Mar 2, 2022 10:32 PM - Connect News

ਬੀ.ਸੀ. ਫੈਰੀਸ ਦੀ ਸਭ ਤੋਂ ਨਵੀਂ ਐਡੀਸ਼ਨ ਵੀਰਵਾਰ ਨੂੰ ਵਿਕਟੋਰੀਆ ਪਹੁੰਚ ਰਹੀ ਹੈ।
ਪੋਲੈਂਡ ਤੋਂ 10,400 ਨੌਟਿਕਲ ਮੀਲ ਦੀ ਯਾਤਰਾ ਤੋਂ ਬਾਅਦ ਇਹ ਫੈਰੀ ਵੀਰਵਾਰ ਨੂੰ ਵਿਕਟੋਰੀਆ ਪਹੁੰਚ ਜਾਵੇਗੀ।
ਇਹ ਫੈਰੀ ਲਿਕਵੀਫਾਈਡ ਨੈਚੁਰਲ ਗੈਸ ਯਾਨੀ ਕਿ ਐਲ.ਐਨ.ਜੀ. 'ਤੇ ਆਪਰੇਟ ਕਰਦੀ ਹੈ।
ਇਸ ਫੈਰੀ ਨੂੰ 'ਸੈਲਿਸ਼ ਹੈਰਨ' ਦਾ ਨਾਮ ਦਿੱਤਾ ਗਿਆ ਹੈ।
ਸਾਲ 2017 'ਚ ਬੀ.ਸੀ. ਫੈਰੀ ਦੀਆਂ ਸੈਲਿਸ਼ ਕਲਾਸ ਫੈਰੀਸ ਵਿੱਚ ਸ਼ਾਮਿਲ 3 ਫੈਰੀਸ ਦੇ ਇਹ ਫੈਰੀ ਬਿਲਕੁਲ ਨਾਲ ਮੇਲ ਖਾਂਦੀ ਹੈ।
ਇਨ੍ਹਾਂ ਵੈਸਲਸ 'ਤੇ 600 ਯਾਤਰੀ ਅਤੇ 138 ਵਾਹਨ ਸਵਾਰ ਹੋ ਸਕਦੇ ਹਨ।




