15.52C Vancouver
ADS

May 31, 2024 2:51 PM - The Canadian Press

ਡੋਨਾਲਡ ਟਰੰਪ 34 ਮਾਮਲਿਆਂ ’ਚ ਪਾਏ ਗਏ ਦੋਸ਼ੀ, 4 ਸਾਲ ਤੱਕ ਦੀ ਸੁਣਾਈ ਜਾ ਸਕਦੀ ਹੈ ਸਜ਼ਾ

Share On
can-trump-come-to-canada-now-that-hes-a-convicted-felon
Trump was found guilty today on all 34 counts in his criminal hush money trial, which are punishable by up to four years in prison.(Photo: The Canadian Press)

ਕੈਨੇਡਾ ਦੇ ਇੱਕ ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਹੁਣ ਤਕਨੀਕੀ ਤੌਰ ’ਤੇ ਕੈਨੇਡਾ ਵਿਚ ਦਾਖ਼ਲ ਹੋਣ ਦੇ ਯੋਗ ਨਹੀਂ ਰਹੇ ਕਿਉਂਕਿ ਉਹ ਅਪਰਾਧੀ ਸਾਬਤ ਹੋਏ ਹਨ। ਟਰੰਪ ਨੂੰ ਉਨ੍ਹਾਂ ਖਿਲਾਫ ਚੱਲ ਰਹੇ ਅਪਰਾਧਿਕ ਹਸ਼ ਮਨੀ ਟ੍ਰਾਇਲ ਵਿਚ ਸਾਰੇ 34 ਮਾਮਲਿਆਂ ਵਿਚ ਦੋਸ਼ ਪਾਇਆ ਗਿਆ ਹੈ, ਜਿਸ ਵਿਚ ਉਨ੍ਹਾਂ ਨੂੰ 4 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

“ਟੋਰਾਂਟੋ ਆਧਾਰਿਤ ਇਮੀਗ੍ਰੇਸ਼ਨ ਵਕੀਲ ਅਤੇ ਪਾਲਿਸੀ ਵਿਸ਼ਲੇਸ਼ਕ ਮਾਰੀਓ ਬੇਲਿਸਿਮੋ ਨੇ ਕਿਹਾ ਕਿ ਦੋਸ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਟਰੰਪ ਨੂੰ ਆਪਣੀ ਸਜ਼ਾ ਪੂਰੀ ਕਰਨ ਦੇ ਘੱਟੋ-ਘੱਟ ਪੰਜ ਸਾਲ ਬਾਅਦ ਤੱਕ ਇੱਕ ਨਾਗਰਿਕ ਵਜੋਂ ਕੈਨੇਡਾ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਜਾ ਸਕਦਾ ਹੈ। ਵਕੀਲ ਨੇ ਕਿਹਾ ਕਿ ਵਿਕਲਪਕ ਤੌਰ ’ਤੇ ਟਰੰਪ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ ਜੇ ਉਨ੍ਹਾਂ ਕੋਲ ਕੈਨੇਡਾ ਆਉਣ ਦਾ ਕੋਈ ਖਾਸ ਕਾਰਨ ਹੋਵੇ ਪਰ ਬਹੁਤੇ ਲੋਕਾਂ ਲਈ ਇਹੋ ਜਿਹੇ ਹਾਲਾਤ ਵਿਚ ਵੀਜ਼ਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਬਿ੍ਰਟਿਸ਼ ਕੋਲੰਬੀਆ ਬੇਸਡ ਇਮੀਗ੍ਰੇਸ਼ਨ ਵਕੀਲ ਨਾਥਨ ਮੈਕਕੁਆਰੀ ਨੇ ਕਿਹਾ ਕਿ ਟਰੰਪ ਦੀ ਕੈਨੇਡਾ ਯਾਤਰਾ ਉਨ੍ਹਾਂ ਦੀ ਰਾਜਨੀਤਕ ਕਿਸਮਤ ’ਤੇ ਨਿਰਭਰ ਹੋਵੇਗੀ, ਜੇ ਉਹ ਦੁਬਾਰਾ ਰਾਸ਼ਟਰਪਤੀ ਚੁਣੇ ਜਾਂਦੇ ਨੇ ਤਾਂ ਡਿਪਲੋਮੈਟਿਕ ਕਾਰਨਾਂ ਕਰਕੇ ਉਨ੍ਹਾਂ ਨੂੰ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ।

ਉਥੇ ਹੀ, ਪਬਲਿਕ ਸੇਫਟੀ ਅਤੇ ਇਮੀਗ੍ਰੇਸ਼ਨ ਮਿਨਿਸਟਰ ਦੇ ਬੁਲਾਰਿਆਂ ਨੇ ਇਸ ਮਾਮਲੇ ਵਿਚ ਕੋਈ ਵੀ ਟਿੱਪਣੀ ਤੋਂ ਇਨਕਾਰ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕਿਹਾ ਕਿ ਕੈਨੇਡਾ ਵਿਚ ਕਿਸ ਨੂੰ ਆਉਣ ਦਿੱਤਾ ਜਾਵੇ, ਇਸ ਦਾ ਫੈਸਲਾ ਕੇਸ ਬਾਏ ਕੇਸ ਦੇ ਆਧਾਰ ’ਤੇ ਕੀਤਾ ਜਾਂਦਾ ਹੈ।

Latest news

farmers-suspend-protest-at-punjab-haryana-border-meeting-with-manohar-lal-set-for-september-4
Punjabi

ਕਿਸਾਨ ਅੰਦੋਲਨ ਮੁਅੱਤਲ, 4 ਸਤੰਬਰ ਨੂੰ ਮਨੋਹਰ ਲਾਲ ਨਾਲ ਹੋਵੇਗੀ ਮੀਟਿੰਗ

ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਆਪਣੇ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ 'ਤੇ ਚਰਚਾ ਲਈ 4 ਸਤੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੀਟਿੰਗ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ।
alberta-ai-data-centres-face-public-scrutiny-at-lacombe-town-hall
Punjabi

ਐਲਬਰਟਾ ਦੇ Lacombe ਵਿਚ ਏ.ਆਈ. ਡਾਟਾ ਸੈਂਟਰਾਂ ਸਬੰਧੀ ਹੋਵੇਗੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਤੇ Innovation Minister ਨੈਟ ਗਲੂਬਿਸ਼ ਵੱਲੋਂ ਅੱਜ ਸ਼ਾਮ Lacombe ਵਿਚ ਸ਼ਹਿਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਾਟਾ ਸੈਂਟਰਾਂ ਬਾਰੇ ਲੋਕਾਂ ਦੇ ਵਿਚਾਰ ਸੁਣਨ ਲਈ ਟਾਊਨ ਹਾਲ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਡਾਟਾ ਸੈਂਟਰ ਸਥਾਪਤ ਕਰਨ ਦੀ ਯੋਜਨਾ ਦਾ ਕੁਝ ਸਥਾਨਕ ਲੋਕਾਂ ਅਤੇ ਵਾਤਾਵਰਨ ਪੱਖੀਆਂ ਵੱਲੋਂ ਕਸਵਿਰੋਧ ਕੀਤਾ ਜਾ ਰਿਹਾ ਹੈ।
b-c-governments-decision-to-shut-public-employee-directory-sparks-transparency-debate
Punjabi

ਬੀ.ਸੀ. ਸਰਕਾਰੀ ਡਾਇਰੈਕਟਰੀ ਬੰਦ ਕਰਨ ’ਤੇ ਵਿਵਾਦ, ਵਿਰੋਧੀ ਧਿਰ ਨੇ ਚੁੱਕੇ ਪਾਰਦਰਸ਼ਤਾ ’ਤੇ ਸਵਾਲ

ਬੀ.ਸੀ. ਦੀ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਬਾਰੇ ਔਨਲਾਈਨ ਸਰਕਾਰੀ ਡਾਇਰੈਕਟਰੀ ਨੂੰ ਆਮ ਪਬਲਿਕ ਲਈ ਅਚਾਨਕ ਬੰਦ ਕਰਨ ਦੇ ਫ਼ੈਸਲੇ ਨੇ ਸੂਬੇ ਦੀ ਰਾਜਨੀਤੀ ਗਰਮਾ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਨੂੰ ਜਨਤਾ ਤੋਂ ਜਾਣਕਾਰੀ ਲੁਕਾਉਣ ਅਤੇ transparency 'ਤੇ ਹਮਲਾ ਦੱਸਿਆ ਹੈ, ਦੂਜੇ ਪਾਸੇ ਸਰਕਾਰ ਇਸ ਨੂੰ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਜੋੜ ਰਹੀ ਹੈ।
poilievre-targets-liberal-government-over-catch-and-release-bail-system
Punjabi

ਪੌਲੀਐਵ ਨੇ ‘ਕੈਚ ਐਂਡ ਰਿਲੀਜ਼’ ਨੀਤੀ ’ਤੇ ਲਿਬਰਲ ਸਰਕਾਰ ਨੂੰ ਘੇਰਿਆ

ਕੈਨੇਡਾ ਵਿਚ ਗੰਭੀਰ ਅਪਰਾਧੀਆਂ ਨੂੰ ਆਸਾਨੀ ਨਾਲ ਮਿਲਣ ਵਾਲੀ ਜ਼ਮਾਨਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਰਮ ਕਾਨੂੰਨਾਂ ਕਾਰਨ ਖ਼ਤਰਨਾਕ ਅਪਰਾਧੀ ਜੇਲ੍ਹ ਵਿਚੋਂ ਛੁੱਟ ਕੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਆਮ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ।
canadas-wildfire-season-could-rank-among-countrys-worst-on-record
Punjabi

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ ਦੇਸ਼ ਦਾ ਚੌਥਾ ਸਭ ਤੋਂ ਖਰਾਬ ਸੀਜ਼ਨ ਹੋ ਸਕਦਾ ਹੈ। ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਐਲੇਨੋਰ ਓਲਸੇਵਸਕੀ ਨੇ ਬੀਤੀ ਸ਼ਾਮ ਇੱਕ ਵਰਚੁਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਅਜੇ ਵੀ ਵਾਈਲਡ ਫਾਇਰ ਸੀਜ਼ਨ ਦੇ ਬਿਲਕੁਲ ਵਿਚਕਾਰ ਹਾਂ ਅਤੇ ਕੁਝ ਇਲਾਕੇ ਬਹੁਤ ਹੀ ਮੁਸ਼ਕਲ ਤੇ ਅਨਿਸ਼ਚਿਤ ਹਾਲਾਤ ਦਾ ਸਾਹਮਣਾ ਕਰ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link