25.65C Vancouver
ADS

Jan 16, 2026 2:16 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨ ਨਾਲ ਇੱਕ ਟੈਰਿਫ-ਕੋਟਾ ਡੀਲ ਦਾ ਕੀਤਾ ਐਲਾਨ

Share On
canada-china-strike-preliminary-deal-easing-canola-tariffs-in-exchange-for-ev-access
Prime Minister Mark Carney meets with Chinese President Xi Jinping in Beijing following trade discussions. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨ ਨਾਲ ਇੱਕ ਟੈਰਿਫ-ਕੋਟਾ ਡੀਲ ਦਾ ਐਲਾਨ ਕੀਤਾ ਹੈ, ਜਿਸ ਵਿਚ ਕੈਨੋਲਾ ਦੇ ਐਕਸਪੋਰਟ ਬਦਲੇ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਲਈ ਕੈਨੇਡਾ ਦੇ ਰਾਹ ਖੋਲ੍ਹ ਦਿੱਤੇ ਗਏ ਹਨ। ਇਸ ਸਮਝੌਤੇ ਤਹਿਤ ਕੈਨੇਡੀਅਨ ਕਿਸਾਨਾਂ ਨੂੰ ਚੀਨ ਮਾਰਕੀਟ ਵਿਚ ਰਾਹਤ ਦਿਵਾਉਣ ਲਈ ਕੈਨੇਡਾ ਨੇ ਲਗਭਗ 50,000 ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਨੂੰ ਘੱਟ ਡਿਊਟੀ 'ਤੇ ਕੈਨੇਡਾ ਆਉਣ ਦੀ ਹਰੀ ਝੰਡੀ ਦਿੱਤੀ ਹੈ। ਇਨ੍ਹਾਂ 'ਤੇ ਸਿਰਫ਼ 6.1 ਫੀਸਦੀ ਟੈਰਿਫ ਲੱਗੇਗਾ, ਜੋ ਕਿ ਪੁਰਾਣੇ 100 ਫੀਸਦੀ ਟੈਰਿਫ ਦੇ ਮੁਕਾਬਲੇ ਵੱਡੀ ਕਟੌਤੀ ਹੈ।

ਇਸ ਦਾ ਮਤਲਬ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਬੀ.ਵਾਈ.ਡੀ. ਅਤੇ Xiaomi ਵਰਗੀਆਂ ਚੀਨੀ ਕੰਪਨੀਆਂ ਦੀਆਂ ਹਜ਼ਾਰਾਂ ਇਲੈਕਟ੍ਰਿਕ ਗੱਡੀਆਂ ਕੈਨੇਡੀਅਨ ਸ਼ੋਅਰੂਮ ਵਿਚ ਨਜ਼ਰ ਆ ਸਕਦੀਆਂ ਹਨ। ਇਸ ਡੀਲ ਦੇ ਬਦਲੇ 1 ਮਾਰਚ, 2026 ਤੱਕ ਬੀਜਿੰਗ ਕੈਨੋਲਾ ਸੀਡ 'ਤੇ ਡਿਊਟੀ ਨੂੰ 84 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦੇਵੇਗਾ ਅਤੇ ਘੱਟੋ-ਘੱਟ ਸਾਲ ਦੇ ਅੰਤ ਤੱਕ ਕੈਨੇਡੀਅਨ ਕੈਨੋਲਾ ਮੀਲ, ਝੀਂਗਾ, ਕੇਕੜੇ ਅਤੇ ਮਟਰ 'ਤੇ ਕੋਈ ਟੈਰਿਫ ਨਹੀਂ ਲੱਗੇਗਾ।

ਕਾਰਨੀ ਨੇ ਬੀਜਿੰਗ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕਈ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਡੀਲ ਦਾ ਐਲਾਨ ਕੀਤਾ। ਇਹ ਪੀ. ਐੱਮ. ਕਾਰਨੀ ਦਾ ਪਹਿਲਾ ਚੀਨ ਦੌਰਾ ਸੀ। ਪ੍ਰਧਾਨ ਮੰਤਰੀ ਮੁਤਾਬਕ, ਪੰਜ ਸਾਲਾਂ ਵਿਚ ਇਹਨਾਂ ਵਿਚੋਂ 50 ਫੀਸਦੀ ਇਲੈਕਟ੍ਰਿਕ ਕਾਰਾਂ ਦੀ ਇੰਪੋਰਟ ਕੀਮਤ $35,000 ਤੋਂ ਵੀ ਘੱਟ ਹੋਵੇਗੀ, ਜਿਸ ਨਾਲ ਕੈਨੇਡੀਅਨ ਲਈ ਨਵੇਂ ਕਿਫਾਇਤੀ ਵਿਕਲਪ ਪੈਦਾ ਹੋਣਗੇ।

Latest news

verdict-expected-in-edmonton-dog-attack-death-trial
Punjabi

ਐਡਮਿੰਟਨ 'ਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ ਮਾਰੇ ਗਏ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਆ ਸਕਦੈ ਫੈਸਲਾ

ਐਡਮਿੰਟਨ ਵਿਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ 11 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਜੱਜ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ, ਜਿਸ ਵਿੱਚ ਇਹ ਤੈਅ ਹੋਵੇਗਾ ਕਿ ਕੁੱਤਿਆਂ ਦੀ ਮਾਲਕਣ ਇਸ ਮੌਤ ਲਈ ਦੋਸ਼ੀ ਹੈ ਜਾਂ ਨਹੀਂ।Crystal MacDonald 'ਤੇ ਅਪਰਾਧਿਕ ਲਾਪਰਵਾਹੀ ਕਾਰਨ ਮੌਤ ਹੋਣ ਦੇ ਦੋਸ਼ ਲਗਾਏ ਗਏ ਹਨ, ਜਿਸ ਵਿੱਚ ਉਸਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਇਹ ਮਾਮਲਾ 11 ਸਾਲਾ Kache Grist ਦੀ ਮੌਤ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਅਪ੍ਰੈਲ 2024 ਵਿੱਚ MacDonald ਦੇ ਐਡਮਿੰਟਨ ਸਥਿਤ ਘਰ ਵਿੱਚ ਉਸਦੇ ਦੋ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਦੇ ਸਮੇਂ ਮੈਕਡੋਨਲਡ ਅਤੇ ਬੱਚੇ ਦੇ ਪਿਤਾ Wesley Grist ਇੱਕੋ ਘਰ ਵਿੱਚ ਰੂਮਮੇਟ ਵਜੋਂ ਰਹਿ ਰਹੇ ਸਨ।ਮ੍ਰਿਤਕ ਬੱਚਾ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਪਿਤਾ ਨੂੰ ਮਿਲਣ ਲਈ ਐਡਮਿੰਟਨ ਆਇਆ ਹੋਇਆ ਸੀ।MacDonald ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸਨੇ ਵਾਰ-ਵਾਰ ਬੱਚੇ ਦੇ ਪਿਤਾ ਨੂੰ ਕਿਹਾ ਸੀ ਕਿ ਉਹ Kache ਨੂੰ ਕੁੱਤਿਆਂ ਨਾਲ ਇਕੱਲਾ ਨਾ ਛੱਡੇ। ਉਸਨੇ ਇਹ ਵੀ ਕਿਹਾ ਕਿ ਉਹ ਇਹਨਾਂ ਕੁੱਤਿਆਂ ਨੂੰ ਖਾਸ ਟ੍ਰੇਨਿੰਗ ਦਿਵਾਉਣ ਦੀ ਯੋਜਨਾ ਬਣਾ ਰਹੀ ਸੀ। ਕਿ ਇਸ ਜਾਨਲੇਵਾ ਹਮਲੇ ਤੋਂ ਪਹਿਲਾਂ ਵੀ ਇਹਨਾਂ ਕੁੱਤਿਆਂ ਦਾ ਰਿਕਾਰਡ ਖ਼ਤਰਨਾਕ ਰਿਹਾ ਸੀ।
surrey-police-seek-help-identifying-robbery-suspect-near-central-skytrain-station
Punjabi

ਸਰੀ ਪੁਲਿਸ ਨੇ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ 'ਚ ਸ਼ੱਕੀ ਵਿਅਕਤੀ ਦੀ ਤਸਵੀਰ ਕੀਤੀ ਜਾਰੀ

ਸਰੀ ਪੁਲਿਸ ਸਰਵਿਸ ਨੇ ਸੈਂਟਰਲ ਸਕਾਈਟਰੇਨ ਸਟੇਸ਼ਨ ਨੇੜੇ ਹੋਈ ਇੱਕ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ ਵਿਚ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਆਮ ਜਨਤਾ ਤੋਂ ਉਸ ਦੀ ਪਛਾਣ ਵਿਚ ਮਦਦ ਮੰਗੀ ਹੈ। ਪੁਲਿਸ ਮੁਤਾਬਕ ਇਹ ਘਟਨਾ 24 ਅਪ੍ਰੈਲ ਨੂੰ ਸ਼ਾਮ ਲਗਭਗ 7:10 ਵਜੇ ਵਾਪਰੀ।
rajya-sabha-mp-harbhajan-singh-accuses-aap-leadership-of-selling-punjab-posts-after-joining-bjp
Punjabi

ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਹਰਭਜਨ ਸਿੰਘ ਨੇ AAP ਲੀਡਰਸ਼ਿਪ 'ਤੇ ਲਗਾਏ ਗੰਭੀਰ ਦੋਸ਼

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ। ਹਰਭਜਨ ਸਿੰਘ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਭ ਕੁਝ ਵੇਚ ਦਿੱਤਾ ਹੈ, ਇਥੋਂ ਤੱਕ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੋਂ ਲੈ ਕੇ ਮੰਤਰੀ ਅਹੁਦੇ ਤੱਕ ਪੈਸੇ ਲੈ ਕੇ ਦਿੱਤੇ ਗਏ ਹਨ।
former-durham-officer-arrested-in-alberta-on-multiple-sexual-assault-charges
Punjabi

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਕੇਵਿਨ ਸੀਮਨਸ 'ਤੇ ਦੋ ਦਹਾਕੇ ਪੁਰਾਣੇ ਮਾਮਲਿਆਂ ਵਿੱਚ ਜਿਨਸੀ ਸ਼ੋਸ਼ਣ ਅਤੇ ਹਥਿਆਰਾਂ ਦੀ ਵਰਤੋਂ ਸਣੇ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ - SIU ਮੁਤਾਬਕ ਇਹ ਮਾਮਲਾ 2003 ਦਾ ਹੈ।
carney-says-alberta-central-to-canadas-future-after-smith-referendum-announcement
Punjabi

ਕਾਰਨੀ ਨੇ ਐਲਬਰਟਾ ਨੂੰ ਕੈਨੇਡਾ ਦੇ ਭਵਿੱਖ ਲਈ ਦੱਸਿਆ ਅਹਿਮ, ਸਮਿਥ ਦੇ ਰੈਫਰੈਂਡਮ ਐਲਾਨ ਮਗਰੋਂ ਦਿੱਤਾ ਬਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਕੈਨੇਡਾ ਤੋਂ ਵੱਖ ਹੋਣ ਸਬੰਧੀ ਰੈਫਰੈਂਡਮ ਕਰਵਾਉਣ ਦਾ ਐਲਾਨ ਕਰਨ ਤੋਂ ਬਾਅਦ ਸੂਬੇ ਨੂੰ ਦੇਸ਼ ਦੇ ਵਿਕਾਸ ਦਾ ਇੱਕ ਅਹਿਮ ਹਿੱਸਾ ਦੱਸਦਿਆਂ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਐਲਬਰਟਾ ਦਾ ਕੇਂਦਰ ਵਿਚ ਹੋਣਾ ਬਹੁਤ ਜ਼ਰੂਰੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link