15.2C Vancouver
ADS

Jan 8, 2022 1:25 AM - The Canadian Press

ਬੀ.ਸੀ. ਦੇ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਮੌਕੇ ਚੁੱਕੇ ਜਾਣਗੇ ਕੁਝ ਖਾਸ ਸੁਰੱਖਿਆ ਕਦਮ; ਬੱਚਿਆਂ ਤੇ ਸਟਾਫ਼ ਨੂੰ ਟ੍ਰਿਪਲ ਲੇਅਰ ਮਾਸਕ ਪਹਿਨਣ 'ਤੇ ਦਿੱਤਾ ਜ਼ੋਰ

Share On
b-c-schools-to-have-enhanced-safety-measures-and-monitor-attendance-as-kids-return
School begins for British Columbia students Monday, with the province's top doctor laying out plans for keeping children safe as COVID-19 infections surge. (Photo - B.C. Govt.)

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਅਗਲੇ ਹਫ਼ਤੇ ਤੋਂ ਪੂਰੀ ਤਰ੍ਹਾਂ ਖੁੱਲ੍ਹਣ ਜਾ ਰਹੇ ਸਕੂਲਾਂ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਨੂੰ ਜਾਰੀ ਰੱਖਣ ਲਈ ਇਸ ਹਫ਼ਤੇ ਕਈ ਕਦਮਾਂ 'ਤੇ ਵਿਚਾਰ ਕੀਤਾ ਗਿਆ ਹੈ ਅਤੇ ਉਸੇ ਅਨੁਸਾਰ ਫੈਸਲੇ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਸਕੂਲ ਜਾਣਾ ਜਰੂਰੀ ਹੈ ਅਤੇ ਇਸੇ ਦੇ ਲਈ ਐਨਹਾਂਸਡ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ।

ਰੈਪਿਡ ਟੈਸਟ ਕਿਟਸ ਦੀ ਇੱਕ ਸ਼ਿਪਮੈਂਟ ਅਗਲੇ ਹਫ਼ਤੇ ਬੀ.ਸੀ. ਪਹੁੰਚ ਰਹੀ ਹੈ ਜਿਸ 'ਚ ਬਹੁਤਿਆਂ ਨੂੰ ਉਚੇਚੇ ਤੌਰ 'ਤੇ ਸਕੂਲਾਂ ਨੂੰ ਪ੍ਰਦਾਨ ਕੀਤਾ ਜਾਵੇਗਾ।

ਡਾ. ਹੈਨਰੀ ਨੇ ਕਿਹਾ ਕਿ ਇਸ ਦੀ ਵਰਤੋਂ ਕੇ-12 ਸਕੂਲਾਂ 'ਚ ਸਿੰਪਟੋਮੈਟਿਕ ਅਧਿਆਪਕਾਂ ਅਤੇ ਸਟਾਫ਼ ਦੇ ਕੋਵਿਡ-19 ਟੈਸਟਸ ਲਈ ਕੀਤੀ ਜਾਵੇਗੀ।

ਇਸ ਦੇ ਨਾਲ ਅਧਿਕਾਰੀ ਪਤਾ ਲਗਾ ਸਕਣਗੇ ਕਿ ਕਿਹੜੀ ਜਗ੍ਹਾ 'ਤੇ ਆਊਟਬ੍ਰੇਕ ਜਾਂ ਕਲਸਟਰ ਵਾਪਰ ਰਹੇ ਹਨ ਅਤੇ ਉਸੇ ਅਨੁਸਾਰ ਬੀ.ਸੀ. ਦੇ ਸਕੂਲਾਂ ਨੂੰ ਮਦਦ ਪ੍ਰਦਾਨ ਕੀਤੀ ਜਾਵੇਗੀ।

ਸਿੱਖਿਆ ਮੰਤਰੀ ਨੇ ਕਿਹਾ ਸਕੂਲ 'ਚ ਟ੍ਰਿਪਲ ਲੇਅਰ ਮਾਸਕ ਪਹਿਨਣਾ ਹੋਵੇਗਾ ਲਾਭਦਾਇਕ

ਬੀ.ਸੀ. ਦੀ ਸਿੱਖਿਆ ਮੰਤਰੀ, ਜੈਨੀਫਰ ਵਾਈਟਸਾਈਡ ਨੇ ਆਖਿਆ ਹੈ ਕਿ ਅਗਲੇ ਹਫ਼ਤੇ ਤੋਂ ਸਕੂਲ ਖੁੱਲ੍ਹਣ ਮੌਕੇ ਬੱਚਿਆਂ ਲਈ ਵੀ ਸਕੂਲ 'ਚ ਆਉਂਦੇ ਹੋਏ ਖਾਸ ਕਦਮ ਚੁੱਕਣਾ ਜਰੂਰੀ ਬਣਾਇਆ ਜਾ ਰਿਹਾ ਹੈ।

ਬੱਚਿਆਂ ਲਈ ਟ੍ਰਿਪਲ ਲੇਅਰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਮਾਸਕ ਦੀ ਸਹੀ ਵਰਤੋਂ ਨੂੰ ਵੀ ਸਕੂਲ 'ਚ ਪੁਖਤਾ ਬਣਾਇਆ ਜਾਵੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਮਾਪਿਆਂ ਨੂੰ ਵੀ ਅਪੀਲ ਕਰਦੇ ਹਨ ਕਿ ਅਜਿਹੇ ਮਾਸਕ ਬੱਚਿਆਂ ਨੂੰ ਪ੍ਰਦਾਨ ਕੀਤੇ ਜਾਣ।

ਹਾਲਾਂਕਿ ਉਨ੍ਹਾਂ ਕਿਹਾ ਕਿ ਸਕੂਲਾਂ 'ਚ ਵੀ 3 ਲੇਅਰ ਵਾਲੇ ਮਾਸਕ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਆਉਣ ਤੋਂ ਪਹਿਲਾਂ ਸਟਾਫ਼ ਅਤੇ ਵਿਦਿਆਰਥੀ ਆਪਣੀ ਸਿਹਤ ਸੰਬੰਧੀ ਲੱਛਣਾਂ ਦਾ ਧਿਆਨ ਕਰਨ ਅਤੇ ਜੇਕਰ ਕੋਈ ਵੀ ਪ੍ਰੇਸ਼ਾਨੀ ਲੱਗੇ ਤਾਂ ਸਕੂਲ ਆਉਣ ਤੋਂ ਬਚਾਅ ਕੀਤਾ ਜਾਵੇ।

ਸਕੂਲਾਂ ਦੇ ਵਿੱਚ ਅਟੈਂਡੈਂਸ ਰੇਟ 'ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ ਜਿਸ ਦਾ ਪਬਲਿਕ ਹੈਲਥ ਵੱਲੋਂ ਧਿਆਨ ਰੱਖਿਆ ਜਾਵੇਗਾ ਅਤੇ ਲੋੜ ਅਨੁਸਾਰ ਜਾਂਚ ਵੀ ਕੀਤੀ ਜਾਵੇਗੀ।

Latest news

pear-lake-and-fifteenmile-creek-wildfires-merge-as-evacuation-orders-expand-near-clinton-b-c
Punjabi

ਬੀ.ਸੀ. 'ਚ ਪੀਅਰ ਲੇਕ ਅਤੇ ਫਿਫਟੀਨਾਈਨ ਕ੍ਰੀਕ ਜੰਗਲੀ ਅੱਗਾਂ ਹੋਈਆਂ ਇਕੱਠੀਆਂ, ਕਲਿੰਟਨ ਨੇੜੇ ਨਿਕਾਸੀ ਦੇ ਹੁਕਮ ਜਾਰੀ

ਬੀ.ਸੀ. ਦੇ ਕਲਿੰਟਨ village ਅਤੇ ਆਸਪਾਸ ਦੇ ਇਲਾਕੇ ਵਿਚ ਬਲ ਰਹੀਆਂ ਦੋ ਜੰਗਲੀ ਅੱਗਾਂ ਪੀਅਰ ਲੇਕ ਅਤੇ ਫਿਫਟੀਨਾਈਨ ਕ੍ਰੀਕ ਆਪਸ ਵਿਚ ਮਰਜ ਹੋ ਗਈਆਂ ਹਨ, ਜਿਸ ਨਾਲ ਅੱਗ ਦਾ ਘੇਰਾ 670 ਵਰਗ ਕਿਲੋਮੀਟਰ ਤੱਕ ਹੋ ਗਿਆ ਹੈ। ਪੀਅਰ ਲੇਕ ਵਾਈਲਡ ਫਾਇਰ ਕਾਰਨ ਕਲਿੰਟਨ ਕਮਿਊਨਿਟੀ ਦੇ ਬਾਹਰੀ ਇਲਾਕਿਆਂ ਵਿਚ ਘਰਾਂ ਸਮੇਤ ਕੁਝ structures ਤਬਾਹ ਹੋਣ ਦੀਆਂ ਵੀ ਖ਼ਬਰਾਂ ਹਨ।
alberta-premier-promises-changes-to-amber-alert-system-after-parker-wells-case
Punjabi

ਐਲਬਰਟਾ ਸਰਕਾਰ ਐਂਬਰ ਅਲਰਟ ਨਿਯਮਾਂ ਵਿੱਚ ਕਰੇਗੀ ਸੋਧ, ਪ੍ਰੀਮੀਅਰ ਸਮਿਥ ਦਾ ਭਰੋਸਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਸੂਬੇ ਦੇ ਐਂਬਰ ਅਲਰਟ ਸਿਸਟਮ ਵਿੱਚ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਸਮਿਥ ਨੇ 11 ਸਾਲਾ ਪਾਰਕਰ ਵੈੱਲਜ਼ ਦੇ ਲਾਪਤਾ ਹੋਣ ਦੇ ਦੋ ਦਿਨ ਬਾਅਦ ਐਬਰ ਅਲਰਟ ਜਾਰੀ ਕਰਨ ਦੇ ਫੈਸਲੇ 'ਤੇ ਚਰਚਾ ਕੀਤੀ।ਪਾਰਕਰ , ਜੋ ਕਿ ਔਟਿਜ਼ਮ ਤੋਂ ਪੀੜਤ ਹੈ, ਸ਼ੁਰੂਆਤ ਵਿੱਚ ਐਂਬਰ ਅਲਰਟ ਦੇ ਤੈਅ ਨਿਯਮਾਂ 'ਚ ਫਿੱਟ ਨਹੀਂ ਬੈਠਦਾ ਸੀ।
pakistan-flood-death-toll-reaches-107-as-authorities-warn-of-more-heavy-rain
Punjabi

ਪਾਕਿਸਤਾਨ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ 107 ਮੌਤਾਂ, ਹੋਰ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਪਾਕਿਸਤਾਨ ਵਿੱਚ ਜੂਨ ਦੇ ਅਖੀਰ ਤੋਂ ਜਾਰੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਲਗਭਗ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 344 ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਵੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ, ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸਭ ਤੋਂ ਵੱਧ 55 ਮੌਤਾਂ ਖੈਬਰ ਪਖਤੂਨਖਵਾ ਵਿੱਚ ਹੋਈਆਂ ਹਨ, ਜਦਕਿ ਪੰਜਾਬ ਸੂਬੇ ਵਿੱਚ 36 ਲੋਕਾਂ ਦੀ ਜਾਨ ਗਈ ਹੈ।
abbotsford-police-release-sketch-of-suspect-in-attempted-child-abduction-investigation
Punjabi

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਮਾਮਲੇ 'ਚ ਸ਼ੱਕੀ ਦਾ ਸਕੈਚ ਕੀਤਾ ਜਾਰੀ

ਐਬਟਸਫੋਰਡ ਪੁਲਿਸ ਨੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਦੀ ਹੋਈ ਕੋਸ਼ਿਸ਼ ਦੀ ਘਟਨਾ ਵਿਚ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ। ਪੁਲਿਸ ਮੁਤਾਬਕ, 22 ਜੁਲਾਈ ਨੂੰ 33538 ਮਾਰਸ਼ਲ ਰੋਡ ਵਿਖੇ ਸ਼ਾਮ 5:30 ਵਜੇ ਦੇ ਕਰੀਬ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਖੇਡ ਰਹੀਆਂ 10 ਸਾਲ ਤੋਂ ਘੱਟ ਉਮਰ ਦੀਆਂ ਦੋ ਕੁੜੀਆਂ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਪਣੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਇੱਕ ਬੱਚੀ ਨੇ ਆਪਣੇ ਮਾਪਿਆਂ ਨੂੰ ਆਵਾਜ਼ ਮਾਰੀ ਤਾਂ ਉਹ ਵਿਅਕਤੀ ਉੱਥੋਂ ਫਰਾਰ ਹੋ ਗਿਆ।
carney-calls-federal-byelections-in-b-c-ontario-and-quebec-for-aug-31
Punjabi

ਪੀ.ਐਮ. ਕਾਰਨੀ ਨੇ ਬੀ.ਸੀ., ਓਨਟਾਰੀਓ ਅਤੇ ਕਿਊਬੈਕ 'ਚ 31 ਅਗਸਤ ਨੂੰ ਫੈਡਰਲ ਉੱਪ ਚੋਣਾਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀ.ਸੀ., ਓਨਟਾਰੀਓ ਅਤੇ ਕਿਊਬੈਕ ਵਿਚ ਤਿੰਨ ਫੈਡਰਲ ਉੱਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣਾਂ 31 ਅਗਸਤ ਨੂੰ ਹੋਣਗੀਆਂ, ਜਿਨ੍ਹਾਂ ਦੇ ਨਤੀਜੇ ਹਾਊਸ ਔਫ ਕਾਮਨਜ਼ ਵਿਚ ਸਰਕਾਰ ਦੇ ਬਹੁਮਤ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ। ਉੱਤਰੀ ਵੈਨਕੂਵਰ-ਕੈਪੀਲਾਨੋ ਦੀ ਸੀਟਲਿਬਰਲ ਸੰਸਦ ਮੈਂਬਰ ਜੋਨਾਥਨ ਵਿਲਕਿਨਸਨ ਦੇ ਯੂਰੋਪੀ ਸੰਘ ਵਿਚ ਅੰਬੈਸਡਰ ਬਣਨ ਤੋਂ ਬਾਅਦ ਖਾਲੀ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link