Nov 13, 2021 2:07 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 992 ਮਾਮਲੇ ਰਿਪੋਰਟ ਹੋਏ ਹਨ।
23 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 211,750 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,257 ਹੋ ਚੁੱਕੀ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 4,265 ਤਕ ਪਹੁੰਚ ਗਈ ਹੈ।
ਕੁੱਲ 384 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 124 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਯਾਦ ਰਹੇ ਅੱਜ ਬੀਤੇ 2 ਦਿਨ ਦੇ ਮਾਮਲੇ ਰਿਪੋਰਟ ਹੋਏ ਹਨ ਜਿਸ ਦੌਰਾਨ ਬੁੱਧਵਾਰ ਨੂੰ 519 ਅਤੇ ਵੀਰਵਾਰ ਨੂੰ 473 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਬੀ.ਸੀ. 'ਚ 2 ਹੋਰ ਆਊਟਬ੍ਰੇਕ ਐਲਾਨੇ
ਬੀ.ਸੀ. 'ਚ 2 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।
ਫਰੇਜ਼ਰ ਹੈਲਥ ਵਿੱਚ ਸਥਿਤ ਫਰੇਜ਼ਰ ਹੈਲਥ ਹਸਪਤਾਲ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।
ਇਸ ਤੋਂ ਇਲਾਵਾ ਇੰਟੀਰੀਅਰ ਹੈਲਥ 'ਚ ਰਾਇਲ ਇਨਲੈਂਡ ਹਸਪਤਾਲ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।
ਇਸ ਤੋਂ ਇਲਾਵਾ ਫਰੇਜ਼ਰ ਹੈਲਥ ਵਿੱਚ ਹੀ ਸਥਿਤ ਐਮਰਾਲਡ ਐਟ ਐਲਿਮ ਵਿਲੇਜ, ਬੈਥਸ਼ਾਨ ਗਾਰਡਨਸ ਅਤੇ ਹਾਲਮਾਰਕ ਔਨ ਦ ਪਾਰਕ ਵਿੱਚ ਆਊਟਬ੍ਰੇਕ ਖਤਮ ਹੋਈ ਐਲਾਨੀ ਗਈ ਹੈ।
ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 25 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।




