18.43C Vancouver
ADS

Jun 11, 2025 5:13 PM - Connect Newsroom

ਮੁੱਖ ਮੰਤਰੀ ਭਗਵੰਤ ਮਾਨ ਡੰਮੀ ਚੀਫ ਮਿਨਿਸਟਰ: ਬਿਕਰਮ ਸਿੰਘ ਮਜੀਠੀਆ

Share On
bhagwant-mann-is-a-dummy-cm-bikram-singh-majithia
He said that now even the Chief Minister's thumbs are in their pockets by the people of Delhi.

ਪੰਜਾਬ ਦੇ ਲੁਧਿਆਣਾ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੇ ਪ੍ਰਚਾਰ ਵਿਚ ਪਹੁੰਚੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ -ਡੰਮੀ ਚੀਫ ਮਿਨਿਸਟਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤਾਂ ਮੁੱਖ ਮੰਤਰੀ ਦੇ ਅੰਗੂਠੇ ਵੀ ਦਿੱਲੀ ਵਾਲਿਆਂ ਨੇ ਆਪਣੀ ਜੇਬ ਵਿਚ ਰੱਖੇ ਹਨ।

ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਤੇ ਕਰਜ਼ਾ 4 ਲੱਖ ਕਰੋੜ ਰੁਪਏ ਤੱਕ ਚੜ੍ਹਾ ਦਿੱਤਾ ਹੈ ਅਤੇ ਸਾਢੇ ਤਿੰਨ ਸਾਲਾਂ ਵਿਚ ਇੱਕ ਵੀ ਇੰਡਸਟਰੀ ਪੰਜਾਬ ਵਿਚ ਨਹੀਂ ਲਿਆਂਦੀ ਜਾ ਸਕੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਆਪ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਵਿਚ ਲਿਪਤ ਹੈ।

Latest news

illegal-gambling-investigation-in-metro-vancouver-leads-to-11-arrests
Punjabi

ਬੀ. ਸੀ. ਵਿਚ ਗੈਰ-ਕਾਨੂੰਨੀ ਕੈਸੀਨੋ ਦਾ ਪਰਦਾਫਾਸ਼, 11 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਬੀ. ਸੀ. ਦੀ ਐਂਟੀ-ਗੈਂਗ ਯੂਨਿਟ CFSEU ਨੇ ਮੈਟਰੋ ਵੈਨਕੂਵਰ ਵਿਚ ਗੈਰ-ਕਾਨੂੰਨੀ ਕੈਸੀਨੋ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ 29 ਅਪ੍ਰੈਲ ਨੂੰ ਮੈਪਲ ਰਿਜ, ਸਰੀ ਅਤੇ ਕੋਕੁਇਟਲਮ ਵਿਚ ਮਾਰੇ ਗਏ ਛਾਪਿਆਂ ਦੌਰਾਨ ਕੀਤੀ ਗਈ, ਜਿਸ ਵਿਚ ਕੰਬਾਈਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ $34,000 ਕੈਸ਼, ਰੇਂਜ ਰੋਵਰ ਸਮੇਤ ਤਿੰਨ ਗੱਡੀਆਂ ਅਤੇ ਸਾਈਲੈਂਸਰ ਲੱਗੀ ਇੱਕ ਬੰਦੂਕ ਸਣੇ ਜੂਏ ਦਾ ਭਾਰੀ ਸਾਮਾਨ ਬਰਾਮਦ ਕੀਤਾ।
lethbridge-man-charged-with-breaching-release-conditions-tied-to-child-sexual-abuse-case
Punjabi

ਲੈਥਬ੍ਰਿਜ ਦੇ ਵਿਅਕਤੀ 'ਤੇ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਨਾਲ ਜੁੜੀਆਂ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼

ਲੈਥਬ੍ਰਿਜ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਬਾਲ ਜਿਨਸੀ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਨਾਲ ਸੰਬੰਧਿਤ ਪਹਿਲਾਂ ਲਗਾਈਆਂ ਗਈਆਂ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 6 ਮਈ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ 15 ਸਾਲਾ ਲੜਕੀ ਨਾਰਥਸਾਈਡ ਸਥਿਤ ਸਵੀਮਿੰਗ ਪੂਲ ਦੀ ਪਾਰਕਿੰਗ ਵਿੱਚ ਇੱਕ ਵਿਅਕਤੀ ਦੀ ਕਾਰ ਵਿੱਚ ਬੈਠੀ ਦੇਖੀ ਗਈ।
smith-presses-carney-on-pipeline-agreement-and-project-approvals
Punjabi

ਪ੍ਰੀਮੀਅਰ ਸਮਿਥ ਨੇ ਪੀ.ਐਮ.ਕਾਰਨੀ ਨਾਲ ਊਰਜਾ ਪ੍ਰੋਜੈਕਟਾਂ ਅਤੇ ਪਾਈਪਲਾਈਨ ਸਮਝੌਤੇ ’ਤੇ ਕੀਤੀ ਗੱਲਬਾਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੱਜ ਔਟਵਾ ਵਿਖੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਐਲਬਰਟਾ ਦੇ ਲੋਕ ਅਤੇ ਉਦਯੋਗਿਕ ਖੇਤਰ ਦੇ ਨਿਵੇਸ਼ਕ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਹੁਣ ਬੇਸਬਰੇ ਹੋ ਰਹੇ ਹਨ।
manitoba-declares-public-health-emergency-over-rising-hiv-cases
Punjabi

ਮੈਨੀਟੋਬਾ ਸਰਕਾਰ ਨੇ ਐਚ.ਆਈ.ਵੀ. ਦੇ ਵਧਦੇ ਮਾਮਲਿਆਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਦਾ ਕੀਤਾ ਐਲਾਨ

ਮੈਨੀਟੋਬਾ ਸਰਕਾਰ ਨੇ ਸੂਬੇ ਵਿਚ ਐਚ.ਆਈ.ਵੀ. ਦੇ ਵਧਦੇ ਮਾਮਲਿਆਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਐਚ.ਆਈ.ਵੀ. ਨੂੰ ਲੈ ਕੇ ਅਜਿਹੀ ਐਮਰਜੈਂਸੀ ਲਗਾਈ ਗਈ ਹੈ।
canada-post-begins-notifying-residents-of-end-to-door-to-door-mail-delivery
Punjabi

ਕੈਨੇਡਾ ਪੋਸਟ 4 ਮਿਲੀਅਨ ਘਰਾਂ ਲਈ ਡੋਰ-ਟੂ-ਡੋਰ ਮੇਲ ਡਿਲਿਵਰੀ ਖਤਮ ਕਰਨ ਵੱਲ ਵਧੀ

ਕੈਨੇਡਾ ਪੋਸਟ ਨੇ ਹੋਮ ਮੇਲ ਡਿਲਿਵਰੀ ਬੰਦ ਹੋਣ ਦਾ ਸਾਹਮਣਾ ਕਰਨ ਵਾਲੇ ਨਿਵਾਸੀਆਂ ਨੂੰ ਚਿੱਠੀਆਂ ਭੇਜਣਾ ਸ਼ੁਰੂ ਕੀਤਾ ਹੈ, ਜਿਸ ਵਿਚ ਕੰਪਨੀ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਪਤੇ ’ਤੇ ਮੇਲ ਅਤੇ ਪਾਰਸਲ ਪਹੁੰਚਾਉਣ ਦਾ ਤਰੀਕਾ ਬਦਲਿਆ ਜਾ ਰਿਹਾ ਹੈ, ਹਾਲਾਂਕਿ ਫਿਲਹਾਲ ਤੁਹਾਡੇ ਦਰਵਾਜ਼ੇ 'ਤੇ ਡਿਲਿਵਰੀ ਜਾਰੀ ਰਹੇਗੀ ਪਰ 2026 ਦੇ ਅਖੀਰ ਜਾਂ 2027 ਦੀ ਸ਼ੁਰੂਆਤ ਤੋਂ ਤੁਹਾਡੀ ਡਾਕ ਕਮਿਊਨਿਟੀ ਮੇਲ ਬਾਕਸ ਵਿਚ ਹੀ ਪਹੁੰਚਾਈ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link