵੱਲੋਂ ਨਵੇਂ ਟੈਰਿਫਸ ਲਾਗੂ ਕੀਤੇ ਜਾਂਦੇ ਹਨ ਤਾਂ ਸੂਬੇ ਦੇ ਪ੍ਰਭਾਵਿਤ ਕਾਰੋਬਾਰੀ $1.5 ਬਿਲੀਅਨ ਦੇ ਫੈਡਰਲ ਐਮਰਜੈਂਸੀ ਫੰਡ ਦੀ ਮਦਦ ਲੈ ਸਕਣਗੇ। ਈਬੀ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਕਾਰਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਖੇਤਰੀ ਫੰਡ ਅਜੇ ਵੀ ਕਾਇਮ ਹੈ। ਉਨ੍ਹਾਂ ਉਮੀਦ ਜਤਾਈ ਕਿ ਜੇ ਟਰੰਪ ਵੱਲੋਂ 19 ਅਗਸਤ ਤੋਂ ਕੈਨੇਡੀਅਨ ਚੀਜ਼ਾਂ ਖ਼ਾਸ ਕਰਕੇ ਲੱਕੜ ਦੇ ਉਤਪਾਦਾਂ 'ਤੇ 50 ਫ਼ੀਸਦੀ ਤੱਕ ਟੈਰਿਫ ਲਗਾਉਣ ਦੀ ਦਿੱਤੀ ਗਈ ਧਮਕੀ ਅਮਲ ਵਿਚ ਆਉਂਦੀ ਹੈ ਤਾਂ ਇਹ ਫੰਡ ਬੀ.ਸੀ. ਦੇ ਉਦਯੋਗਾਂ ਨੂੰ ਕੁਝ ਆਸਰਾ ਦੇਵੇਗਾ।
carney-says-canada-prepared-to-respond-if-u-s-tariffs-take-effect
Punjabi

ਅਮਰੀਕੀ ਟੈਰਿਫ ਲਾਗੂ ਹੋਏ ਤਾਂ ਕੈਨੇਡਾ ਜਵਾਬੀ ਕਦਮ ਚੁੱਕਣ ਲਈ ਤਿਆਰ: ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ ਨਵੇਂ ਟੈਰਿਫ ਦੇ ਮੁੱਦੇ 'ਤੇ ਇਹ ਸਾਫ ਕੀਤਾ ਹੈ ਕਿ ਜੇਕਰ ਅਮਰੀਕਾ ਨਾਲ ਗੱਲਬਾਤ ਰਾਹੀਂ ਕੋਈ ਹੱਲ ਨਹੀਂ ਨਿਕਲਦਾ ਅਤੇ ਇਹ ਟੈਰਿਫਸ ਲਾਗੂ ਹੋ ਜਾਂਦੇ ਹਨ ਤਾਂ ਕੈਨੇਡਾ ਵੀ ਚੁੱਪ ਨਹੀਂ ਬੈਠੇਗਾ ਤੇ ਜਵਾਬੀ ਟੈਰਿਫਸ ਲਗਾਏ ਜਾ ਸਕਦੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link