18.06C Vancouver
ADS

Jul 13, 2026 6:25 PM - Connect Newsroom - Ramandeep Kaur with files from The Canadian Press

ਕੈਲਗਰੀ 'ਚ ਕਿਰਾਏਦਾਰਾਂ ਦੇ ਕਮਰਿਆਂ 'ਚ ਗੁਪਤ ਕੈਮਰੇ ਲਗਾਉਣ ਦੇ ਦੋਸ਼ ਹੇਠ ਮਕਾਨ ਮਾਲਕ ਗ੍ਰਿਫ਼ਤਾਰ

Share On
calgary-landlord-charged-after-alleged-hidden-cameras-found-in-tenants-bedrooms-and-bathrooms
Calgary police have charged a Calgary landlord after tenants allegedly discovered hidden cameras inside bedrooms and bathrooms of a southwest home. (Photo: The Canadian Press)

ਕੈਲਗਰੀ ਪੁਲਿਸ ਨੇ ਇੱਕ 41 ਸਾਲਾ ਮਕਾਨ ਮਾਲਕ ਨੂੰ ਕਿਰਾਏਦਾਰਾਂ ਦੇ ਬਾਥਰੂਮ ਅਤੇ ਬੈੱਡਰੂਮ ਵਿੱਚ ਕਥਿਤ ਤੌਰ 'ਤੇ ਗੁਪਤ ਕੈਮਰੇ ਲਗਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 7 ਜੂਨ ਨੂੰ ਇੱਕ ਕਿਰਾਏਦਾਰ ਨੇ ਆਪਣੇ ਬਾਥਰੂਮ ਵਿੱਚ ਸਰਜ ਪ੍ਰੋਟੈਕਟਰ ਦੇ ਅੰਦਰ ਲੁਕਿਆ ਹੋਇਆ ਛੋਟਾ ਕੈਮਰਾ ਅਤੇ ਬੈੱਡਰੂਮ ਵਿੱਚ ਸਮੋਕ ਡਿਟੈਕਟਰ ਉੱਤੇ ਲਗਿਆ ਹੋਇਆ ਇੱਕ ਹੋਰ ਕੈਮਰਾ ਦੇਖਿਆ।

ਇਸ ਤੋਂ ਬਾਅਦ ਉਸ ਨੇ ਹੋਰ ਕਿਰਾਏਦਾਰਾਂ ਨੂੰ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬਾਕੀ ਕਿਰਾਏਦਾਰਾਂ ਨੇ ਵੀ ਆਪਣੇ ਕਮਰਿਆਂ ਵਿੱਚ ਇਸੇ ਤਰ੍ਹਾਂ ਦੇ ਗੁਪਤ ਕੈਮਰੇ ਲੱਭੇ ਅਤੇ ਪੁਲਿਸ ਨੂੰ ਸੂਚਿਤ ਕੀਤਾ। 12 ਜੂਨ ਨੂੰ ਜਾਂਚਕਰਤਾਵਾਂ ਨੇ ਸਪਰਿੰਗਬਰੋ ਵੇਅ ਸਾਊਥ ਵੈਸਟ ਦੇ 200 ਬਲਾਕ ਵਿੱਚ ਇੱਕ ਘਰ 'ਤੇ ਸਰਚ ਵਾਰੰਟ ਜਾਰੀ ਕਰਕੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਇਲੈਕਟ੍ਰਾਨਿਕ ਸਟੋਰੇਜ ਡਿਵਾਈਸ ਜ਼ਬਤ ਕੀਤੇ। ਪੁਲਿਸ ਨੇ ਸ਼ੁੱਕਰਵਾਰ ਨੂੰ ਸੂਰੀਯੋਂਗ ਪਾਰਕ ਨੂੰ ਗ੍ਰਿਫ਼ਤਾਰ ਕੀਤਾ ਜੋ ਕਿਨਿੱਕ ਪਾਰਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੋ ਸਕਦਾ ਹੈ।

ਉਸ ਖ਼ਿਲਾਫ਼ ਇੱਕ ਬ੍ਰੇਕ ਐਂਡ ਐਂਟਰ ਅਤੇ voyeurism ਦੇ ਪੰਜ ਦੋਸ਼ ਦਰਜ ਕੀਤੇ ਗਏ ਹਨ। ਉਸ ਦੀ ਅਦਾਲਤ ਵਿੱਚ ਪੇਸ਼ੀ 7 ਅਗਸਤ ਨੂੰ ਹੋਵੇਗੀ। ਪੁਲਿਸ ਨੂੰ ਸ਼ੱਕ ਹੈ ਕਿ ਪਾਰਕ ਵੈਨਕੂਵਰ ਅਤੇ ਟੋਰਾਂਟੋ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਮਕਾਨ ਮਾਲਕ ਵਜੋਂ ਕੰਮ ਕਰਦਾ ਹੋ ਸਕਦਾ ਹੈ ਅਤੇ ਖ਼ਾਸ ਕਰਕੇ ਕੋਰੀਅਨ ਭਾਈਚਾਰੇ ਦੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਕੈਲਗਰੀ ਪੁਲਿਸ ਨੇ 403-266-1234 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Latest news

canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link