18.63C Vancouver
ADS

Dec 30, 2025 1:35 PM - Connect Newsroom - Ramandeep Kaur

ਬੀ. ਸੀ. ਦੇ ਜੰਗਲਾਤ ਮੰਤਰਾਲਾ ਨੇ ਸਾਲ 2025 ਦੇ ਜੰਗਲੀ ਅੱਗ ਦੇ ਸੀਜ਼ਨ ਸਬੰਧੀ ਤਾਜ਼ਾ ਅੰਕੜੇ ਕੀਤੇ ਜਾਰੀ

Share On
b-c-wildfire-season-burns-near-decade-average-far-below-2023-record
Smoke rises from a wildfire burning in British Columbia during the 2025 fire season. (Photo: The Canadian Press)

ਬੀ. ਸੀ. ਦੇ ਜੰਗਲਾਤ ਮੰਤਰਾਲਾ ਨੇ ਸਾਲ 2025 ਦੇ ਜੰਗਲੀ ਅੱਗ ਦੇ ਸੀਜ਼ਨ ਸਬੰਧੀ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਰਿਪੋਰਟ ਮੁਤਾਬਕ, ਇਸ ਸਾਲ ਦਾ ਵਾਈਲਡ ਫਾਇਰ ਸੀਜ਼ਨ 2023 ਦੇ ਰਿਕਾਰਡ ਤੋੜ ਵਿਨਾਸ਼ਕਾਰੀ ਸੀਜ਼ਨ ਦੇ ਮੁਕਾਬਲੇ ਲਗਭਗ ਇੱਕ ਤਿਹਾਈ ਘੱਟ ਨੁਕਸਾਨਦੇਹ ਰਿਹਾ। ਜੰਗਲਾਤ ਮੰਤਰਾਲੇ ਦਾ ਕਹਿਣਾ ਹੈ ਕਿ 1 ਅਪ੍ਰੈਲ ਤੋਂ ਹੁਣ ਤੱਕ ਸੂਬੇ ਵਿਚ 1,350 ਤੋਂ ਵੱਧ ਅੱਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਲਗਭਗ 8,864 ਵਰਗ ਕਿਲੋਮੀਟਰ ਜ਼ਮੀਨ ਨੂੰ ਨੁਕਸਾਨ ਹੋਇਆ। ਇਹ ਅੰਕੜਾ 2024 ਵਿਚ ਹੋਏ 10,811 ਵਰਗ ਕਿਲੋਮੀਟਰ ਦੇ ਨੁਕਸਾਨ ਨਾਲੋਂ ਘੱਟ ਹੈ।

ਸਭ ਤੋਂ ਵੱਧ ਨੁਕਸਾਨ 2023 ਵਿਚ ਹੋਇਆ ਸੀ, ਜਦੋਂ 28,400 ਵਰਗ ਕਿਲੋਮੀਟਰ ਤੋਂ ਵੱਧ ਜੰਗਲੀ ਰਕਬਾ ਅੱਗ ਦੀ ਭੇਟ ਚੜ੍ਹ ਗਿਆ ਸੀ। ਸੂਬਾ ਸਰਕਾਰ ਮੁਤਾਬਕ, ਇਸ ਸਾਲ ਵਾਈਲਡ ਫਾਇਰ ਨਾਲ ਪ੍ਰਭਾਵਿਤ ਹੋਇਆ ਰਕਬਾ ਪਿਛਲੇ 10 ਸਾਲਾਂ ਦੀ ਔਸਤਨ 8,500 ਵਰਗ ਕਿਲੋਮੀਟਰ ਦੇ ਲਗਭਗ ਬਰਾਬਰ ਹੀ ਰਿਹਾ। ਇਸ ਸਾਲ ਲਗਭਗ 2,600 ਪ੍ਰੋਪਰਟੀ ਨੂੰ ਪ੍ਰਭਾਵਿਤ ਕਰਨ ਵਾਲੇ 42 ਨਿਕਾਸੀ ਦੇ ਹੁਕਮ ਜਾਰੀ ਹੋਏ, ਜੋ 2024 ਦੇ 51 ਅਤੇ 2023 ਦੇ ਰਿਕਾਰਡ ਤੋੜ 208 ਨਿਕਾਸੀ ਦੇ ਹੁਕਮ ਦੇ ਮੁਕਾਬਲੇ ਘੱਟ ਹਨ।

ਜੰਗਲਾਤ ਮੰਤਰੀ ਰਵੀ ਪਰਮਾਰ ਨੇ ਕਿਹਾ ਕਿ ਤਕਨਾਲੋਜੀ, ਸਾਜ਼ੋ-ਸਾਮਾਨ ਅਤੇ ਸਿਖਲਾਈ ਦੇ ਮਾਮਲੇ ਵਿਚ ਬੀ.ਸੀ. ਵਾਈਲਡਫਾਇਰ ਸਰਵਿਸ ਨੇ ਖ਼ੁਦ ਨੂੰ ਵਿਸ਼ਵ ਪੱਧਰ 'ਤੇ ਮੋਹਰੀ ਸਾਬਤ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਹਰ ਸਾਲ ਦੇ ਤਜ਼ਰਬੇ ਤੋਂ ਸਿਖ ਕੇ ਸੁਰੱਖਿਆ ਦੇ ਮਿਆਰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link