19.19C Vancouver
ADS

Jul 12, 2024 7:22 PM - The Canadian Press

ਬੀ.ਸੀ. ਯੂਨੀਵਰਸਿਟੀ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਕੈਂਪ ਖਾਲੀ ਕਰਨ ਲਈ ਜਾਰੀ ਕੀਤਾ ਨੋਟਿਸ

Share On
b-c-university-gives-pro-palestinian-protesters-trespass-notice-deadline-to-vacate
The Canadian Press sought comment from the Vancouver Island University protest organizers by email and through social media but did not immediately receive a response.(Photo: The Canadian Press)

ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵਲੋਂ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਕੈਂਪ ਖਾਲੀ ਕਰਨ ਲਈ ਨੋਟਿਸ ਦਿੱਤਾ ਗਿਆ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਸ ਨੇ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਇਕ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਸੋਮਵਾਰ ਤੱਕ ਨਾਨਾਇਮੋ ਦੇ ਕੈਂਪਸ ਵਿਚ ਆਪਣਾ ਕੈਂਪ ਖਾਲੀ ਕਰਨ ਲਈ ਕਿਹਾ ਹੈ।

ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਨੋਟਿਸ ਵੀਰਵਾਰ ਨੂੰ ਜਾਰੀ ਕੀਤਾ ਗਿਆ ਸੀ ਅਤੇ ਜੇ ਪ੍ਰਦਰਸ਼ਨਕਾਰੀ ਸੋਮਵਾਰ ਸਵੇਰੇ 8 ਵਜੇ ਤੱਕ ਨਹੀਂ ਜਾਂਦੇ ਤਾਂ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਹਟਾਉਣ ਲਈ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਸਮਾਂ ਸੀਮਾ ਤੱਕ ਕੈਂਪ ਨੂੰ ਖਤਮ ਨਹੀਂ ਕੀਤਾ ਗਿਆ ਤਾਂ ਉਹ ਕੈਂਪ ਦੇ ਖਿਲਾਫ ਰੋਕ ਲਗਾਉਣ ਅਤੇ ਪ੍ਰਦਰਸ਼ਨਕਾਰੀਆਂ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ।

ਨੋਟਿਸ ਅਨੁਸਾਰ 1 ਮਈ ਤੋਂ ਲਗਾਏ ਗਏ ਕੈਂਪ ਨੇ ਬੇਮਿਸਾਲ ਚੁਨੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਅਤੇ ਯੂਨੀਵਰਸਿਟੀ ਲਈ ਕੈਂਪਸ ਵਿਚ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਇਹ ਕਦਮ ਓਨਟਾਰੀਓ ਦੀ ਇਕ ਅਦਾਲਤ ਵੱਲੋਂ ਟੋਰਾਂਟੋ ਯੂਨੀਵਰਸਿਟੀ ਵਿਚ ਇਕ ਵਿਰੋਧ ਕੈਂਪ ’ਤੇ ਰੋਕ ਲਗਾਉਣ ਤੋਂ ਬਾਅਦ ਆਇਆ ਹੈ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਕੈਂਪ ਛੱਡਣਾ ਪਿਆ ਸੀ।

Latest news

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link