13.37C Vancouver
ADS

Dec 17, 2025 5:31 PM - Connect Newsroom - Ramandeep Kaur with files from The Canadian Press

ਫੈਡਰਲ ਸਰਕਾਰ ਵਲੋਂ ਕੀਤੀ ਗਈ ਸਖ਼ਤੀ ਨੇ ਦਿਖਾਇਆ ਅਸਰ, ਕੈਨੇਡਾ ਦੀ ਆਬਾਦੀ ਵਿੱਚ ਆਈ ਕਮੀ

Share On
canadas-population-dips-slightly-as-record-drop-in-non-permanent-residents-reported
Statistics Canada signage is seen outside its headquarters in Ottawa. (Photo: The Canadian Press)

ਕੈਨੇਡਾ ਵਿਚ ਇਮੀਗ੍ਰੇਸ਼ਨ ਨੂੰ ਲੈ ਕੇ ਫੈਡਰਲ ਸਰਕਾਰ ਵਲੋਂ ਕੀਤੀ ਗਈ ਸਖ਼ਤੀ ਨੇ ਵੱਡਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ, 2025 ਦੀ ਤੀਜੀ ਤਿਮਾਹੀ ਯਾਨੀ ਜੁਲਾਈ ਤੋਂ ਸਤੰਬਰ ਦੌਰਾਨ ਦੇਸ਼ ਦੀ ਆਬਾਦੀ ਵਿਚ ਲਗਭਗ 76,000 ਦੀ ਕਮੀ ਦਰਜ ਕੀਤੀ ਗਈ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਆਈ ਮਾਮੂਲੀ ਗਿਰਾਵਟ ਨੂੰ ਜੇ ਛੱਡ ਦਿੱਤਾ ਜਾਵੇ ਤਾਂ ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕੁੱਲ ਜਨਸੰਖਿਆ ਵਿਚ ਇੰਨੀ ਵੱਡੀ ਕਮੀ ਦਰਜ ਕੀਤੀ ਗਈ ਹੈ। ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਆਈ ਭਾਰੀ ਕਮੀ ਦੱਸਿਆ ਜਾ ਰਿਹਾ ਹੈ।

ਲਗਭਗ ਇੱਕ ਸਾਲ ਪਹਿਲਾਂ ਫੈਡਰਲ ਸਰਕਾਰ ਨੇ ਸਟੱਡੀ ਪਰਮਿਟ 'ਤੇ 'ਕੈਪ' ਲਗਾਉਣ ਯਾਨੀ ਗਿਣਤੀ ਸੀਮਤ ਕਰਨ ਦਾ ਫੈਸਲਾ ਲਿਆ ਸੀ, ਜਿਸ ਦਾ ਅਸਰ ਹੁਣ ਸਾਫ਼ ਦਿਖਾਈ ਦੇ ਰਿਹਾ ਹੈ। ਗੈਰ-ਸਥਾਈ ਨਿਵਾਸੀਆਂ ਵਿਚ ਵੱਡੀ ਗਿਰਾਵਟ ਦੇਖਣ ਵਾਲੇ ਸੂਬਿਆਂ ਵਿਚ ਓਨਟਾਰੀਓ, ਬੀ. ਸੀ., ਕਿਊਬੈਕ ਅਤੇ ਐਲਬਰਟਾ ਸ਼ਾਮਲ ਹਨ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅਨੁਮਾਨ ਮੁਤਾਬਕ, ਮੌਜੂਦਾ ਸਮੇਂ ਦੇਸ਼ ਦੀ ਕੁੱਲ ਆਬਾਦੀ ਸਵਾ ਚਾਰ ਕਰੋੜ ਦੇ ਕਰੀਬ ਹੈ। ਗੌਰਤਲਬ ਹੈ ਕਿ ਆਉਣ ਵਾਲੇ ਕੁਝ ਸਾਲਾਂ ਦੌਰਾਨ ਅਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਹੋਰ ਕਮੀ ਹੋਵੇਗੀ, ਇਸ ਦਾ ਸੰਕੇਤ ਫੈਡਰਲ ਸਰਕਾਰ ਨੇ ਨਵੰਬਰ ਵਿਚ ਪੇਸ਼ ਕੀਤੇ ਬਜਟ ਵਿਚ ਦਿੱਤਾ ਸੀ।

Latest news

former-vancouver-island-hockey-coach-sentenced-to-12-months-for-child-luring
Punjabi

ਵੈਨਕੂਵਰ ਆਈਲੈਂਡ ਦੇ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਦੋਸ਼ ਵਿੱਚ 12 ਮਹੀਨੇ ਦੀ ਸਜ਼ਾ

ਵੈਨਕੂਵਰ ਆਈਲੈਂਡ ਦੇ ਇੱਕ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਜੁਰਮ ਵਿਚ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਕੋਚ ਬਾਅਦ ਵਿਚ ਵਿਕਟੋਰੀਆ ਪੁਲਿਸ ਵਿਚ ਜੇਲ੍ਹ ਗਾਰਡ ਵਜੋਂ ਸੇਵਾ ਨਿਭਾ ਰਿਹਾ ਸੀ। ਕੋਰਟ ਫੈਸਲੇ ਅਨੁਸਾਰ, ਫੋਸਟਰ ਚੈਡਵਿਕ ਮਾਰਟਿਨ 'ਤੇ ਇਹ ਦੋਸ਼ 2020 ਵਿਚ ਇੱਕ ਹੌਕੀ ਕੈਂਪ ਦੌਰਾਨ ਲੱਗੇ ਸਨ।
carney-appoints-blackrock-economist-glen-purves-as-deputy-minister-of-international-trade
Punjabi

ਪੀ.ਐਮ. ਕਾਰਨੀ ਵੱਲੋਂ ਗਲੇਨ ਪਰਵਸ ਨੂੰ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਕੀਤਾ ਗਿਆ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਕੰਪਨੀ ਬਲੈਕ ਰੌਕ ਦੇ ਅਰਥਸ਼ਾਸਤਰੀ ਗਲੇਨ ਪਰਵਸ ਨੂੰ ਕੈਨੇਡਾ ਦੇ ਨਵੇਂ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਨਿਯੁਕਤ ਕੀਤਾ ਹੈ।
sri-lanka-recovers-87-bodies-after-u-s-submarine-sinks-iranian-warship-in-indian-ocean
Punjabi

ਅਮਰੀਕੀ ਪਣਡੁੱਬੀ ਵਲੋਂ ਸ੍ਰੀਲੰਕਾ ਕੋਲ ਈਰਾਨ ਦੇ ਜੰਗੀ ਬੇੜੇ ’ਤੇ ਹਮਲਾ, 87 ਮੌਤਾਂ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਪੰਜਵੇਂ ਦਿਨ ਸ੍ਰੀਲੰਕਾ ਦੇ ਸਮੁੰਦਰੀ ਤੱਟ ਕੋਲ ਹਿੰਦ ਮਹਾਸਾਗਰ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਆਈ.ਆਰ.ਆਈ.ਐਸ. Dena 'ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।
edmonton-man-wanted-on-canada-wide-warrant-in-toronto-homicide
Punjabi

ਐਡਮਿੰਟਨ ਦਾ ਵਿਅਕਤੀ ਟੋਰੌਂਟੋ ਵਿਚ ਕਤਲ ਕੇਸ ਵਿਚ ਵਾਂਟੇਡ

ਸਰੀ ਪੁਲਿਸ ਸਰਵਿਸ ਨੇ ਟੋਰੌਂਟੋ ਪੁਲਿਸ ਵਲੋਂ ਇੱਕ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਵਾਂਟੇਡ ਸ਼ੱਕੀ ਦੀ ਭਾਲ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਟੋਰੌਂਟੋ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰੈਂਪਟਨ ਦੇ 37 ਸਾਲਾ ਚੰਦਨ ਕੁਮਾਰ ਰਾਜਾ ਨੰਦਕੁਮਾਰ ਦੇ ਕਤਲ ਮਾਮਲੇ ਵਿਚ ਵਾਂਟੇਡ ਮੁਲਜ਼ਮ 19 ਸਾਲਾ ਯਸਾਯਾਹ ਥਾਮਸ ਬੈਜਰ ਹੋਰਨਾਂ ਸੂਬਿਆਂ ਵਿਚ ਲੁਕਿਆ ਹੋ ਸਕਦਾ ਹੈ। ਸ਼ੱਕੀ ਮੂਲ ਰੂਪ ਵਿਚ ਐਡਮਿੰਟਨ ਦਾ ਰਹਿਣ ਵਾਲਾ ਹੈ, ਜਿਸ ਖਿਲਾਫ ਕੈਨੇਡਾ ਭਰ ਵਿਚ ਵਾਰੰਟ ਜਾਰੀ ਕੀਤੇ ਗਏ ਹਨ।
anand-says-canada-balancing-india-trade-ties-with-domestic-security-rule-of-law-concerns
Punjabi

ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ ਘਰੇਲੂ ਸੁਰੱਖਿਆ ਤੇ ਕਾਨੂੰਨ ਵੀ ਜ਼ਰੂਰੀ: ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ-ਨਾਲ ਘਰੇਲੂ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਅਤੇ ਰੂਲ ਔਫ ਲਾਅ ਦੇ ਸਨਮਾਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਔਟਵਾ ਵਿਚ ਇੱਕ ਈਵੈਂਟ ਵਿਚ ਸ਼ਾਮਲ ਹੋਣ ਮੌਕੇ ਇਹ ਟਿੱਪਣੀ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link