15.71C Vancouver
ADS

Nov 16, 2021 2:37 AM - Connect News

ਬੀ.ਸੀ. 'ਚ ਕੋਵਿਡ-19 ਦੇ 1,270 ਮਾਮਲੇ ਤੇ 16 ਮੌਤਾਂ ਹੋਈਆਂ ਰਿਪੋਰਟ

Share On
b-c-reports-1-270-new-covid-19-cases-and-16-deaths-over-the-weekend
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 1,270 ਮਾਮਲੇ ਰਿਪੋਰਟ ਹੋਏ ਹਨ।

16 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 213,020 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,273 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 3,837 ਤਕ ਪਹੁੰਚ ਗਈ ਹੈ।

ਕੁੱਲ 376 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 116 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਅੱਜ ਬੀਤੇ 3 ਦਿਨ ਦੇ ਮਾਮਲੇ ਰਿਪੋਰਟ ਹੋਏ ਹਨ ਜਿਸ ਦੌਰਾਨ ਸ਼ੁੱਕਰਵਾਰ ਨੂੰ 502, ਸ਼ਨੀਵਾਰ ਨੂੰ 387 ਅਤੇ ਐਤਵਾਰ ਨੂੰ 381 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 5 ਨਵੰਬਰ ਤੋਂ 11 ਨਵੰਬਰ ਵਿਚਾਲੇ ਦੇ 3,445 ਮਾਮਲਿਆਂ 'ਚ 1,890 (54.9%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 181 (5.3%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,374 (39.9%) ਦੱਸੀ ਗਈ ਹੈ।

ਇਸੇ ਦਰਮਿਆਨ 29 ਅਕਤੂਬਰ ਤੋਂ 11 ਨਵੰਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 336 ਦਾਖਲਿਆਂ 'ਚ 202 (60.1%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 23 (6.8%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 111 (33%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

alberta-pledges-indigenous-collaboration-on-proposed-b-c-pipeline-amid-ongoing-consultation-dispute
Punjabi

ਐਲਬਰਟਾ ਦੀ ਪ੍ਰੀਮੀਅਰ ਨੇ ਪਾਈਪਲਾਈਨ ਪ੍ਰੋਜੈਕਟ ਲਈ Indigenous ਸਮੂਹਾਂ ਨਾਲ ਮਿਲ ਕੇ ਕੰਮ ਕਰਨ ਦਾ ਦਿੱਤਾ ਭਰੋਸਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੈਸਟ ਕੋਸਟ ਤੇਲ ਪਾਈਪਲਾਈਨ ਪ੍ਰੋਜੈਕਟ ਵਿਛਾਉਣ ਲਈ Indigenous ਗਰੁੱਪਸ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇਹ ਐਲਾਨ ਇੱਕ ਅਜਿਹੇ ਸਮੇਂ ਆਇਆ ਹੈ ਜਦੋਂ ਸੂਬਾ ਸਰਕਾਰ ਅਤੇ ਫਸਟ ਨੇਸ਼ਨ ਦੇ ਮੁਖੀ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ।
north-vancouver-volleyball-coach-charged-with-10-offences-following-rcmp-sexual-assault-investigation
Punjabi

ਨੌਰਥ ਵੈਨਕੂਵਰ ਦੇ ਵਾਲੀਬਾਲ ਕੋਚ ਖ਼ਿਲਾਫ਼ 10 ਜਿਨਸੀ ਸ਼ੋਸ਼ਣ ਦੇ ਦੋਸ਼ ਦਰਜ

ਉੱਤਰੀ ਵੈਨਕੂਵਰ ਆਰਸੀਐਮਪੀ ਨੇ ਇੱਕ ਵਾਲੀਬਾਲ ਕੋਚ ਖ਼ਿਲਾਫ਼ ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕਈ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਦਸੰਬਰ 2024 ਵਿਚ ਸਥਾਨਕ ਵਾਲੀਬਾਲ ਟੀਮ ਦੇ ਕਈ ਨੌਜਵਾਨ ਖਿਡਾਰੀਆਂ ਵੱਲੋਂ ਕੋਚ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਆਪਕ ਜਾਂਚ ਸ਼ੁਰੂ ਕੀਤੀ, ਇਸ ਦੇ ਆਧਾਰ 'ਤੇ ਬੀ. ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਕੋਚ ਇਰਾਜ ਮੁਜ਼ੱਫ਼ਰੀ 'ਤੇ 10 ਚਾਰਜਿਜ਼ ਲਗਾਏ ਹਨ।
burnaby-rcmp-investigation-leads-to-major-seizure-of-precursor-chemicals-firearms-and-suspected-drugs-in-richmond
Punjabi

ਬਰਨਬੀ ਆਰਸੀਐਮਪੀ ਦੀ ਟੀਮ ਨੇ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਕੀਤਾ ਪਰਦਾਫਾਸ਼

ਬਰਨਬੀ ਆਰਸੀਐਮਪੀ ਦੀ ਗੈਂਗ ਇਨਫੋਰਸਮੈਂਟ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਜਾਂਚ ਤਹਿਤ ਰਿਚਮੰਡ ਵਿਚ ਪੰਜ ਥਾਵਾਂ ਵਿਚੋਂ ਤਿੰਨ ਰਿਹਾਇਸ਼ਾਂ ਅਤੇ ਦੋ ਸੀ ਕੈਨ ਕੰਟੇਨਰਜ਼ 'ਤੇ ਇੱਕੋ ਵੇਲੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਕੈਮੀਕਲ, ਹਥਿਆਰ, ਕੈਸ਼ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ।
carney-eby-announce-mou-on-b-c-tanker-ban-and-pipeline-compensation
Punjabi

ਰਨੀ ਅਤੇ ਈਬੀ ਨੇ ਨੌਰਥ ਕੋਸਟ ਟੈਂਕਰ ਬੈਨ ਅਤੇ ਪਾਈਪਲਾਈਨ ਮੁਆਵਜ਼ੇ ਬਾਰੇ MOU ਸਮਝੌਤੇ ਦਾ ਕੀਤਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ MOU 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫੈਡਰਲ ਸਰਕਾਰ ਬੀ. ਸੀ. ਦੇ ਨੌਰਥ ਕੋਸਟ ਲਈ ਟੈਂਕਰ ਬੈਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈ ਹੈ। ਇਸ ਸਮਝੌਤੇ ਮੁਤਾਬਕ, ਜੇਕਰ ਸੂਬੇ ਵਿਚੋਂ ਕੋਈ ਵੀ ਤੇਲ ਪਾਈਪਲਾਈਨ ਲੰਘਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਨੂੰ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਡੀਲ ਦੇ ਬਦਲੇ ਬ੍ਰਿਟਿਸ਼ ਕੋਲੰਬੀਆ ਲਈ ਭਵਿੱਖ ਵਿਚ ਕਿਸੇ ਵੀ ਤੇਲ ਪਾਈਪਲਾਈਨ ਦਾ ਸਮਰਥਨ ਕਰਨਾ ਲਾਜ਼ਮੀ ਨਹੀਂ ਹੋਵੇਗਾ।
woman-arrested-after-parking-dispute-leads-to-stabbing-in-oshawa-on-canada-day
Punjabi

ਓਸ਼ਾਵਾ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਦੌਰਾਨ ਔਰਤ 'ਤੇ ਚਾਕੂ ਨਾਲ ਹਮਲਾ, ਇੱਕ ਗ੍ਰਿਫ਼ਤਾਰ

ਓਨਟਾਰੀਓ ਦੇ Oshawa ਸ਼ਹਿਰ ਵਿਚ ਕੈਨੇਡਾ ਡੇਅ ਵਾਲੇ ਦਿਨ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ 53 ਸਾਲਾ ਔਰਤ ਨੇ ਦੂਜੀ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਡਰਹਮ ਪੁਲਿਸ ਮੁਤਾਬਕ, ਇਹ ਹਿੰਸਕ ਘਟਨਾ ਬੁੱਧਵਾਰ ਸ਼ਾਮ ਲਗਭਗ 5:00 ਵਜੇਲੇਕਵਿਊ ਪਾਰਕ ਐਵੇਨਿਊ ਅਤੇ ਸਿਮਕੋ ਸਟ੍ਰੀਟ ਸਾਊਥ ਦੇ ਇਲਾਕੇ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link