19.45C Vancouver
ADS

May 27, 2020 2:09 AM -

ਕਈ ਹਫ਼ਤਿਆਂ 'ਚ ਪਹਿਲੀ ਵਾਰ ਕੈਨੇਡਾ 'ਚ 1,000 ਤੋਂ ਘੱਟ ਕੋਵਿਡ-19 ਮਾਮਲੇ ਹੋਏ ਰਿਪੋਰਟ

Share On
canada-reports-less-than-1-000-covid-19-cases-for-the-first-time-in-weeks
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 86,000 ਤੋਂ ਟੱਪ ਗਿਆ ਹੈ। ਹੁਣ ਕੈਨੇਡਾ 'ਚ ਵਾਇਰਸ ਸੰਬੰਧੀ 86,648 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 6,639 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਬ੍ਰਿਟਿਸ਼ ਕੋਲੰਬੀਆ 'ਚ ਪੀੜਤਾਂ ਦੀ ਗਿਣਤੀ 2,541 ਹੋ ਚੁੱਕੀ ਹੈ। ਬੀ.ਸੀ. 'ਚ ਇਸ ਵਾਇਰਸ ਕਾਰਨ 161 ਲੋਕਾਂ ਦੀ ਜਾਨ ਵੀ ਚਲੀ ਗਈ ਹੈ।



ਔਂਟੈਰੀਓ 'ਚ 26,000 ਦੇ ਪਾਰ ਪਹੁੰਚੀ ਵਾਇਰਸ ਪੀੜਤਾਂ ਦੀ ਗਿਣਤੀ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 26,191 ਤੱਕ ਪਹੁੰਚ ਚੁੱਕੀ ਹੈ। ਸੂਬੇ 'ਚ ਇਸ ਵਾਇਰਸ ਸੰਬੰਧੀ 287 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਅਲਾਵਾ ਸੂਬੇ 'ਚ 21 ਹੋਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ। ਹੁਣ ਤਕ ਸੂਬੇ ਦੇ 2,123 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਔਂਟੈਰੀਓ ਦੇ ਚੀਫ ਮੈਡੀਕਲ ਅਫਸਰ, ਡਾ. ਡੇਵਿਡ ਵਿਲੀਅਮਸ ਨੇ ਅੱਜ ਦੀ ਪ੍ਰੈਸ ਬ੍ਰੀਫਿੰਗ 'ਚ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸੂਬੇ 'ਚ ਵਾਇਰਸ ਤੋਂ ਰਿਕਵਰ ਕਰਨ ਵਾਲਿਆਂ ਦੀ ਗਿਣਤੀ ਵੀ 20,000 ਦੇ ਕਰੀਬ ਪਹੁੰਚ ਗਈ ਹੈ।



ਕਿਊਬੈਕ 'ਚ ਵਾਇਰਸ ਪੀੜਤਾਂ ਦੀ ਮੌਤਾਂ ਦੇ ਮਾਮਲੇ ਸੰਬੰਧੀ ਹੋਵੇਗੀ ਜਾਂਚ

ਕਿਊਬੈਕ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 48,598 ਤੱਕ ਪਹੁੰਚ ਗਈ ਹੈ। ਸੂਬੇ 'ਚ 70 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 4,139 ਹੋ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ 614 ਨਵੇਂ ਮਾਮਲੇ ਸਾਹਮਣੇ ਆਏ ਦੱਸੇ ਗਏ ਹਨ। ਯਾਦ ਰਹੇ ਕਿਊਬੈਕ, ਕੈਨੇਡਾ ਦਾ ਇਕੱਲਾ ਸੂਬਾ ਹੈ, ਜਿੱਥੇ ਕੋਵਿਡ-19 ਕਾਰਨ 4,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕਿਊਬੈਕ 'ਚ ਹੁਣ ਇੱਕ ਜਾਂਚ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਸੂਬੇ ਦੇ ਕੇਅਰ ਹੋਮਜ਼ ਅਤੇ ਹੋਰ ਰਾਜ਼ੀਡੈਂਸਿਸ ਵਿੱਚ ਹੋਈਆਂ ਬਜ਼ੁਰਗਾਂ ਦੀਆਂ ਵੱਡੀ ਗਿਣਤੀ ਦੀਆਂ ਮੌਤਾਂ ਦੇ ਮਾਮਲੇ ਨਾਲ ਸੰਬੰਧਤ ਹੋਵੇਗੀ।



ਐਲਬਰਟਾ 'ਚ ਕੋਵਿਡ-19 ਦੇ 714 ਐਕਟਿਵ ਮਾਮਲੇ

ਐਲਬਰਟਾ ਦੇ ਵਿੱਚ ਕੋਵਿਡ-19 ਦੇ 22 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਸੂਬੇ 'ਚ ਵਾਇਰਸ ਸੰਬੰਧੀ ਪੀੜਤਾਂ ਦੀ ਗਿਣਤੀ 6,901 ਤੱਕ ਪਹੁੰਚ ਗਈ ਹੈ। ਹਾਲਾਂਕਿ ਐਲਬਰਟਾ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਵਾਇਰਸ ਸੰਬੰਧੀ 6,048 ਮਾਮਲੇ ਸੁਲਝ ਚੁੱਕੇ ਹਨ। ਸੂਬੇ 'ਚ ਵਾਇਰਸ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ 139 ਤੱਕ ਪਹੁੰਚ ਗਈ ਹੈ। ਸੂਬੇ 'ਚ ਵਾਇਰਸ ਦੇ 714 ਐਕਟਿਵ ਮਾਮਲੇ ਦੱਸੇ ਗਏ ਹਨ।



ਬਾਕੀ ਸੂਬਿਆਂ ਦਾ ਹਾਲ

ਸਸਕੈਚਵਿਨ ਵਿੱਚ 634, ਮੈਨੀਟੋਬਾ 'ਚ 292, ਨਿਊ ਬਰੰਸਵਿਕ 'ਚ 122, ਨੋਵਾ ਸਕੌਸ਼ੀਆ 'ਚ 1,022, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 260 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 6,639 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 45,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਕੈਨੇਡਾ ਦੇ ਕੋਵਿਡ-19 ਸੰਬੰਧੀ ਮਾਮਲਿਆਂ ਦੀ ਗਿਣਤੀ ਹੁਣ ਚੀਨ ਦੇ ਅੰਕੜੇ ਨੂੰ ਟੱਪ ਚੁੱਕੀ ਹੈ। ਕੈਨੇਡਾ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਿਸ਼ਵ 'ਚ 13ਵੇਂ ਨੰਬਰ 'ਤੇ ਬਣਿਆ ਹੋਇਆ ਹੈ। ਅੱਜ ਕੈਨੇਡਾ 'ਚ ਕੋਵਿਡ-19 ਦੇ 937 ਮਾਮਲੇ ਅਤੇ ਵਾਇਰਸ ਸੰਬੰਧੀ ਮੌਤਾਂ ਦੇ 94 ਮਾਮਲੇ ਰਿਪੋਰਟ ਹੋਏ ਹਨ। ਵਾਇਰਸ ਸੰਬੰਧੀ ਮਾਮਲਿਆਂ ਦਾ ਅੰਕੜਾ ਕਈ ਹਫ਼ਤਿਆਂ 'ਚ ਪਹਿਲੀ ਵਾਰ 1,000 ਤੋਂ ਘੱਟ ਰਿਹਾ ਹੈ।


Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link