11.48C Vancouver
ADS

Nov 28, 2023 7:29 PM - The Canadian Press

ਬੀਸੀ ਦੇ ਅਟਾਰਨੀ ਜਨਰਲ ਆਨਲਾਈਨ ਸੈਕਸਟੋਰਸ਼ਨ ਨੂੰ ਰੋਕਣ ਲਈ ਚੁੱਕਣਗੇ ਕਦਮ

Share On
bc-attorney-general-to-take-steps-to-stop-online-sextortion
BC's attorney general says the province is taking the next step in its plan to tackle online sextortion (Photo: The Canadian Press)

ਬੀਸੀ ਦੇ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਸੂਬੇ ਵੱਲੋਂ ਆਨਲਾਈਨ ਸੈਕਸਟੋਰਸ਼ਨ ਨਾਲ ਨਜਿੱਠਣ ਲਈ ਆਪਣੀ ਯੋਜਨਾ ਵਿੱਚ ਅਗਲਾ ਕਦਮ ਚੁੱਕਿਆ ਜਾ ਰਿਹਾ ਹੈ।

ਅਟਾਰਨੀ ਜਨਰਲ ਨਿੱਕੀ ਸ਼ਰਮਾ ਦਾ ਕਹਿਣਾ ਹੈ ਕਿ ਸੂਬੇ ਵੱਲੋਂ ਜਨਵਰੀ ਵਿੱਚ ਇੱਕ ਆਨਲਾਈਨ ਪਲੇਟਫਾਰਮ ਸ਼ੁਰੂ ਕਰਨ ਦੀ ਯੋਜਨਾ ਹੈ ਜਿਸ ਵਿੱਚ ਲੋਕ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਨੂੰ ਬਿਨਾਂ ਸਹਿਮਤੀ ਦੇ ਸ਼ੇਅਰ ਕਰਨ 'ਤੇ ਰਿਪੋਰਟ ਕਰ ਸਕਣਗੇ।

ਇਸ ਤੋਂ ਇਲਾਵਾ ਅਪਰਾਧੀਆਂ ਨੂੰ ਇਨ੍ਹਾਂ ਤਸਵੀਰਾਂ ਨੂੰ ਅੱਗੇ ਸ਼ੇਅਰ ਕਰਨ ਤੋਂ ਰੋਕਿਆ ਜਾਵੇਗਾ ਅਤੇ ਆਨਲਾਈਨ ਪਲੇਟਫਾਰਮ ਨੂੰ ਇਨ੍ਹਾਂ ਤਸਵੀਰਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਜਾਣਗੇ।

ਨਿੱਕੀ ਸ਼ਰਮਾ ਦੀ ਇਹ ਟਿੱਪਣੀ ਉਦੋਂ ਆਈ ਜਦ ਇੱਕ 12 ਸਾਲਾ ਲੜਕੇ ਵੱਲੋਂ ਆਨਲਾਈਨ ਸੈਕਸਟੋਰਸ਼ਨ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਗਈ ਸੀ। ਸ਼ਰਮਾ ਨੇ ਲੜਕੇ ਦੀ ਮੌਤ ਨੂੰ ਭਿਆਨਕ ਕਿਹਾ ਅਤੇ ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Latest news

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link