13.12C Vancouver
ADS

Dec 22, 2021 1:25 AM - The Canadian Press

ਬੀ.ਸੀ. 'ਚ ਬੇਹੱਦ ਠੰਡੇ ਮੌਸਮ ਤੇ ਬਰਫਬਾਰੀ ਸੰਬੰਧੀ ਮਾਈਕ ਫਾਰਨਵਰਥ ਨੇ ਲੋਕਾਂ ਨੂੰ ਕੀਤਾ ਸਾਵਧਾਨ; ਕੁਝ ਰਸਤਿਆਂ 'ਤੇ ਖਾਸ ਧਿਆਨ ਰੱਖਣ ਦੀ ਕੀਤੀ ਅਪੀਲ

Share On
b-c-residents-being-urged-to-prepare-for-extremely-cold-temperatures-and-power-outages
Public Safety Minister Mike Farnworth says it's important to carefully watch the forecast and look out for those who are most vulnerable, while Transportation Minister Rob Fleming discouraged travel that isn't necessary. (Photo - BC Govt.)

ਅੱਜ ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ, ਮਾਈਕ ਫਾਰਨਵਰਥ ਨੇ ਸੂਬੇ 'ਚ ਠੰਡੇ ਤਾਪਮਾਨ ਅਤੇ ਬਰਫਬਾਰੀ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਬਦਲਦੇ ਮੌਸਮ ਦੇ ਲਈ ਤਿਆਰ ਰਹਿਣ ਨੂੰ ਕਿਹਾ ਹੈ।

ਉਨ੍ਹਾਂ ਕਿਹਾ ਕਿ ਸੂਬੇ 'ਚ ਛੁੱਟੀਆਂ ਦੀ ਰੁੱਤ ਦੌਰਾਨ ਬੇਹੱਦ ਠੰਡਾ ਤਾਪਮਾਨ, ਬਰਫੀਲੀ ਬਾਰਿਸ਼ ਅਤੇ ਬਰਫਬਾਰੀ ਦਸਤਕ ਦੇਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਵੈਦਰ ਐਲਰਟਸ ਦਾ ਧਿਆਨ ਰੱਖਿਆ ਜਾਵੇ ਅਤੇ ਨਿੱਘੇ ਕੱਪੜੇ ਪਹਿਨ ਕੇ ਰੱਖੇ ਜਾਣ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 1,900 ਤੋਂ ਵਧੇਰੇ ਟੈਂਪਰੇਰੀ ਸ਼ੈਲਟਰ ਅਤੇ ਕਰੀਬ 360 ਐਕਸਟ੍ਰੀਮ ਵੈਦਰ ਸ਼ੈਲਟਰ ਸਪੇਸਿਸ ਖੋਲ੍ਹੇ ਜਾ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਕਈ ਰਸਤਿਆਂ ਜਿਵੇਂ ਕਿ ਹਾਈਵੇਅ 3, ਹਾਈਵੇਅ 5 ਅਤੇ ਹਾਈਵੇਅ 99 'ਤੇ ਬਰਫਬਾਰੀ ਕਾਰਨ ਵਾਹਨ ਚਲਾਉਣ ਸੰਬੰਧੀ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ ਅਤੇ ਇਸ ਦੇ ਲਈ ਵਾਹਨ ਚਾਲਕ ਖਾਸ ਧਿਆਨ ਰੱਖਣ।

ਮਾਈਕ ਫਾਰਨਵਰਥ ਨੇ ਜਾਣਕਾਰੀ ਦਿੱਤੀ ਹੈ ਕਿ ਬੀ.ਸੀ. ਵਿੱਚ ਐਲਾਨੇ ਗਏ ਨਵੇਂ ਸਿਹਤ ਸੰਬੰਧੀ ਨਿਰਦੇਸ਼ਾਂ ਨੂੰ ਪੁਖਤਾ ਕਰਨ ਲਈ ਸਖਤੀ ਵਰਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਵਧਦੇ ਮਾਮਲਿਆਂ ਵਿਚਾਲੇ ਸਰਕਾਰ ਚਾਹੁੰਦੀ ਹੈ ਕਿ ਲੋਕ ਪੂਰੀ ਸਾਵਧਾਨੀ ਵਰਤਣ ਅਤੇ ਨਵੇਂ ਨਿਰਦੇਸ਼ਾਂ ਦੀ ਪਾਲਣਾ ਕਰਨ।

Latest news

major-blow-to-b-c-conservatives-as-two-mlas-quit-party
Punjabi

ਬੀ.ਸੀ. ਕੰਜ਼ਰਵੇਟਿਵ ਨੂੰ ਵੱਡਾ ਝਟਕਾ, ਦੋ ਮਹਿਲਾ ਵਿਧਾਇਕਾਂ ਨੇ ਪਾਰਟੀ ਛੱਡੀ

ਬੀ.ਸੀ.ਕੰਜ਼ਰਵੇਟਿਵ ਦੀ ਪ੍ਰਿੰਸ ਜਾਰਜ-ਵੈਲੇਮਾਉਂਟ ਰਾਈਡਿੰਗ ਤੋਂ ਵਿਧਾਇਕ ਰੋਜ਼ਾਲਿਨ ਬਰਡ ਅਤੇ ਰਿਚਮੰਡ-ਬ੍ਰਿਜਪੋਰਟ ਤੋਂ ਵਿਧਾਇਕ ਟੈਰੇਸਾ ਵਾਟ ਨੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਦੋਵਾਂ ਮਹਿਲਾ ਵਿਧਾਇਕਾਂ ਨੇ ਹੁਣ ਵਿਧਾਨ ਸਭਾ ਵਿਚ ਇੱਕ ਆਜ਼ਾਦ ਮੈਂਬਰ ਵਜੋਂ ਬੈਠਣ ਦਾ ਫੈਸਲਾ ਲਿਆ ਹੈ। ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਿਛਲੇ 12 ਦਿਨਾਂ ਅੰਦਰ ਪਾਰਟੀ ਲਈ ਇਹ ਚੌਥਾ ਵੱਡਾ ਝਟਕਾ ਹੈ। Bird ਅਤੇ Wat ਦੋਹਾਂ ਨੇ Findlay ਦੀ ਅਗਵਾਈ ਨਾਲ ਨਾਰਾਜ਼ਗੀ ਜਤਾਈ ਹੈ।
24-canadians-missing-as-floods-and-landslides-hit-nepal-tibet-border-region
Punjabi

ਨੇਪਾਲ-ਚੀਨ ਸਰਹੱਦੀ ਹੜ੍ਹਾਂ 'ਚ 24 ਕੈਨੇਡੀਅਨ ਲਾਪਤਾ

ਕੈਨੇਡਾ ਦੇ 24 ਨਾਗਰਿਕ ਨੇਪਾਲ ਅਤੇ ਚੀਨ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਵਿਚਕਾਰ ਲਾਪਤਾ ਹੋ ਗਏ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਸਿਰਫ਼ ਨੇਪਾਲ ਵਾਲੇ ਪਾਸੇ ਹੀ 95 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਚੀਨ ਦੇ ਸਰਕਾਰੀ ਮੀਡੀਆ ਨੇ ਤਿੱਬਤ ਦੇ Gyirong County ਵਿਚ ਤਿੰਨ ਮੌਤਾਂ ਅਤੇ 265 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ।
41-year-old-punjabi-man-satwant-soni-sangha-killed-in-downtown-toronto
Punjabi

ਟੋਰੌਂਟੋ ਦੇ ਡਾਊਨਟਾਊਨ ’ਚ ਪੰਜਾਬੀ ਵਿਅਕਤੀ ਦਾ ਕਤਲ, 41 ਸਾਲਾ ਸਤਵੰਤ ਸੋਨੀ ਸੰਘਾ ਦੀ ਮੌਤ

ਟੋਰੌਂਟੋ ਦੇ ਡਾਊਨਟਾਊਨ ਵਿਚ ਇੱਕ ਪੰਜਾਬੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਮ੍ਰਿਤਕ ਦੀ ਪਛਾਣ 41 ਸਾਲਾ ਸਤਵੰਤ ਸੋਨੀ ਸੰਘਾ ਵਜੋਂ ਹੋਈ ਹੈ। ਘਟਨਾ 21 ਅਗਸਤ ਦੀ ਤੜਕੇ ਵਾਪਰੀ, ਪੁਲਿਸ ਮੁਤਾਬਕ, ਉਨ੍ਹਾਂ ਨੂੰ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿਚ ਚਰਚ ਸਟ੍ਰੀਟ ਅਤੇ ਮੈਕਗਿਲ ਸਟ੍ਰੀਟ ਨੇੜੇ ਇੱਕ ਘਰ ਵਿਚ ਅਚਾਨਕ ਹੋਈ ਮੌਤ ਬਾਰੇ ਸੂਚਨਾ ਮਿਲੀ ਸੀ।
eby-urges-ottawa-to-consider-tougher-non-tariff-measures-in-u-s-trade-dispute
Punjabi

ਈਬੀ ਨੇ ਅਮਰੀਕਾ ਨਾਲ ਵਪਾਰ ਵਿਵਾਦ ਵਿੱਚ ਹੋਰ ਸਖ਼ਤ ਗੈਰ-ਟੈਰਿਫ ਕਦਮਾਂ ਦੀ ਕੀਤੀ ਮੰਗ

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕਾ ਨਾਲ ਟਰੇਡ ਵਾਰ ਵਿਚ ਸਿਰਫ਼ ਜਵਾਬੀ ਟੈਰਿਫਸ ਤੱਕ ਸੀਮਤ ਨਾ ਰਹਿ ਕੇ ਹੋਰ ਸਖ਼ਤ ਗੈਰ-ਟੈਰਿਫ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਜੇ ਲੋੜ ਪਈ ਤਾਂ ਸੂਬਾ ਅਮਰੀਕਾ ਨੂੰ ਊਰਜਾ ਨਿਰਯਾਤ 'ਤੇ ਸਰਚਾਰਜ ਜਾਂ ਰੋਕ ਲਗਾ ਸਕਦਾ ਹੈ।
dingell-slams-trump-over-strained-canada-u-s-relations-urges-resumption-of-talks
Punjabi

ਕੈਨੇਡਾ ਨਾਲ ਵਿਗੜੇ ਰਿਸ਼ਤਿਆਂ ’ਤੇ ਡਿੰਗੇਲ ਨੇ ਟਰੰਪ ਨੂੰ ਘੇਰਿਆ, ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਿਗੜੇ ਸਬੰਧਾਂ ਨੂੰ ਲੈ ਕੇ Michigan ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਡੇਬੀ ਡਿੰਗੇਲ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਲਈ ਇਹ ਬੇਹੱਦ ਨਿਰਾਸ਼ਾਜਨਕ ਦੌਰ ਹੈ ਜਦੋਂ ਰਾਸ਼ਟਰਪਤੀ ਆਪਣੇ ਸਭ ਤੋਂ ਕਰੀਬੀ ਦੋਸਤ ਅਤੇ ਸਹਿਯੋਗੀ ਦੇਸ਼ ਨਾਲ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹਾਂ ਅਤੇ ਤਾਨਾਸ਼ਾਹ ਨਾਲ ਸਬੰਧ ਵਧਾਉਣ ਵਿਚ ਜ਼ਿਆਦਾ ਅਰਾਮਦਾਇਕ ਮਹਿਸੂਸ ਕਰ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link