30.97C Vancouver
ADS

Mar 16, 2020 6:29 PM -

ਕਨੇਡੀਅਨ ਨਾਗਰਿਕ, ਪਰਮਾਨੈਂਟ ਰੈਜ਼ੀਡੈਂਟਸ ਅਤੇ ਨਜ਼ਦੀਕੀ ਪਰਿਵਾਰਾਂ ਨੂੰ ਛੱਡ, ਬਾਕੀਆਂ ਲਈ ਕੈਨੇਡਾ 'ਚ ਐਂਟਰੀ ਦੀ ਮਨਾਹੀ, ਅਮਰੀਕੀਆਂ ਲਈ ਦਾਖਿਲਾ ਖੁੱਲ੍ਹਾ

Share On
canada-denying-entry-to-nearly-everyone-who-isnt-a-canadian-citizen-or-pr-americans-allowed-to-enter
Prime Minister Justin Trudeau responds to a question during Question Period in the House of Commons Tuesday March 10, 2020 in Ottawa. Trudeau plans today to announce federal funding to help provincial health-care systems cope with the increasing number of new coronavirus cases and to help Canadian workers who are forced to isolate themselves. THE CANADIAN PRESS/Adrian Wyld

ਕੋਵਿਡ-19 ਦੇ ਕੈਨੇਡਾ 'ਚ ਵਧਦੇ ਖਤਰੇ ਨੂੰ ਲੈਕੇ, ਦੇਸ਼ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੇ ਵੇਰਵੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਦੇਸ਼ ਨੂੰ ਸੰਬੋਧਨ ਕਰਦੇ ਹੋਏ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ, ਜਿਹੜੇ ਲੋਕ ਕਨੇਡੀਅਨ ਨਾਗਰਿਕ ਨਹੀਂ ਹਨ, ਜਾਂ ਦੇਸ਼ ਦੇ ਪੀ.ਆਰ. ਨਹੀਂ ਹਨ, ਅਤੇ ਕਿਸੇ ਨਾਗਰਿਕ ਦੇ ਪਰਿਵਾਰਿਕ ਮੈਂਬਰ ਜਾਂ ਅਮਰੀਕੀ ਨਾਗਰਿਕ ਨਹੀਂ ਹਨ, ਉਨ੍ਹਾਂ ਦਾ ਕੈਨੇਡਾ 'ਚ ਦਾਖਿਲਾ ਬੰਦ ਕੀਤਾ ਜਾ ਰਿਹਾ ਹੈ।

ਇਹ ਨਿਯਮ 18 ਮਾਰਚ, ਯਾਨੀ ਕਿ ਬੁੱਧਵਾਰ ਤੋਂ ਲਾਗੂ ਹੋ ਰਹੇ ਹਨ।

ਇਸਦੇ ਨਾਲ ਹੀ ਏਅਰਲਾਈਨਸ ਨੂੰ ਕਿਹਾ ਗਿਆ ਹੈ ਕਿ, ਹਰ ਸਵਾਰੀ ਦੀ ਬੇਸਿਕ ਅਸੈਸਮੈਂਟ ਕੀਤੀ ਜਾਵੇ, ਅਤੇ ਜੇਕਰ ਕਿਸੇ ਵਿਅਕਤੀ ਨੂੰ ਇਸ ਬਿਮਾਰੀ ਵਾਲੇ ਲੱਛਣ ਮਿਲਦੇ ਹਨ, ਤਾਂ ਉਨ੍ਹਾਂ ਨੂੰ ਫਲਾਈਟ 'ਤੇ ਚੜ੍ਹਨ ਦੀ ਇਜਾਜਤ ਨਹੀਂ ਹੋਵੇਗੀ।

ਬੁੱਧਵਾਰ ਤੋਂ ਸਿਰਫ 4 ਕਨੇਡੀਅਨ ਹਵਾਈ ਅੱਡੇ ਅੰਤਰਰਾਸ਼ਟਰੀ ਹਵਾਈ ਸੇਵਾ ਲਈ ਵਰਤੇ ਜਾਣਗੇ।

ਟੋਰੌਂਟੋ, ਵੈਨਕੂਵਰ, ਕੈਲਗਰੀ ਅਤੇ ਮੌਂਟਰੀਅਲ ਦੇ ਹਵਾਈ ਅੱਡੇ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ।

ਟਰੂਡੋ ਨੇ ਦੱਸਿਆ ਕਿ ਇਨ੍ਹਾਂ ਫੈਸਲਿਆਂ ਸੰਬੰਧੀ ਜੀ-7 ਦੇਸ਼ਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।

ਟਰੂਡੋ ਨੇ ਦੱਸਿਆ ਕਿ ਪਬਲਿਕ ਅਥਾਰਿਟੀ ਲਗਾਤਾਰ ਵੱਡੀ ਗਿਣਤੀ 'ਚ ਟੈਸਟ ਕੰਡਕਟ ਕਰ ਰਹੀ ਹੈ।

ਹਰ ਰੋਜ ਹੈਲਥ ਕੈਨੇਡਾ ਵੱਲੋਂ ਦੁਪਹਿਰ ਦੇ ਸਮੇਂ ਪ੍ਰੈਸ ਕਾਨਫਰੰਸ ਕਰ ਜਾਣਕਾਰੀਆਂ ਵੀ ਜਾਰੀ ਕੀਤੀਆਂ ਜਾਣਗੀਆਂ।

Latest news

verdict-expected-in-edmonton-dog-attack-death-trial
Punjabi

ਐਡਮਿੰਟਨ 'ਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ ਮਾਰੇ ਗਏ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਆ ਸਕਦੈ ਫੈਸਲਾ

ਐਡਮਿੰਟਨ ਵਿਚ ਦੋ ਸਾਲ ਪਹਿਲਾਂ ਕੁੱਤਿਆਂ ਦੇ ਹਮਲੇ ਕਾਰਨ 11 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਜੱਜ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ, ਜਿਸ ਵਿੱਚ ਇਹ ਤੈਅ ਹੋਵੇਗਾ ਕਿ ਕੁੱਤਿਆਂ ਦੀ ਮਾਲਕਣ ਇਸ ਮੌਤ ਲਈ ਦੋਸ਼ੀ ਹੈ ਜਾਂ ਨਹੀਂ।Crystal MacDonald 'ਤੇ ਅਪਰਾਧਿਕ ਲਾਪਰਵਾਹੀ ਕਾਰਨ ਮੌਤ ਹੋਣ ਦੇ ਦੋਸ਼ ਲਗਾਏ ਗਏ ਹਨ, ਜਿਸ ਵਿੱਚ ਉਸਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਇਹ ਮਾਮਲਾ 11 ਸਾਲਾ Kache Grist ਦੀ ਮੌਤ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਅਪ੍ਰੈਲ 2024 ਵਿੱਚ MacDonald ਦੇ ਐਡਮਿੰਟਨ ਸਥਿਤ ਘਰ ਵਿੱਚ ਉਸਦੇ ਦੋ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਦੇ ਸਮੇਂ ਮੈਕਡੋਨਲਡ ਅਤੇ ਬੱਚੇ ਦੇ ਪਿਤਾ Wesley Grist ਇੱਕੋ ਘਰ ਵਿੱਚ ਰੂਮਮੇਟ ਵਜੋਂ ਰਹਿ ਰਹੇ ਸਨ।ਮ੍ਰਿਤਕ ਬੱਚਾ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਪਿਤਾ ਨੂੰ ਮਿਲਣ ਲਈ ਐਡਮਿੰਟਨ ਆਇਆ ਹੋਇਆ ਸੀ।MacDonald ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸਨੇ ਵਾਰ-ਵਾਰ ਬੱਚੇ ਦੇ ਪਿਤਾ ਨੂੰ ਕਿਹਾ ਸੀ ਕਿ ਉਹ Kache ਨੂੰ ਕੁੱਤਿਆਂ ਨਾਲ ਇਕੱਲਾ ਨਾ ਛੱਡੇ। ਉਸਨੇ ਇਹ ਵੀ ਕਿਹਾ ਕਿ ਉਹ ਇਹਨਾਂ ਕੁੱਤਿਆਂ ਨੂੰ ਖਾਸ ਟ੍ਰੇਨਿੰਗ ਦਿਵਾਉਣ ਦੀ ਯੋਜਨਾ ਬਣਾ ਰਹੀ ਸੀ। ਕਿ ਇਸ ਜਾਨਲੇਵਾ ਹਮਲੇ ਤੋਂ ਪਹਿਲਾਂ ਵੀ ਇਹਨਾਂ ਕੁੱਤਿਆਂ ਦਾ ਰਿਕਾਰਡ ਖ਼ਤਰਨਾਕ ਰਿਹਾ ਸੀ।
surrey-police-seek-help-identifying-robbery-suspect-near-central-skytrain-station
Punjabi

ਸਰੀ ਪੁਲਿਸ ਨੇ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ 'ਚ ਸ਼ੱਕੀ ਵਿਅਕਤੀ ਦੀ ਤਸਵੀਰ ਕੀਤੀ ਜਾਰੀ

ਸਰੀ ਪੁਲਿਸ ਸਰਵਿਸ ਨੇ ਸੈਂਟਰਲ ਸਕਾਈਟਰੇਨ ਸਟੇਸ਼ਨ ਨੇੜੇ ਹੋਈ ਇੱਕ ਲੁੱਟ-ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਸਬੰਧ ਵਿਚ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਆਮ ਜਨਤਾ ਤੋਂ ਉਸ ਦੀ ਪਛਾਣ ਵਿਚ ਮਦਦ ਮੰਗੀ ਹੈ। ਪੁਲਿਸ ਮੁਤਾਬਕ ਇਹ ਘਟਨਾ 24 ਅਪ੍ਰੈਲ ਨੂੰ ਸ਼ਾਮ ਲਗਭਗ 7:10 ਵਜੇ ਵਾਪਰੀ।
rajya-sabha-mp-harbhajan-singh-accuses-aap-leadership-of-selling-punjab-posts-after-joining-bjp
Punjabi

ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਹਰਭਜਨ ਸਿੰਘ ਨੇ AAP ਲੀਡਰਸ਼ਿਪ 'ਤੇ ਲਗਾਏ ਗੰਭੀਰ ਦੋਸ਼

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ। ਹਰਭਜਨ ਸਿੰਘ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਭ ਕੁਝ ਵੇਚ ਦਿੱਤਾ ਹੈ, ਇਥੋਂ ਤੱਕ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੋਂ ਲੈ ਕੇ ਮੰਤਰੀ ਅਹੁਦੇ ਤੱਕ ਪੈਸੇ ਲੈ ਕੇ ਦਿੱਤੇ ਗਏ ਹਨ।
former-durham-officer-arrested-in-alberta-on-multiple-sexual-assault-charges
Punjabi

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

ਐਲਬਰਟਾ ਪੁਲਿਸ ਨੇ ਓਨਟਾਰੀਓ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਕੇਵਿਨ ਸੀਮਨਸ 'ਤੇ ਦੋ ਦਹਾਕੇ ਪੁਰਾਣੇ ਮਾਮਲਿਆਂ ਵਿੱਚ ਜਿਨਸੀ ਸ਼ੋਸ਼ਣ ਅਤੇ ਹਥਿਆਰਾਂ ਦੀ ਵਰਤੋਂ ਸਣੇ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ - SIU ਮੁਤਾਬਕ ਇਹ ਮਾਮਲਾ 2003 ਦਾ ਹੈ।
carney-says-alberta-central-to-canadas-future-after-smith-referendum-announcement
Punjabi

ਕਾਰਨੀ ਨੇ ਐਲਬਰਟਾ ਨੂੰ ਕੈਨੇਡਾ ਦੇ ਭਵਿੱਖ ਲਈ ਦੱਸਿਆ ਅਹਿਮ, ਸਮਿਥ ਦੇ ਰੈਫਰੈਂਡਮ ਐਲਾਨ ਮਗਰੋਂ ਦਿੱਤਾ ਬਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਕੈਨੇਡਾ ਤੋਂ ਵੱਖ ਹੋਣ ਸਬੰਧੀ ਰੈਫਰੈਂਡਮ ਕਰਵਾਉਣ ਦਾ ਐਲਾਨ ਕਰਨ ਤੋਂ ਬਾਅਦ ਸੂਬੇ ਨੂੰ ਦੇਸ਼ ਦੇ ਵਿਕਾਸ ਦਾ ਇੱਕ ਅਹਿਮ ਹਿੱਸਾ ਦੱਸਦਿਆਂ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਐਲਬਰਟਾ ਦਾ ਕੇਂਦਰ ਵਿਚ ਹੋਣਾ ਬਹੁਤ ਜ਼ਰੂਰੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link