Jan 2, 2024 5:20 PM - Connect News

ਕੈਨੇਡੀਅਨ ਲਰਨਿੰਗ ਇੰਸਟੀਚਿਊਟਸ਼ਨ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਵੀਕਾਰ ਕੀਤੇ ਗਏ ਇੰਟਰਨੈਸ਼ਨਲ ਵਿਦਿਆਰਥੀਆਂ ਵਿੱਚੋਂ ਲਗਭਗ ਅੱਧਿਆਂ ਨੇ ਹਾਲ ਹੀ ਦੇ ਸਾਲ ਵਿੱਚ ਵੀਜ਼ਾ ਅਧਿਕਾਰੀਆਂ ਤੋਂ ਰਿਜੈਕਸ਼ਨ ਦਾ ਸਾਹਮਣਾ ਕੀਤਾ ਹੈ।
ਇਸ ਦਾ ਖੁਲਾਸਾ ਇੱਕ ਰਿਪੋਰਟ ਵਿਚ ਹੋਇਆ ਹੈ ਜਿਸ ਦਾ ਕਹਿਣਾ ਹੈ ਕਿ 1 ਜਨਵਰੀ 2022 ਤੋਂ 30 ਅਪ੍ਰੈਲ 2023 ਵਿਚਕਾਰ ਇਮੀਗ੍ਰੇਸ਼ਨ ਵਿਭਾਗ ਨੇ ਲਰਨਿੰਗ ਇੰਸਟੀਚਿਊਟਸ਼ਨ ਵੱਲੋਂ ਮਨਜ਼ੂਰ ਕੀਤੇ ਗਏ 866,206 ਸਟੱਡੀ ਪਰਮਿਟ ਵਿੱਚੋਂ ਸਿਰਫ਼ 54.3 ਫੀਸਦੀ ਯਾਨੀ 470,427 ਬਿਨੈਕਾਰਾਂ ਨੂੰ ਹੀ ਮਨਜ਼ੂਰੀ ਦਿੱਤੀ।
ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੱਡੀ ਪਰਮਿਟ ਲਈ ਬਿਨੈਕਾਰ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਦੇ ਆਧਾਰ 'ਤੇ ਐਪਲੀਕੇਸ਼ਨ ਨੂੰ ਕੇਸ-ਦਰ-ਕੇਸ ਆਧਾਰ 'ਤੇ ਵਿਚਾਰਿਆ ਜਾਂਦਾ ਹੈ। ਕੁੱਝ ਬਿਨੈਕਾਰ ਪੜ੍ਹਾਈ ਲਈ ਵਿੱਤੀ ਜ਼ਰੂਰਤ ਨੂੰ ਪੂਰਾ ਨਹੀਂ ਕਰਦੇ ਅਤੇ ਕੁੱਝ ਦਾ ਕਾਰਨ ਅਧੂਰੀ ਅਰਜ਼ੀ ਗਲਤ ,ਦਸਤਾਵੇਜ਼ ਤੇ ਹੋਰ ਵੱਖ-ਵੱਖ ਕਾਰਨ ਹੁੰਦੇ ਹਨ।
ਗੌਰਤਲਬ ਹੈ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਕੈਨੇਡਾ ਚੋਟੀ ਦੀ ਮੰਜ਼ਿਲ ਹੈ। ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਵਿੱਚ ਤਿੰਨ ਗੁਣਾ ਵਧੀ ਹੈ, 2013 ਵਿੱਚ ਇਹ 300,000 ਸੀ ਜੋ 2023 ਵਿੱਚ ਲਗਭਗ 900,000 ਹੋ ਗਈ।




