12.94C Vancouver
ADS

Mar 3, 2026 1:43 PM - Connect Newsroom - Ramandeep Kaur with files from The Canadian Press

ਪੀ.ਐਮ. ਕਾਰਨੀ ਪਹੁੰਚੇ ਆਸਟ੍ਰੇਲੀਆ, ਇੰਡੋ–ਪੈਸੀਫਿਕ ਸਾਂਝ ਮਜ਼ਬੂਤ ਕਰਨ 'ਤੇ ਦਿੱਤਾ ਜਾ ਰਿਹੈ ਜ਼ੋਰ

Share On
canada-pm-mark-carney-arrives-in-australia-to-strengthen-indo-pacific-ties
Prime Minister Mark Carney arrives in Australia during his first official visit as Canadian prime minister. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੇ ਵਿਦੇਸ਼ੀ ਦੌਰੇ ਦੇ ਅਗਲੇ ਪੜਾਅ ਤਹਿਤ ਆਸਟ੍ਰੇਲੀਆ ਦੀ ਧਰਤੀ 'ਤੇ ਪਹੁੰਚ ਚੁੱਕੇ ਹਨ। ਇਸ ਦੌਰੇ ਦਾ ਮੁੱਖ ਮਕਸਦ ਇਸ ਅਹਿਮ ਭਾਈਵਾਲ ਨਾਲ ਸਬੰਧਾਂ ਨੂੰ ਨਵੀਂ ਮਜ਼ਬੂਤੀ ਦੇਣਾ ਹੈ। ਮੌਜੂਦਾ ਗਲੋਬਲ ਚੁਣੌਤੀਆਂ ਅਤੇ ਅਨਿਸ਼ਚਿਤਤਾ ਦੇ ਦੌਰ ਵਿਚ ਔਟਵਾ ਆਪਣੇ ਭਰੋਸੇਯੋਗ ਸਹਿਯੋਗੀਆਂ ਨਾਲ ਰਿਸ਼ਤੇ ਪਹਿਲਾਂ ਨਾਲੋਂ ਹੋਰ ਮਜਬੂਤ ਕਰ ਰਿਹਾ ਹੈ।

ਹਾਲਾਂਕਿ, ਦੋਵੇਂ ਦੇਸ਼ ਇੱਕ-ਜਿਹੋ ਇਤਿਹਾਸ ਅਤੇ ਪੰਜ ਅੱਖਾਂ ਵਰਗੇ ਇੰਟੈਲੀਜੈਂਸ ਪਾਰਟਨਰਸ਼ਿਪ ਵਜ੍ਹਾ ਨਾਲ ਨਜ਼ਦੀਕ ਰਹੇ ਹਨ ਪਰ ਲੰਬੇ ਸਮੇਂ ਤੋਂ ਇਹ ਰਿਸ਼ਤਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਪਹਿਲੀ ਤਰਜੀਹ ਨਹੀਂ ਰਿਹਾ ਹੈ। ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਸਾਲ ਵਿਚ ਹੀ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ, ਜਦੋਂ ਕਿ ਸਾਬਕਾ ਪੀ. ਐੱਮ. ਜਸਟਿਨ ਟਰੂਡੋ ਆਪਣੇ ਪੂਰੇ ਕਾਰਜਕਾਲ ਦੌਰਾਨ ਕਦੇ ਵੀ ਉੱਥੇ ਨਹੀਂ ਗਏ ਸਨ।

ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਸਾਡੀ ਆਪਸੀ ਸਰਗਰਮੀ ਓਨੀ ਨਹੀਂ ਰਹੀ ਜਿੰਨੀ ਹੋਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਦੇ ਦੌਰੇ ਮੁਤਾਬਕ, ਉਹ ਵੀਰਵਾਰ ਨੂੰ ਆਸਟ੍ਰੇਲੀਆਈ ਸੰਸਦ ਨੂੰ ਸੰਬੋਧਨ ਕਰਨਗੇ ਅਤੇ ਹਫਤੇ ਦੇ ਅੰਤ ਵਿਚ ਉਨ੍ਹਾਂ ਦੀ ਮੁਲਾਕਾਤ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਤੈਅ ਕੀਤੀ ਗਈ ਹੈ। ਦੋਵੇਂ ਦੇਸ਼ ਇੰਡੋ ਪੈਸੀਫਿਕ ਖੇਤਰ ਵਿਚ ਸਾਂਝੀ ਸੁਰੱਖਿਆ ਯੋਜਨਾਵਾਂ 'ਤੇ ਵੀ ਕੰਮ ਕਰ ਰਹੇ ਹਨ।

Latest news

towns-orders-removal-of-alberta-separation-billboard-after-public-complaints
Punjabi

ਸਿਆਸੀ ਸੁਨੇਹੇ ਵਾਲਾ ਬਿਲਬੋਰਡ ਹਟਾਉਣ ਲਈ ਟੇਬਰ ਪ੍ਰਸ਼ਾਸਨ ਦੇ ਹੁਕਮ

ਐਲਬਰਟਾ ਦੇ ਕਸਬੇ ਟੇਬਰ ਵਿਚ ਲੱਗੇ ਇਲੈਕਟ੍ਰਾਨਿਕ ਬਿਲਬੋਰਡ ਨੂੰ ਹਟਾਉਣ ਦੇ ਸਖਤ ਹੁਕਮ ਜਾਰੀ ਹੋਏ ਹਨ, ਜੋ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਹਿਮਾਇਤ ਕਰ ਰਿਹਾ ਸੀ। ਜਨਤਾ ਵੱਲੋਂ ਕਈ ਸ਼ਿਕਾਇਤਾਂ ਮਿਲਣ ਮਗਰੋਂ ਟਾਊਨ ਔਫ ਟੇਬਰ ਨੇ ਇਸ ਨੂੰ ਤੁਰੰਤ ਹਟਾਉਣ ਲਈ ਸਖਤੀ ਵਰਤੀ। ਇਸ ਡਿਜੀਟਲ ਬਿਲਬੋਰਡ ਉੱਤੇ Send Ottawa a message! Choose Alberta ਲਿਖਿਆ ਹੋਇਆ ਸੀ।
teens-body-recovered-from-b-c-lake-after-weekend-boat-capsize
Punjabi

ਬੀ.ਸੀ. ਦੀ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ

ਬੀ.ਸੀ. ਦੇ ਕੈਰੀਬੂ ਖੇਤਰ ਦੀ ਸਟੋਨੀ ਲੇਕ ਵਿਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ ਪ੍ਰਿੰਸ ਜਾਰਜ ਦੇ 17 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਹੀ ਨੌਜਵਾਨ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਸੀ ਅਤੇ ਉਸ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਓਪ੍ਰੇਸ਼ਨ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ Quesnel ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਸਟੋਨੀ ਲੇਕ ਵਿਚ ਵਾਪਰੀ ਸੀ।
former-surrey-mayor-calls-for-independent-investigation-into-sps-chiefs-dismissal
Punjabi

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਮੁਖੀ ਦੀ ਬਰਖ਼ਾਸਤਗੀ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਕੀਤੀ ਮੰਗ

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਚੀਫ਼ ਨੌਰਮ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਏ ਜਾਣ ਅਤੇ ਸਰੀ ਪੁਲਿਸ ਬੋਰਡ ਦੇ ਦੋ ਡਾਇਰੈਕਟਰਜ਼ ਦੇ ਅਸਤੀਫ਼ਿਆਂ ਦੇ ਮਾਮਲੇ ਵਿਚ ਇੱਕ ਸੁਤੰਤਰ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਮੈਕੈਲਮ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ ਭਾਵੇਂ ਉਹ ਕੋਈ ਕੌਂਸਲਰ ਹੋਵੇ ਜਾਂ ਮੇਅਰ ਅਤੇ ਜੇਕਰ ਨਿਯਮ ਟੁੱਟੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।
carney-congratulates-modi-on-becoming-indias-longest-serving-continuously-serving-prime-minister
Punjabi

ਪੀ.ਐਮ. ਕਾਰਨੀ ਨੇ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ

ਪੀ.ਐਮ.ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ 'ਤੇ ਮੁਬਾਰਕਬਾਦ ਦਿੱਤੀ ਹੈ। ਪੀ. ਐੱਮ. ਕਾਰਨੀ ਨੇ ਇਸ ਮੌਕੇ ਭਵਿੱਖ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਕੈਨੇਡਾ ਅਤੇ ਭਾਰਤ ਆਪਣੀ ਸਾਂਝੇਦਾਰੀ ਨੂੰ ਇੱਕ ਨਵੇਂ ਰੂਪ ਵਿਚ ਅੱਗੇ ਵਧਾ ਰਹੇ ਹਨ,ਉਹ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਖੁਸ਼ਹਾਲੀ ਅਤੇ ਆਰਥਿਕ ਤਰੱਕੀ ਲਿਆਉਣ ਲਈ ਮਿਲ ਕੇ ਕੰਮ ਜਾਰੀ ਰੱਖਣ ਦੇ ਇੱਛੁਕ ਹਨ।
majithias-anticipatory-bail-plea-adjourned-to-june-11-in-majitha-police-station-case
Punjabi

ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 11 ਜੂਨ ਤੱਕ ਟਲਿਆ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਕੱਲ੍ਹ 9 ਜੂਨ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਮਜੀਠਾ ਥਾਣਾ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਗ੍ਰਿਫਤਾਰੀ ‘ਤੇ ਰੋਕ ਲਾਉਣ ਅਤੇ ਅਗਾਊਂ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ‘ਤੇ ਅੱਜ ਸੁਣਵਾਈ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link