12.76C Vancouver
ADS

Oct 28, 2021 10:39 PM - The Canadian Press

ਪ੍ਰੀਮਿਅਰ ਹੌਰਗਨ ਦੀ ਹੋਵੇਗੀ ਬਾਇਓਪਸੀ ਸਰਜਰੀ; ਕੱਲ ਤੋਂ ਮਾਈਕ ਫਾਰਨਵਰਥ ਸੰਭਾਲਣਗੇ ਸੂਬੇ ਦੀ ਜ਼ਿੰਮੇਵਾਰੀ

Share On
b-c-premier-john-horgan-to-undergo-biopsy-surgery-for-growth-in-his-throat
British Columbia Premier John Horgan says he will have biopsy surgery on Friday because of a growth in his throat. (Photo - John Horgan/Twitter)

ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੰਘ 'ਚ ਕਿਸੇ ਪ੍ਰਕਾਰ ਦੇ ਲੰਪ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਦੇ ਚਲਦਿਆਂ ਉਨ੍ਹਾਂ ਦੀ ਸਰਜਰੀ ਹੋਣ ਜਾ ਰਹੀ ਹੈ।

ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੌਰਗਨ ਨੇ ਜਾਣਕਾਰੀ ਦਿੱਤੀ ਕਿ ਉਹ ਕੁਝ ਸਮੇਂ ਲਈ ਆਪਣੀਆਂ ਜਿੰਮੇਵਾਰੀਆਂ ਮਾਈਕ ਫਾਰਨਵਰਥ ਨੂੰ ਸੌਂਪਣ ਜਾ ਰਹੇ ਹਨ।

ਹਾਲਾਂਕਿ ਅਜਿਹਾ ਪੱਕੇ ਤੌਰ 'ਤੇ ਨਹੀਂ ਹੋਵੇਗਾ ਅਤੇ ਉਨ੍ਹਾਂ ਦੇ ਇਲਾਜ ਦੌਰਾਨ ਫਾਰਨਵਰਥ ਇਹ ਕੰਮਕਾਜ ਸੰਭਾਲਣਗੇ।

ਮਾਈਕ ਫਾਰਨਵਰਥ ਸੂਬੇ ਦੇ ਪਬਲਿਕ ਸੇਫਟੀ ਮੰਤਰੀ ਹਨ ਅਤੇ ਹੁਣ ਉਹ ਡਿਪਟੀ ਪ੍ਰੀਮਿਅਰ ਦੀ ਜਿੰਮੇਵਾਰੀ ਵੀ ਸੰਭਾਲਣ ਜਾ ਰਹੇ ਹਨ।

ਪ੍ਰੀਮਿਅਰ ਹੌਰਗਨ ਨੇ ਦੱਸਿਆ ਕਿ ਇਹ ਦਿਨ ਪ੍ਰਤੀ ਦਿਨ ਦੀ ਸਥਿਤੀ ਹੋਵੇਗੀ ਅਤੇ ਆਉਂਦੇ ਹਫਤਿਆਂ 'ਚ ਉਹ ਵਧੇਰੇ ਸਪਸ਼ਟ ਜਵਾਬ ਦੇ ਸਕਣਗੇ।

ਉਨ੍ਹਾਂ ਮਾਈਕ ਫਾਰਨਵਰਥ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ 'ਚ ਸੂਬਾ ਚੰਗੇ ਹੱਥਾਂ 'ਚ ਹੋਵੇਗਾ।

ਹੌਰਗਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਜਲਦੀ ਤੰਦਰੁਸਤ ਹੋ ਜਾਣਗੇ।

Latest news

more-than-41-000-vehicles-cross-gordie-howe-bridge-in-first-five-days
Punjabi

ਗੋਰਡੀ ਹਾਵੇ ਬ੍ਰਿਜ ਦੇ ਖੁੱਲ੍ਹਣ ਦੇ ਪਹਿਲੇ 5 ਦਿਨਾਂ ਵਿੱਚ ਕੈਨੇਡਾ ਵਿੱਚ 41,000 ਤੋਂ ਵੱਧ ਲੋਕ ਆਏ: ਸਟੈਟਕੈਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵੇਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਦੇ ਖੁੱਲ੍ਹਣ ਦੇ ਪਹਿਲੇ 5 ਦਿਨਾਂ ਦੇ ਅੰਦਰ ਹੀ 41,000 ਤੋਂ ਵੱਧ ਵਾਹਨਾਂ ਨੇ ਅਮਰੀਕਾ ਤੋਂ ਕੈਨੇਡਾ ਵਿਚ ਪ੍ਰਵੇਸ਼ ਕੀਤਾ ਹੈ, ਜਿਸ ਵਿਚ ਕੈਨੇਡੀਅਨ ਨਿਵਾਸੀ ਦੀਆਂ ਰਿਟਰਨ ਟ੍ਰਿਪਸ ਵੀ ਸ਼ਾਮਲ ਹਨ। ਸਟੈਟਕੈਨ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ਵਿੰਡਸਰ ਅਤੇ ਡੀਟ੍ਰਾਯੇਟ ਨੂੰ ਜੋੜਨ ਵਾਲੇ ਇਸ ਪੁਲ ਰਾਹੀਂ ਲਗਭਗ 18,900 ਕੈਨੇਡੀਅਨ ਨੇ ਯਾਤਰਾ ਕੀਤੀ ਹੈ, ਜਦੋਂ ਕਿ ਇਸੇ ਦੌਰਾਨ 18,100 ਅਮਰੀਕੀ ਨਾਗਰਿਕਾਂ ਨੇ ਕੈਨੇਡਾ ਵਿਚ ਪ੍ਰਵੇਸ਼ ਕੀਤਾ।
alberta-sending-more-firefighters-to-help-battle-b-c-wildfires
Punjabi

ਬੀ.ਸੀ. ਦੀ ਜੰਗਲੀ ਅੱਗ ਨਾਲ ਨਜਿੱਠਣ ਲਈ ਐਲਬਰਟਾ ਵੱਲੋਂ ਭੇਜੇ ਜਾ ਰਹੇ ਹੋਰ ਫਾਇਰ ਫਾਈਟਰਜ਼

ਐਲਬਰਟਾ ਸਰਕਾਰ ਵਲੋਂ ਬੀ.ਸੀ. ਵਿਚ ਲੱਗੀ ਜੰਗਲੀ ਅੱਗ ਨੂੰ ਕਾਬੂ ਕਰਨ ਲਈ ਅੱਜ ਹੋਰ ਫਾਇਰ ਫਾਈਟਰਜ਼ ਭੇਜੇ ਜਾ ਰਹੇ ਹਨ। ਐਲਬਰਟਾ ਦੇ ਜੰਗਲਾਤ ਅਤੇ ਪਾਰਕ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 186 ਫਾਇਰਫਾਈਟਰਜ਼ ਪਹਿਲਾਂ ਹੀ ਬੀ.ਸੀ. ਪਹੁੰਚ ਕੇ ਰਾਹਤ ਕਾਰਜਾਂ ਵਿੱਚ ਜੁੱਟ ਚੁੱਕੇ ਹਨ ਅਤੇ 40 ਹੋਰ ਕਰਮਚਾਰੀ ਮੰਗਲਵਾਰ ਨੂੰ ਰਵਾਨਾ ਕੀਤੇ ਜਾ ਰਹੇ ਹਨ।
calgary-police-say-suspect-in-officer-shooting-had-organized-crime-ties
Punjabi

ਕੈਲਗਰੀ ਦੇ ਪੁਲਿਸ ਔਫੀਸਰ ਨੂੰ ਗੋਲੀ ਮਾਰ ਕੇ ਸ਼ੱਕੀ ਨੇ ਕੀਤੀ ਆਤਮ ਹੱਤਿਆ, ਅਪਰਾਧਕ ਸੰਗਠਨ ਨਾਲ ਜੁੜੀ ਤਾਰ

ਕੈਲਗਰੀ ਵਿੱਚ ਬੀਤੇ ਕੱਲ੍ਹ ਐਡਵਰਥੀ ਪਾਰਕ ਨੇੜੇ ਹੋਈ ਘਟਨਾ ਦੇ ਸੰਬੰਧ ਵਿੱਚ ਇੱਕ ਪੁਲਿਸ ਔਫੀਸਰ ਨੂੰ ਗੋਲੀ ਮਾਰਨ ਦੀ ਪੁਸ਼ਟੀ ਹੋਈ ਹੈ। ਇਹ ਹਿੰਸਕ ਘਟਨਾ ਦੁਪਹਿਰ ਦੇ ਕਰੀਬ 11:45 ਵਜੇ ਵਾਪਰੀ। ਪੁਲਿਸ ਅਧਿਕਾਰੀ ਇੱਕ ਕਾਲੇ ਰੰਗ ਦੇ ਟਰੱਕ ਨੂੰ ਰੋਕ ਕੇ ਆਮ ਚੈਕਿੰਗ ਕਰ ਰਹੇ ਸਨ, ਜਦੋਂ ਗੱਡੀ ਵਿੱਚ ਸਵਾਰ ਇੱਕ ਸ਼ੱਕੀ ਵਿਅਕਤੀ ਨੇ ਬਾਹਰ ਨਿਕਲ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਔਫੀਸਰ ਨੂੰ ਦੋ ਗੋਲੀਆਂ ਲੱਗੀਆਂ।
environment-canada-launches-new-polygon-based-weather-alert-system
Punjabi

ਇਨਵਾਇਰਮੈਂਟ ਕੈਨੇਡਾ ਨੇ ਨਵਾਂ ਪੋਲਿਗਨ-ਬੇਸਡ ਅਲਰਟ ਸਿਸਟਮ ਕੀਤਾ ਲਾਗੂ

ਇਨਵਾਇਰਮੈਂਟ ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਖ਼ਰਾਬ ਮੌਸਮ ਬਾਰੇ ਜਾਣਕਾਰੀ ਦੇਣ ਲਈ ਇੱਕ ਨਵਾਂ ਅਤੇ ਵਧੇਰੇ ਸਟੀਕ ਪੋਲਿਗਨ-ਬੇਸਡ ਅਲਰਟ ਸਿਸਟਮ ਲਾਗੂ ਕੀਤਾ ਹੈ। ਇਸ ਨਵੇਂ ਸਿਸਟਮ ਦਾ ਮਕਸਦ ਲੋਕਾਂ ਨੂੰ ਬਿਨਾਂ ਵਜ੍ਹਾ ਮਿਲਣ ਵਾਲੇ ਅਲਰਟਸ ਨੂੰ ਘਟਾਉਣਾ ਹੈ। ਪਹਿਲਾਂ ਜਦੋਂ ਕੋਈ ਤੂਫ਼ਾਨ ਆਉਂਦਾ ਸੀ ਤਾਂ ਪੂਰੇ ਦੇ ਪੂਰੇ ਖੇਤਰ ਵਿਚ ਐਮਰਜੈਂਸੀ ਅਲਰਟ ਭੇਜ ਦਿੱਤਾ ਜਾਂਦਾ ਸੀ ਭਾਵੇਂ ਤੂਫ਼ਾਨ ਉੱਥੋਂ ਲੰਘਣਾ ਵੀ ਨਾ ਹੋਵੇ, ਹੁਣ ਇਸ ਨਵੇਂ ਤਰੀਕੇ ਰਾਹੀਂ ਮੌਸਮ ਵਿਗਿਆਨੀ ਡਿਜੀਟਲ ਨਕਸ਼ੇ ਉੱਤੇ ਇੱਕ ਖ਼ਾਸ Polygon ਖਿੱਚ ਕੇ ਸਿਰਫ਼ ਉਸੇ ਹਿੱਸੇ ਨੂੰ ਦਰਸਾਉਣਗੇ ਜਿੱਥੇ ਖ਼ਤਰਾ ਸਭ ਤੋਂ ਵੱਧ ਹੈ।
rcmp-investigating-cause-of-bald-range-wildfire-near-summerland
Punjabi

ਬੀ.ਸੀ. ਦੇ ਸਮਰਲੈਂਡ ਨੇੜੇ ਬਾਲਡ ਰੇਂਜ ਜੰਗਲੀ ਅੱਗ ਦੀ ਜਾਂਚ ਆਰਸੀਐਮਪੀ ਵੱਲੋਂ ਸ਼ੁਰੂ

ਬੀ.ਸੀ.ਵਿਚ ਸਮਰਲੈਂਡ ਕੋਲ ਲੱਗੀ ਬਾਲਡ ਰੇਂਜ ਜੰਗਲੀ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਰਸੀਐਮਪੀ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਪੈਂਟਿਕਟਨ ਸਾਊਥ ਓਕਾਨਾਗਨ ਆਰਸੀਐਮਪੀ ਡਿਟੈਚਮੈਂਟ ਮੁਤਾਬਕ, ਇਹ ਅੱਗ ਸ਼ੱਕੀ ਗਤੀਵਿਧੀਆਂ ਕਾਰਨ ਲੱਗੀ ਹੋ ਸਕਦੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link