14.32C Vancouver
ADS

Sep 1, 2020 1:19 AM -

ਬੀ.ਸੀ. 'ਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,000 ਤੋਂ ਪਾਰ, 294 ਮਾਮਲੇ ਹੋਏ ਰਿਪੋਰਟ

Share On
b-c-sees-294-cases-of-covid-19-over-weekend-four-additional-deaths
(File) -  British Columbia's Provincial Health Officer, Dr. Bonnie Henry giving her views during a press conference. - (B.C. government)

ਅੱਜ ਬੀ.ਸੀ. 'ਚ ਕੋਰੋਨਾ ਵਾਇਰਸ ਦੇ 294 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਦੁੱਖ ਦੀ ਖਬਰ ਰਹੀ ਕਿ 4 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,790 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਬ੍ਰੀਫਿੰਗ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 208 ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 1,107 ਤੱਕ ਪਹੁੰਚ ਗਏ ਹਨ।

ਸੂਬੇ ਦੇ ਕੁੱਲ 4,466 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ। ਸੂਬੇ ਦੇ ਕੁੱਲ 28 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 10 ਨੂੰ ਵਾਇਰਸ ਪੀੜਤਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਵੀਕਐਂਡ ਦੌਰਾਨ ਸ਼ਨੀਵਾਰ ਨੂੰ 86, ਐਤਵਾਰ ਨੂੰ 107 ਅਤੇ ਐਤਵਾਰ ਤੋਂ ਸੋਮਵਾਰ ਵਿਚਾਲੇ 101 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਸੂਬੇ 'ਚ ਹਾਲ ਦੇ ਦਿਨਾਂ 'ਚ ਹੋਇਆ ਵਾਇਰਸ ਸੰਬੰਧੀ ਮਾਮਲਿਆਂ ਦਾ ਵਾਧਾ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਸਰਦੀ ਦੀ ਰੁੱਤ ਦਸਤਕ ਦੇਣ ਵਾਲੀ ਹੈ ਅਤੇ ਜਿਹੜੇ ਲੋਕਾਂ ਨੇ ਗਰਮੀ 'ਚ ਦੋਸਤਾਂ ਜਾਂ ਪਰਿਵਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਹੁਣ ਫਿਰ ਤੋਂ ਥੋੜੀ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਿੰਨਾ ਹੋ ਸਕੇ ਘਰਾਂ 'ਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Latest news

death-toll-rises-to-24-after-russian-missile-strike-on-kyiv-apartment-building-zelenskyy-says
Punjabi

ਕੀਵ ਦੀ ਰਿਹਾਇਸ਼ੀ ਇਮਾਰਤ ’ਤੇ ਰੂਸੀ ਮਿਸਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋਈ: ਜ਼ੇਲੇਨਸਕੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੀਤੇ ਦਿਨ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਹੋਏ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਇੱਕ ਦਿਨ ਤੋਂ ਵੱਧ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ਦੀ ਖੁਦਾਈ ਪੂਰੀ ਕਰ ਲਈ ਹੈ।
911-communications-workers-in-b-c-vote-95-in-favour-of-strike-action
Punjabi

ਬੀ.ਸੀ. ਦੇ 911 ਸੰਚਾਰ ਕਰਮਚਾਰੀਆਂ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ 95 ਫੀਸਦੀ ਵੋਟ ਦਿੱਤੀ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਨੂੰ ਸੰਭਾਲਣ ਵਾਲੇ 95 ਫੀਸਦੀ ਵਰਕਰਜ਼ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ ਹੈ। ਯੂਨੀਅਨ ਦੇ ਪ੍ਰਧਾਨ ਡੋਨਾਲਡ ਗ੍ਰਾਂਟ ਮੁਤਾਬਕ, ਇਹ ਫੈਸਲਾ ਈ-ਕਾਮਰਸ ਵਿਚ ਸਟਾਫ ਦੀ ਕਮੀ ਅਤੇ ਕੰਮ ਦੇ ਵਧਦੇ ਬੋਝ ਕਾਰਨ ਲਿਆ ਗਿਆ ਹੈ। ਉਨ੍ਹਾਂ ਅਨੁਸਾਰ, ਸਟਾਫ਼ ਦੀ ਘਾਟ ਕਾਰਨ ਕਰਮਚਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਹੱਦੋਂ ਵੱਧ ਓਵਰਟਾਈਮ ਕਰਨ ਲਈ ਮਜਬੂਰ ਹਨ। ​ਇਸ ਯੂਨੀਅਨ ਵਿਚ 911 ਲਾਈਨ ਦੇ ਕਾਲ-ਟੇਕਰ, ਡਿਸਪੈਚਰ ਅਤੇ IT ਸਟਾਫ ਸ਼ਾਮਲ ਹਨ।
carney-smith-expected-to-unveil-alberta-industrial-carbon-pricing-deal-tied-to-pipeline-plan
Punjabi

ਪੀ.ਐਮ.ਕਾਰਨੀ ਅਤੇ ਸਮਿਥ ਵੱਲੋਂ ਉਦਯੋਗਿਕ ਕਾਰਬਨ ਕੀਮਤ ਸਮਝੌਤੇ ਦਾ ਐਲਾਨ ਕਰਨ ਦੀ ਸੰਭਾਵਨਾ

ਪੀ.ਐਮ.ਮਾਰਕ ਕਾਰਨੀ ਸ਼ੁੱਕਰਵਾਰ ਨੂੰ ਕੈਲਗਰੀ ਦੇ ਦੌਰੇ ਮੌਕੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮਿਲ ਕੇ ਇਤਿਹਾਸਕ ਐਨਰਜੀ ਡੀਲ ਦਾ ਐਲਾਨ ਕਰਨ ਜਾ ਰਹੇ ਹਨ। ਇਸ ਡੀਲ ਦਾ ਮੁੱਖ ਮਕਸਦ ਦੋਵਾਂ ਸਰਕਾਰਾਂ ਵਿਚਾਲੇ ਊਰਜਾ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸੂਬੇ ਦੀ ਆਰਥਿਕਤਾ ਨੂੰ ਵਧੇਰੇ sustainable ਬਣਾਉਣਾ ਹੈ।
re-entry-to-begin-for-some-evacuees-after-woodlands-county-wildfire-holds-steady
Punjabi

ਵੁੱਡਲੈਂਡਜ਼ ਕਾਊਂਟੀ ਵਿੱਚ ਜੰਗਲੀ ਅੱਗ ਕਾਬੂ ਹੇਠ ਰਹਿਣ ਤੋਂ ਬਾਅਦ ਕੁਝ ਨਿਵਾਸੀਆਂ ਦੀ ਵਾਪਸੀ ਹੋਵੇਗੀ ਸ਼ੁਰੂ

ਵੁੱਡਲੈਂਡਜ਼ ਕਾਊਂਟੀ ਵਿੱਚ ਬੇਕਾਬੂ ਜੰਗਲੀ ਅੱਗ ਕਾਰਨ ਘਰ ਛੱਡਣ ਲਈ ਮਜਬੂਰ ਹੋਏ ਕੁਝ ਨਿਵਾਸੀ ਵੀਰਵਾਰ ਨੂੰ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ। ਵ੍ਹਾਈਟਕੋਰਟ ਸ਼ਹਿਰ ਤੋਂ ਲਗਭਗ 3.5 ਕਿਲੋਮੀਟਰ ਸਾਊਥ-ਈਸਟ ਵਿੱਚ 11 ਮਈ ਨੂੰ ਘਾਹ ਨੂੰ ਅੱਗ ਲੱਗੀ ਸੀ। ਅਗਲੇ ਹੀ ਦਿਨ ਇਲਾਕੇ ਨੂੰ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ, ਜਿਸ ਕਾਰਨ 100 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਜ਼ੋਨ 3 ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਵੀਰਵਾਰ ਦੁਪਹਿਰ 3 ਵਜੇ ਤੋਂ ਆਪਣੇ ਘਰਾਂ ਨੂੰ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
indian-man-pleads-guilty-in-cross-border-human-smuggling-case-linked-to-canada-u-s-route
Punjabi

ਕੈਨੇਡਾ ਰਾਹੀਂ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ ਵਿਚ ਭਾਰਤੀ ਨੌਜਵਾਨ ਨੇ ਕਬੂਲੇ ਦੋਸ਼

ਕੈਨੇਡਾ ਦੇ ਰਸਤੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਘੁਸਪੈਠ ਕਰਵਾਉਣ ਵਾਲੇ ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਇੱਕ 22 ਸਾਲਾ ਭਾਰਤੀ ਨੌਜਵਾਨ ਨੇ ਅਮਰੀਕੀ ਅਦਾਲਤ ਵਿਚ ਗੁਨਾਹ ਕਬੂਲ ਕੀਤਾ ਹੈ। ਨਿਆਂ ਵਿਭਾਗ ਮੁਤਾਬਕ, ਸ਼ਿਵਮ Lnu ਨਾਂ ਦੇ ਇਸ ਵਿਅਕਤੀ 'ਤੇ ਦਰਜਨ ਲੋਕਾਂ ਨੂੰ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਨਿਊਯਾਰਕ ਸਟੇਟ ਵਿਚ ਲਿਆਉਣ ਦਾ ਦੋਸ਼ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link