Mar 1, 2022 2:22 AM - Connect News

ਵੈਨਕੂਵਰ ਆਈਲੈਂਡ ਇੰਟੈਗ੍ਰੇਟਿਡ ਮੇਜਰ ਕਰਾਈਮ ਯੂਨਿਟ ਵੱਲੋਂ ਬਰੀ ਗੈਂਬਲ ਨਾਮ ਦੀ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜਾਰੀ ਹੈ।
ਪੀੜਤ ਔਰਤ ਦੇ ਕਤਲ ਨੂੰ ਕਰੀਬ ਇੱਕ ਸਾਲ ਹੋ ਚੁੱਕਿਆ ਹੈ।
ਉਸ ਨੂੰ ਬਰੀ ਲੋਜਾਨੋ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ।
ਬੀਤੇ ਸਾਲ 3 ਮਾਰਚ ਨੂੰ ਪੁਲਿਸ ਨੂੰ ਸਵੇਰੇ ਕਰੀਬ 6 ਵਜੇ ਬੀਕਨ ਹਿਲ ਪਾਰਕ ਕੋਲ ਸੱਦਿਆ ਗਿਆ ਸੀ।
ਮੌਕੇ 'ਤੇ ਇੱਕ ਔਰਤ ਬੇਸੁੱਧ ਪਈ ਮਿਲੀ ਸੀ।
ਔਰਤ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਸੀ।
ਬੀ.ਸੀ. ਕੋਰੋਨਰਸ ਸਰਵਿਸ ਵੱਲੋਂ ਮੌਕੇ 'ਤੇ ਪਹੁੰਚ ਕੀਤੀ ਗਈ ਸੀ ਅਤੇ ਬਾਅਦ 'ਚ ਪੁਸ਼ਟੀ ਕੀਤੀ ਗਈ ਕਿ ਔਰਤ ਦਾ ਕਤਲ ਹੋਇਆ ਸੀ।
ਜਾਂਚ ਅਧਿਕਾਰੀਆਂ ਨੇ ਮਾਮਲੇ 'ਚ ਕਈ ਲੋਕਾਂ ਨਾਲ ਪੁੱਛਗਿੱਛ ਕੀਤੀ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਕਈ ਲੋਕ ਹਨ ਜਿੰਨਾ ਕੋ ਵਧੇਰੇ ਜਾਣਕਾਰੀ ਹੋਵੇਗੀ ਪਰ ਉਹ ਫਿਲਹਾਲ ਸਾਹਮਣੇ ਨਹੀਂ ਆਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਕਾਰਨ ਲੋਕਾਂ ਸੰਬੰਧੀ ਕੋਈ ਖਤਰੇ ਵਾਲੀ ਗੱਲ ਨਹੀਂ ਮੰਨੀ ਜਾ ਰਹੀ।




