Aug 27, 2020 12:31 AM -

ਅੱਜ ਬੀ.ਸੀ. 'ਚ ਕੋਰੋਨਾ ਵਾਇਰਸ ਦੇ 62 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,304 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 203 ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 896 ਤੱਕ ਪਹੁੰਚ ਗਏ ਹਨ।
ਬੀ.ਸੀ. ਦੇ 21 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 7 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਹੁਣ ਤੱਕ ਸੂਬੇ ਦੇ ਕੁੱਲ 4,199 ਲੋਕ ਇਸ ਵਾਇਰਸ ਤੋਂ ਰਿਕਵਰ ਕਰ ਚੁੱਕੇ ਹਨ।
ਵੈਨਕੂਵਰ ਕੋਸਟਲ ਹੈਲਥ ਵੱਲੋਂ ਅੱਜ ਵੈਨਕੂਵਰ ਦੇ ਇੱਕ ਰੈਸਟੂਰੈਂਟ ਸੰਬੰਧੀ ਕੋਵਿਡ-19 ਦੇ ਸੰਕ੍ਰਮਣ ਸੰਬੰਧੀ ਖਤਰੇ ਦੀ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ।
20 ਤੋਂ 22 ਅਗਸਤ ਦੇ ਵਿਚਾਲੇ ਬੈਂਟਰ ਰੂਮ ਬਾਰ 'ਚ ਪਹੁੰਚ ਕਰਨ ਵਾਲੇ ਲੋਕਾਂ ਨੂੰ ਆਪਣੇ ਕੋਵਿਡ-19 ਲੱਛਣਾਂ ਸੰਬੰਧੀ ਧਿਆਨ ਕਰਨ ਨੂੰ ਕਿਹਾ ਗਿਆ ਹੈ।




