Sep 5, 2020 12:27 AM -

ਬੀ.ਸੀ. 'ਚ ਕੋਰੋਨਾ ਵਾਇਰਸ ਦੇ 121 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਦੁੱਖ ਦੀ ਖਬਰ ਰਹੀ ਕਿ ਇੱਕ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 6,162 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 211 ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 1,233 ਤੱਕ ਪਹੁੰਚ ਗਏ ਹਨ।
ਬੀ.ਸੀ. ਦੇ 31 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 12 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਹੁਣ ਤੱਕ ਸੂਬੇ ਦੇ ਕੁੱਲ 4,706 ਲੋਕ ਇਸ ਵਾਇਰਸ ਤੋਂ ਰਿਕਵਰ ਕਰ ਚੁੱਕੇ ਹਨ।
ਫਰੇਜ਼ਰ ਹੈਲਥ ਅਥਾਰਿਟੀ ਵੱਲੋਂ ਇੱਕ ਹੋਰ ਲੌਂਗ ਟਰਮ ਕੇਅਰ ਫੈਸਿਲਿਟੀ 'ਚ ਕੋਵਿਡ-19 ਆਊਟਬ੍ਰੇਕ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।
ਟਵਾਸਨ 'ਚ ਕਿਨ ਵਿਲੇਜ 'ਚ ਇੱਕ ਸਟਾਫ਼ ਮੈਂਬਰ ਦੇ ਵਾਇਰਸ ਤੋਂ ਪੀੜਤ ਪਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਕਰਮਚਾਰੀ ਆਪਣੇ ਘਰ 'ਚ ਖੁਦ ਨੂੰ ਇਕੱਲੇ 'ਚ ਰੱਖ ਰਿਹਾ ਹੈ।
ਸਿਹਤ ਅਥਾਰਿਟੀ ਵੱਲੋਂ ਕੋਸ਼ਿਸ਼ ਹੋ ਰਹੀ ਹੈ ਕਿ, ਪਛਾਣ ਕੀਤੀ ਜਾ ਸਕੇ ਕਿ ਇਸ ਫੈਸਿਲਿਟੀ ਦਾ ਕੋਈ ਹੋਰ ਵਿਅਕਤੀ ਇਸ ਕਰਮਚਾਰੀ ਦੇ ਜਾਂ ਵਾਇਰਸ ਦੇ ਸੰਪਰਕ 'ਚ ਤਾਂ ਨਹੀਂ ਆਇਆ ਸੀ।
ਜਾਣਕਾਰੀ ਦਿੱਤੀ ਗਈ ਕਿ ਆਊਟਬ੍ਰੇਕ ਨੂੰ ਅਸਿਸਟਿਡ ਲਿਵਿੰਗ ਇਮਾਰਤ ਤੱਕ ਸੀਮਤ ਰੱਖਿਆ ਗਿਆ ਹੈ, ਅਤੇ ਇਸ ਫੈਸਿਲਿਟੀ 'ਚ ਲੋਕਾਂ ਦੀ ਆਵਾਜਾਈ 'ਤੇ ਵੀ ਪਬੰਦੀ ਲਗਾਈ ਗਈ ਹੈ।




