17.2C Vancouver
ADS

Jun 15, 2020 11:30 PM -

ਬੀ.ਸੀ. ਫੈਰੀਜ਼ ਅਤੇ ਟ੍ਰਾਂਸਲਿੰਕ ਨੇ ਯਾਤਰੀਆਂ ਲਈ ਮਾਸਕ ਪਹਿਨਣਾ ਬਣਾਇਆ ਜ਼ਰੂਰੀ

Share On
bc-ferries-and-translink-want-passengers-to-wear-a-non-medical-grade-mask-while-aboard
File - BC Ferries and TransLink want passengers to wear a non-medical grade mask while aboard, and while TransLink is strongly suggesting masks should be worn, BC Ferries has made face coverings mandatory. (The Canadian Press)

ਬੀ.ਸੀ. 'ਚ ਕਈ ਹਫਤਿਆਂ ਤੱਕ ਜਾਰੀ ਰਹੀਆਂ ਪਬੰਦੀਆਂ ਤੋਂ ਬਾਅਦ, ਹੁਣ ਇੱਕ ਵਾਰ ਫਿਰ ਤੋਂ ਆਮ ਜੀਵਨ ਵਾਪਿਸ ਦਸਤਕ ਦੇ ਰਿਹਾ ਹੈ, ਜਿਸ ਦੇ ਚਲਦਿਆਂ ਲੋਕਾਂ ਵੱਲੋਂ ਯਾਤਰਾਵਾਂ ਦੇ ਸਿਲਸਿਲੇ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਪਰ ਬੀ.ਸੀ. 'ਚ ਬੱਸ ਅਤੇ ਫੈਰੀ ਸੇਵਾਵਾਂ ਵੱਲੋਂ ਹੁਣ ਇਸ ਯਾਤਰਾ ਦੇ ਵਾਧੇ ਨੂੰ ਵੇਖਦਿਆਂ ਨਾਨ ਮੈਡਿਕਲ ਮਾਸਕ ਪਹਿਨਣ ਨੂੰ ਕਿਹਾ ਗਿਆ ਹੈ।

ਬੀ.ਸੀ. ਫੈਰੀਜ਼ ਅਤੇ ਟ੍ਰਾਂਸਲਿੰਕ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਬੀ.ਸੀ. ਫੈਰੀਜ਼ ਨੇ ਚਿਹਰੇ ਢਕਣਾ ਲਾਜ਼ਮੀ ਕਰ ਦਿੱਤਾ ਹੈ, ਜਦਕਿ ਟ੍ਰਾਂਸਲਿੰਕ ਨੇ ਅਜਿਹਾ ਲਾਜ਼ਮੀ ਨਹੀਂ ਕੀਤਾ ਹੈ, ਪਰ ਮਾਸਕ ਪਹਿਨਣ ਲਈ ਮਜ਼ਬੂਤ ਸਲਾਹ ਦਿੱਤੀ ਹੈ।

ਅੱਜ ਤੋਂ ਫੈਰੀ ਯਾਤਰਾ ਕਰਨ ਵਾਲੇ 2 ਸਾਲ ਤੋਂ ਵਧੇਰੀ ਉਮਰ ਦੇ ਸਾਰੇ ਯਾਤਰੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਉਨ੍ਹਾਂ ਯਾਤਰੀਆਂ ਲਈ ਹੈ, ਜਿੰਨਾ ਦਾ ਸਫਰ 30 ਮਿੰਟ ਤੋਂ ਵਧੇਰੇ ਦਾ ਰਹਿਣ ਵਾਲਾ ਹੈ।

ਅਜਿਹਾ ਨਾ ਕਰਨ ਵਾਲੇ ਯਾਤਰੀਆਂ ਨੂੰ ਫੈਰੀ ਦੇ ਸਫਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਟ੍ਰਾਂਸਲਿੰਕ ਵੱਲੋਂ ਇਸ ਸੰਬੰਧੀ 'ਵੀਅਰਿੰਗ ਇਜ਼ ਕੇਅਰਿੰਗ' ਮੁਹਿੰਮ ਚਲਾਈ ਜਾ ਰਹੀ ਹੈ।

ਇਸ 'ਚ ਕੰਪਨੀ ਵੱਲੋਂ 15,000 ਤੋਂ ਵਧੇਰੇ ਮਾਸਕ ਵੰਢੇ ਜਾਣਗੇ ਅਤੇ ਲੋਕਾਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link