7.53C Vancouver
ADS

Aug 25, 2020 1:37 AM -

ਬੀ.ਸੀ. 'ਚ ਕੋਵਿਡ-19 ਦੇ ਇੱਕੋ ਦਿਨ 'ਚ ਸਭ ਤੋਂ ਵੱਧ ਮਾਮਲੇ ਹੋਏ ਰਿਪੋਰਟ, ਵਧੇਰੇ ਜੁਰਮਾਨੇ ਲਗਾਉਣ ਦਾ ਸਿਲਸਿਲਾ ਜਾਰੀ

Share On
b-c-reaches-highest-1-day-total-of-covid-19-cases-as-police-hand-out-more-fines
(File) -  British Columbia's Provincial Health Officer, Dr. Bonnie Henry giving her views during a press conference. - (B.C. government)

ਬੀ.ਸੀ. 'ਚ ਪੈਂਡੇਮਿਕ ਦੀ ਸ਼ੁਰੂਆਤ ਤੋਂ ਹੁਣ ਤੱਕ ਦਾ ਇੱਕੋ ਦਿਨ ਦਾ ਸਭ ਤੋਂ ਵੱਡਾ ਵਾਇਰਸ ਸੰਬੰਧੀ ਮਾਮਲਿਆਂ ਦਾ ਅੰਕੜਾ ਸਾਹਮਣੇ ਆਇਆ ਹੈ।

ਸ਼ਨੀਵਾਰ ਨੂੰ ਸੂਬੇ 'ਚ ਰਿਪੋਰਟ ਹੋਏ 109 ਮਾਮਲੇ ਸਭ ਤੋਂ ਵੱਡਾ ਕੋਰੋਨਾ ਵਾਇਰਸ ਮਾਮਲਿਆਂ ਦਾ ਅੰਕੜਾ ਹੈ।

ਅੱਜ ਬੀ.ਸੀ. 'ਚ ਕੋਰੋਨਾ ਵਾਇਰਸ ਦੇ 269 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਦੁੱਖ ਦੀ ਖਬਰ ਰਹੀ ਕਿ ਇੱਕ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,184 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਬ੍ਰੀਫਿੰਗ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 203 ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 913 ਤੱਕ ਪਹੁੰਚ ਗਏ ਹਨ।

ਸੂਬੇ ਦੇ ਕੁੱਲ 4,068 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ।

ਸੂਬੇ ਦੇ ਕੁੱਲ 18 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 5 ਸ਼ਨੀਵਾਰ ਨੂੰ 109, ਐਤਵਾਰ ਨੂੰ 81 ਅਤੇ ਐਤਵਾਰ ਤੋਂ ਸੋਮਵਾਰ ਵਿਚਾਲੇ 79 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਵਾਇਰਸ ਪੀੜਤਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਸੂਬੇ 'ਚ ਟੈਸਟਿੰਗ ਵਧਾਈ ਗਈ ਹੈ, ਅਤੇ ਹੁਣ ਹਰ ਰੋਜ਼ ਕਰੀਬ 5,000 ਟੈਸਟ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ 'ਚ ਵਪਾਰਾਂ ਅਤੇ ਲੋਕਾਂ 'ਤੇ ਕੋਵਿਡ-19 ਪਬੰਦੀਆਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਅਤੇ ਜੇਕਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਅਜਿਹਾ ਕਰਨਾ ਹੀ ਠੀਕ ਹੈ।

Latest news

canada-wide-warrant-issued-for-24-year-old-man-charged-in-surrey-homicide-of-navdeep-kaur
Punjabi

ਸਰੀ ਵਿਚ ਹੋਏ ਨਵਦੀਪ ਕੌਰ ਦੇ ਕਤਲ ਕੇਸ 'ਚ ਅਮਰਬੀਰ ਸਿੰਘ ਖ਼ਿਲਾਫ਼ ਕੈਨੇਡਾ ਵਾਈਡ ਵਾਰੰਟ ਹੋਏ ਜਾਰੀ

ਸਰੀ ਵਿਚ ਹੋਏ ਨਵਦੀਪ ਕੌਰ ਦੇ ਕਤਲ ਕੇਸ ਵਿਚ ਅਮਰਬੀਰ ਸਿੰਘ ਖ਼ਿਲਾਫ਼ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਗਏ ਹਨ। ਮਾਮਲੇ ਦੀ ਜਾਂਚ ਕਰ ਰਹੀ IHIT ਯਾਨੀ ਇੰਟਰਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 24 ਸਾਲਾ ਮੁਲਜ਼ਮ ਅਮਰਬੀਰ ਸਿੰਘ ਦੀ ਭਾਲ ਲਈ ਜਨਤਾ ਤੋਂ ਮਦਦ ਮੰਗੀ ਹੈ।
pacific-storm-brings-wind-warnings-and-mountain-snow-across-southern-b-c
Punjabi

ਬੀ. ਸੀ. ਵਿਚ ਪੈਸਿਫਿਕ ਤੂਫ਼ਾਨ ਦੀ ਦਸਤਕ ਨਾਲ ਤੇਜ਼ ਹਵਾਵਾਂ ਦੀ ਜਾਰੀ ਕੀਤੀ ਗਈ ਚਿਤਾਵਨੀ

ਬੀ. ਸੀ. ਵਿਚ ਪੈਸਿਫਿਕ ਤੂਫ਼ਾਨ ਦੀ ਦਸਤਕ ਨਾਲ ਹਲਕੀ ਤੋਂ ਭਾਰੀ ਬਰਫਬਾਰੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਇਨਵਾਇਰਮੈਂਟ ਕੈਨੇਡਾ ਮੁਤਾਬਕ, ਮੈਟਰੋ ਵੈਨਕੂਵਰ ਵਿਚ ਸਮੁੰਦਰੀ ਤਲ ਦੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਉਥੇ ਹੀ, ਮੰਗਲਵਾਰ ਨੂੰ ਹੋਈ ਹਲਕੀ ਬਰਫ਼ਬਾਰੀ ਵੈਨਕੂਵਰ ਦੇ ਹਵਾਈ ਅੱਡੇ 'ਤੇ accumulate ਨਹੀਂ ਹੋ ਸਕੀ ਅਤੇ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਵੈਨਕੂਵਰ ਪਿਛਲੇ 43 ਸਾਲਾਂ ਵਿਚ ਪਹਿਲੀ ਵਾਰ ਸਨੋਅ ਫਰੀ ਸਰਦੀ ਦਾ ਰਿਕਾਰਡ ਬਣਾ ਸਕਦਾ ਹੈ।
international-energy-agency-to-release-400-million-barrels-from-emergency-reserves-amid-middle-east-conflict
Punjabi

ਮਿਡਲ ਈਸਟ ਜੰਗ ਕਾਰਨ ਆਈ ਤੇਲ ਰੁਕਾਵਟ ਨੂੰ ਠੀਕ ਕਰਨ ਲਈ ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਚੁੱਕਿਆ ਕਦਮ

ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਨੂੰ ਘਟਾਉਣ ਲਈ ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਬੁੱਧਵਾਰ ਨੂੰ 400 ਮਿਲੀਅਨ ਬੈਰਲ ਐਮਰਜੈਂਸੀ ਤੇਲ ਭੰਡਾਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
surrey-police-seek-additional-victims-after-youth-charged-with-indecent-exposure-incidents
Punjabi

ਸਰੀ ਪੁਲਿਸ ਵੱਲੋਂ ਅਸ਼ਲੀਲ ਹਰਕਤਾਂ ਦੇ ਮਾਮਲੇ 'ਚ ਨਾਬਾਲਗ 'ਤੇ ਲੱਗੇ ਦੋਸ਼, ਹੋਰ ਪੀੜਤਾਂ ਦੀ ਕੀਤੀ ਜਾ ਰਹੀ ਭਾਲ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਵਿਚ ਵਾਪਰੀਆਂ ਅਸ਼ਲੀਲ ਹਰਕਤਾਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਨਾਬਾਲਗ ਨੂੰ ਤਿੰਨ ਦੋਸ਼ਾਂ ਨਾਲ ਚਾਰਜ ਕੀਤਾ ਹੈ। ਇਸ ਮਾਮਲੇ ਵਿਚ ਹੋਰ ਪੀੜਤਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ, ਇਹ ਘਟਨਾਵਾਂ ਸਤੰਬਰ 2025 ਅਤੇ ਮਾਰਚ 2026 ਵਿਚਕਾਰ ਕਲੇਟਨ ਹਾਈਟਸ ਅਤੇ ਕਲੋਵਰਡੇਲ ਦੇ ਡਾਊਨਟਾਊਨ ਇਲਾਕਿਆਂ ਵਿਚ ਵਾਪਰੀਆਂ ਸਨ।
drone-strike-hits-school-and-health-centre-in-southern-sudan-killing-17
Punjabi

ਸੂਡਾਨ ਦੇ ਸਾਊਥ ਵਿੱਚ ਸਕੂਲ ਅਤੇ ਸਿਹਤ ਕੇਂਦਰ ’ਤੇ ਡਰੋਨ ਹਮਲਾ, 17 ਲੋਕਾਂ ਦੀ ਹੋਈ ਮੌਤ

ਸੂਡਾਨ ਦੇ ਸਾਊਥ ਵਿੱਚ ਇੱਕ ਸਕੂਲ ਅਤੇ ਮੈਡੀਕਲ ਸੈਂਟਰ ‘ਤੇ ਬੁੱਧਵਾਰ ਨੂੰ ਖਤਰਨਾਕ ਡਰੋਨ ਹਮਲੇ ਹੋਏ। ਇਨ੍ਹਾਂ ਹਮਲਿਆਂ ਵਿੱਚ ਲਗਭਗ 17 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਸਕੂਲ ਦੀਆਂ ਲੜਕੀਆਂ ਸ਼ਾਮਲ ਹਨ। ਜਾਣਕਾਰੀ ਅਨੁਸਾਰ ਇਹ ਹਮਲੇ ਸੁਡਾਨ ਦੇ ਪੈਰਾਮਿਲਟਰੀ ਗਰੁੱਪਾਂ ਵੱਲੋਂ ਕੀਤੇ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link