17.09C Vancouver
ADS

Aug 21, 2021 12:23 AM -

ਬੀ.ਸੀ. 'ਚ 663 ਕੋਵਿਡ-19 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲੇ 6,000 ਤੋਂ ਪਾਰ; ਇੰਟੀਰੀਅਰ ਹੈਲਥ 'ਚ ਵਧੇਰੇ ਪਬੰਦੀਆਂ ਦਾ ਐਲਾਨ

Share On
b-c-reports-663-new-covid-19-cases-as-active-cases-rise-past-6-000
B.C.’s provincial health officer, Dr. Bonnie Henry during a press briefing in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 663 ਮਾਮਲੇ ਰਿਪੋਰਟ ਹੋਏ ਹਨ।

ਇਸ ਦੇ ਨਾਲ ਹੁਣ ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੀ 7 ਦਿਨਾਂ ਦੀ ਰੋਲਿੰਗ ਐਵਰੇਜ 550 ਦੇ ਪਾਰ ਪਹੁੰਚ ਗਈ ਹੈ।

ਇੱਕ ਵਾਇਰਸ ਪੀੜਤ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 158,919 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,785 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 6,000 ਦਾ ਅੰਕੜਾ ਪਾਰ ਕਰਦੇ ਹੋਏ 6,345 ਤਕ ਪਹੁੰਚ ਗਈ ਹੈ।

ਕੁੱਲ 129 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 59 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 7.2 ਮਿਲੀਅਨ ਤੋਂ ਵਧੇਰੇ ਖੁਰਾਕਾਂ ਹੋ ਚੁੱਕੀਆਂ ਪ੍ਰਦਾਨ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 7,296,096 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 12 ਸਾਲ ਤੋਂ ਵਧੇਰੀ ਉਮਰ ਦੇ ਕਰੀਬ 83% ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਸੂਬੇ 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 74.3% ਤਕ ਪਹੁੰਚ ਗਈ ਹੈ।

ਸੂਬੇ 'ਚ 3,442,163 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

ਇੰਟੀਰੀਅਰ ਹੈਲਥ ਰਿਜਨ 'ਚ ਵਧੇਰੇ ਪਬੰਦੀਆਂ ਦਾ ਐਲਾਨ

ਬੀ.ਸੀ. 'ਚ ਇੰਟੀਰੀਅਰ ਹੈਲਥ ਰਿਜਨ 'ਚ ਵਧੇ ਕੋਵਿਡ-19 ਮਾਮਲਿਆਂ ਵਿਚਾਲੇ ਵਧੇਰੇ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ।

ਵਧੀਆਂ ਪਬੰਦੀਆਂ ਵਿਚਾਲੇ ਕੈਲੋਨਾ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਮਾਸਕਸ ਨੂੰ ਫਿਰ ਤੋਂ ਮੈਂਡੇਟੋਰੀ ਬਣਾ ਦਿੱਤਾ ਗਿਆ ਹੈ।

ਇੰਡੋਰ ਪਬਲਿਕ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

ਇਸ ਤੋਂ ਇਲਾਵਾ ਰਸਮੀ ਅਤੇ ਗੈਰ-ਰਸਮੀ ਇਕੱਠਾਂ ਲਈ ਵੀ ਪਬੰਦੀਆਂ ਵਧਾਈਆਂ ਗਈਆਂ ਹਨ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇਹਨਾਂ ਪਬੰਦੀਆਂ ਬਾਰੇ ਜਾਣਕਾਰੀ ਦਿੱਤੀ ਹੈ।

ਡਾ. ਹੈਨਰੀ ਨੇ ਦੱਸਿਆ ਕਿ ਅੱਜ ਮੱਧ ਰਾਤ ਤੋਂ ਇੰਡੋਰ ਪਰਸਨਲ ਇਕੱਠਾਂ ਨੂੰ 6 ਲੋਕਾਂ ਤਕ ਸੀਮਤ ਰੱਖਿਆ ਜਾਵੇਗਾ ਅਤੇ ਇੰਡੋਰ ਪਬਲਿਕ ਇਕੱਠਾਂ ਨੂੰ 50 ਤਕ ਸੀਮਤ ਰੱਖਿਆ ਜਾਵੇਗਾ।

ਇੰਡੋਰ ਫਿਟਨੈਸ ਕਲਾਸਾਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ।

Latest news

trump-threatens-to-rename-lake-ontario-lake-america
Punjabi

ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਦੀ ਦਿੱਤੀ ਧਮਕੀ

ਕੈਨੇਡਾ ਨਾਲ ਟਰੇਡ ਵਾਰ ਵਧਣ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅਮਰੀਕਾ ਹੁਣ ਓਨਟਾਰੀਓ ਨਾਲ ਜ਼ਿਆਦਾ ਵਪਾਰ ਕਰਨ ਦੀ ਉਮੀਦ ਨਹੀਂ ਰੱਖਦਾ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।
canada-to-impose-new-counter-tariffs-as-government-unveils-support-for-affected-businesses-and-workers
Punjabi

ਕੈਨੇਡਾ ਵੱਲੋਂ ਨਵੇਂ ਵਿਰੋਧੀ ਟੈਰਿਫ, ਪ੍ਰਭਾਵਿਤ ਕਾਰੋਬਾਰਾਂ ਤੇ ਕਾਮਿਆਂ ਲਈ ਸਹਾਇਤਾ ਦਾ ਐਲਾਨ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਅੱਜ ਅਮਰੀਕਾ ਵਿਰੁੱਧ ਵਿਰੋਧੀ ਟੈਰਿਫ ਅਤੇ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਸਹਾਇਤਾ ਪੈਕੇਜਾਂ ਦਾ ਐਲਾਨ ਕਰਨ ਜਾ ਰਹੀ ਹੈ। ਇਹ ਕਦਮ ਡੌਨਲਡ ਟਰੰਪ ਪ੍ਰਸ਼ਾਸਨ ਨਾਲ ਵਪਾਰਕ ਗੱਲਬਾਤ ਟੁੱਟਣ ਅਤੇ ਅਮਰੀਕਾ ਵੱਲੋਂ ਕੈਨੇਡੀਅਨ ਵਸਤੂਆਂ 'ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਚੁੱਕਿਆ ਗਿਆ ਹੈ।
russia-president-putin-may-attend-brics-summit-in-delhi-on-september-12-13
Punjabi

ਦਿੱਲੀ ਵਿੱਚ BRICS ਸੰਮੇਲਨ: ਪੁਤਿਨ 12-13 ਸਤੰਬਰ ਨੂੰ ਆ ਸਕਦੇ ਹਨ ਭਾਰਤ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਸ਼ਾਮਲ ਹੋ ਸਕਦੇ ਹਨ। ਸੋਮਵਾਰ ਨੂੰ ਮਾਸਕੋ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੀ ਮੁਲਾਕਾਤ ਦੌਰਾਨ, ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦੀ ਮੁਲਾਕਾਤ ਦੀ ਉਮੀਦ ਜਤਾਈ।
three-punjabi-youths-arrested-after-illegal-gun-seized-during-brampton-traffic-stop
Punjabi

ਬਰੈਂਪਟਨ ‘ਚ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਪਿਸਤੌਲ ਬਰਾਮਦ, ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਨਾਜਾਇਜ਼ ਅਸਲੇ ਨਾਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤਾਜ਼ਾ ਕਾਰਵਾਈ ਨਾਲ ਇਸ ਸਾਲ ਪੀਲ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਨਾਜਾਇਜ਼ ਹਥਿਆਰਾਂ ਦੀ ਕੁੱਲ ਗਿਣਤੀ 112 ਤੱਕ ਪਹੁੰਚ ਗਈ ਹੈ। ਪੁਲਿਸ ਮੁਤਾਬਕ, 10 ਅਗਸਤ ਨੂੰ ਤੜਕੇ ਲਗਭਗ 2:20 ਵਜੇ ਸੀਡਰਬਰੂਕ ਰੋਡ ਅਤੇ ਐਜਵਾਟਰ ਕੋਰਟ ਦੇ ਇਲਾਕੇ ਵਿਚ ਪੁਲਿਸ ਨੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਗਲਤ ਨਾਂ ਦੱਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
hit-and-run-in-vancouver-leaves-23-year-old-woman-injured
Punjabi

ਵੈਨਕੂਵਰ ਵਿੱਚ ਹਿੱਟ-ਐਂਡ-ਰਨ ਦੀ ਘਟਨਾ ਵਿੱਚ 23 ਸਾਲਾ ਲੜਕੀ ਜ਼ਖਮੀ

ਵੈਨਕੂਵਰ ਵਿਚ ਇੱਕ ਹਿੱਟ-ਐਂਡ-ਰਨ ਦੀ ਘਟਨਾ ਸਾਹਮਣੇ ਆਈ ਹੈ, ਇਹ ਸ਼ੁੱਕਰਵਾਰ ਰਾਤ ਡਾਊਨਟਾਊਨ ਵਿਚ ਵਾਪਰੀ। ਪੁਲਿਸ ਮੁਤਾਬਕ 21 ਅਗਸਤ ਦੀ ਰਾਤ ਲਗਭਗ 9:30 ਵਜੇ ਇੱਕ 23 ਸਾਲਾ ਲੜਕੀ ਡੇਵੀ ਸਟ੍ਰੀਟ ਅਤੇ ਪੈਸੀਫਿਕ ਬੁਲੇਵਾਰਡ ਨੂੰ ਪਾਰ ਕਰ ਰਹੀ ਸੀ, ਜਦੋਂ ਇੱਕ ਨੀਲੇ ਰੰਗ ਦੀ ਸੇਡਾਨ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link